ਉਲੰਪਿਕਸ ਦਾ ਤਗਮਾ ਜੇਤੂ ਭਲਵਾਨ ਸੁਸ਼ੀਲ ਕੁਮਾਰ ਜੇਲ੍ਹ ਵਿੱਚ ਹੀ ਰਹੇਗਾ। ਅੱਜ ਅਦਾਲਤ ਨੇ ਕਤਲ ਦੇ ਮਾਮਲੇ ਵਿੱਚ ਉਸ ਦਾ ਜੁਡੀਸ਼ਲ ਰਿਮਾਂਡ 9 ਜੁਲਾਈ ਤੱਕ ਵਧਾ ਦਿੱਤਾ।
ਪੱਛਮੀ ਜ਼ਿਲ੍ਹੇ ਦੇ ਮਾਡਲ ਟਾਉਨ ਦੇ ਛਤਰਸਾਲ ਸਟੇਡੀਅਮ ਵਿੱਚ ਪਹਿਲਵਾਨ ਸਾਗਰ ਦੇ ਕਤਲ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਸੁਸ਼ੀਲ ਕੁਮਾਰ ਨੂੰ ਅਦਾਲਤ ਦੇ ਆਦੇਸ਼ਾਂ ਜੇਲ੍ਹ ਭੇਜ ਦਿੱਤਾ ਸੀ। ਤਿਹਾੜ ਜੇਲ ਦੇ ਡੀਜੀ ਸੰਦੀਪ ਗੋਇਲ ਦੇ ਅਨੁਸਾਰ ਸੁਸ਼ੀਲ ਨੂੰ ਪੁਲਿਸ ਟੀਮ ਨੇ ਆਦੇਸ਼ ਦੀ ਕਾਪੀ ਸਮੇਤ ਮੰਡੋਲੀ ਜੇਲ ਛੱਡਿਆ ਗਿਆ। ਡੀਜੀ ਅਨੁਸਾਰ ਉਸ ਨੂੰ ਫਿਲਹਾਲ ਜੇਲ ਨੰਬਰ 15 ਵਿੱਚ ਰੱਖਿਆ ਗਿਆ ਹੈ। ਇਸ ਦੇ ਨਾਲ ਹੀ ਜੇਲ੍ਹ ਦੇ ਸੂਤਰਾਂ ਨੇ ਦੱਸਿਆ ਸੀ ਕਿ ਜੇਲ੍ਹ ਦੀ ਪਹਿਲੀ ਰਾਤ ਨੂੰ ਉਹ ਡਰ ਕਾਰਨ ਸਹੀਂ ਢੰਗ ਨਾਲ ਸੌ ਨਹੀਂ ਸਕਿਆ। ਸੁਰੱਖਿਆ ਮੁਲਾਜ਼ਮਾਂ ਨੇ ਉਸਨੂੰ ਸਾਰੀ ਰਾਤ ਪਾਸੇ ਬਦਲਦੇ ਵੇਖਿਆ। ਉਸ ਦਾ ਦੁਸ਼ਮਣ ਲਾਰੇਂਸ ਬਿਸ਼ਨੋਈ ਵੀ ਇਸੇ ਜੇਲ੍ਹ ਵਿੱਚ ਬੰਦ ਹੈ। ਜਾਣਕਾਰੀ ਅਨੁਸਾਰ ਸਾਗਰ ਕਤਲ ਕੇਸ ਵਿੱਚ ਮੁੱਖ ਦੋਸ਼ੀ ਪਹਿਲਵਾਨ ਸੁਸ਼ੀਲ ਅਤੇ ਉਸਦੇ ਸਾਥੀ ਅਜੈ ਨੂੰ ਪੁਲਿਸ ਨੇ 23 ਮਈ ਨੂੰ ਗ੍ਰਿਫਤਾਰ ਕੀਤਾ ਸੀ। ਪੁਲਿਸ ਉਸ ਨੂੰ ਪੁੱਛਗਿੱਛ ਲਈ 10 ਦਿਨਾਂ ਦੇ ਰਿਮਾਂਡ ‘ਤੇ ਲੈ ਗਈ ਸੀ, ਜੋ ਕਿ ਬੁੱਧਵਾਰ ਨੂੰ ਖਤਮ ਹੋ ਗਈ। ਪੁਲਿਸ ਨੇ ਇਕ ਵਾਰ ਫਿਰ ਉਸ ਨੂੰ ਅਦਾਲਤ ਵਿਚ ਪੇਸ਼ ਕਰਕੇ ਤਿੰਨ ਦਿਨਾਂ ਦੇ ਰਿਮਾਂਡ ਦੀ ਮੰਗ ਕੀਤੀ ਸੀ, ਪਰ ਅਦਾਲਤ ਨੇ ਉਨ੍ਹਾਂ ਦੀ ਮੰਗ ਨੂੰ ਰੱਦ ਕਰ ਦਿੱਤਾ। ਇਸ ਤੋਂ ਬਾਅਦ ਪੁਲਿਸ ਟੀਮ ਨੇ ਸੁਸ਼ੀਲ ਅਤੇ ਅਜੈ ਨੂੰ ਮੰਡੋਲੀ ਜੇਲ੍ਹ ਵਿੱਚ ਨਿਆਂਇਕ ਹਿਰਾਸਤ ਵਿੱਚ ਛੱਡ ਆਈ ਸੀ।