New feature in Twitter: Elon Musk ਨੇ ਟਵਿੱਟਰ ਲਈ ਇੱਕ ਨਵਾਂ live tweeting ਫੀਚਰ ਜੋੜਣ ਦਾ ਐਲਾਨ ਕੀਤਾ ਹੈ। ਇਸ ਫੀਚਰ ਦੇ ਜ਼ਰੀਏ ਯੂਜ਼ਰ ਕਿਸੇ ਵੀ ਟਵੀਟ ਦਾ ਲੰਬਾ ਥ੍ਰੈਡ ਬਣਾ ਸਕਦੇ ਹਨ। ਐਲੋਨ ਮਸਕ ਨੇ ਆਪਣੇ ਟਵਿੱਟਰ ਹੈਂਡਲ ਨਾਲ ਇਸ ਨਵੇਂ ਲਾਈਵ ਟਵੀਟਿੰਗ ਫੀਚਰ ਦਾ ਇੱਕ ਡੈਮੋ ਵੀ ਸਾਂਝਾ ਕੀਤਾ ਹੈ।
ਐਲੋਨ ਮਸਕ ਨੇ ਇੱਕ ਲੇਖਕ ਮੈਟ ਤਾਇਬੀ ਵਲੋਂ ਕੀਤੇ ਲਾਈਵ ਟਵੀਟ ਫੀਚਰ ਨੂੰ ਰੀਟਵੀਟ ਕਰਦੇ ਹੋਏ ਕਿਹਾ ਕਿ ਇਹ ਲੇਖਕ ਇਸ ਫੀਚਰ ਦੀ ਵਰਤੋਂ ਕਰਨ ਵਾਲਾ ਪਹਿਲਾ ਉਪਭੋਗਤਾ ਹੈ। ਇੰਨਾ ਹੀ ਨਹੀਂ, ਜਲਦੀ ਹੀ ਟਵੀਟ ਦੀ ਅੱਖਰ ਸੀਮਾ ਵੀ 240 ਤੋਂ 1000 ਅੱਖਰਾਂ ਤੱਕ ਵਧ ਸਕਦੀ ਹੈ।
Here we go!! 🍿🍿 https://t.co/eILK9f3bAm
— Elon Musk (@elonmusk) December 2, 2022
ਮੈਟ ਤਾਇਬੀ ਨੇ ਆਪਣੇ ਟਵਿੱਟਰ ਹੈਂਡਲ ਤੋਂ ਲਾਈਵ ਟਵੀਟ ਫੀਚਰ ਵਿੱਚ ਇੱਕ ਤੋਂ ਬਾਅਦ ਇੱਕ 33 ਟਵੀਟਸ ਪੋਸਟ ਕੀਤੇ, ਜਿਸ ਨੂੰ The Twitter Files ਨਾਂਅਦਿੱਤਾ ਗਿਆ। ਇੰਨਾ ਹੀ ਨਹੀਂ, ਐਲੋਨ ਮਸਕ ਨੇ ਦੱਸਿਆ ਕਿ ਟਵਿਟਰ ਫਾਈਲਜ਼ ਦਾ ਅਗਲਾ ਐਪੀਸੋਡ ਕੱਲ੍ਹ ਯਾਨੀ ਅਗਲੇ ਦਿਨ ਆਵੇਗਾ। ਹਾਲਾਂਕਿ, ਐਲੋਨ ਮਸਕ ਨੇ ਅਜੇ ਤੱਕ ਅਗਲੇ ਲਾਈਵ ਟਵੀਟ ਫੀਚਰ ਨੂੰ ਸਾਂਝਾ ਨਹੀਂ ਕੀਤਾ ਹੈ।
ਫਰਜ਼ੀ ਖਾਤਿਆਂ ‘ਤੇ ਕੀਤੀ ਗਈ ਕਾਰਵਾਈ-
ਇਸ ਤੋਂ ਪਹਿਲਾਂ ਐਲੋਨ ਮਸਕ ਨੇ ਆਪਣੇ ਟਵੀਟ ‘ਚ ਕਿਹਾ ਸੀ ਕਿ ਅਸੀਂ ਕੁਝ ਤੱਥਾਂ ਦੀ ਡਬਲ ਜਾਂਚ ਕਰ ਰਹੇ ਹਾਂ। ਉਨ੍ਹਾਂ ਨੇ ਦੱਸਿਆ ਕਿ ਟਵਿਟਰ ਫਾਈਲਸ ਫੀਚਰ ਨੂੰ ਸਟੋਰੀ ਦੇ ਰੂਪ ‘ਚ ਇਸਤੇਮਾਲ ਕਰਨ ਲਈ ਲਿਆਂਦਾ ਗਿਆ ਹੈ। ਇਸ ਰਾਹੀਂ ਦੁਨੀਆ ਦੇ ਸਭ ਤੋਂ ਪ੍ਰਭਾਵਸ਼ਾਲੀ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਸਟੋਰਜ਼ ਸ਼ੇਅਰ ਕੀਤੀਆਂ ਜਾ ਸਕਦੀਆਂ ਹਨ।
ਇੰਨਾ ਹੀ ਨਹੀਂ, ਐਲੋਨ ਮਸਕ ਪਹਿਲਾਂ ਹੀ ਟਵਿਟਰ ‘ਤੇ ਫਰਜ਼ੀ ਜਾਂ ਸਪੈਮ ਅਕਾਊਂਟਸ ਨੂੰ ਲੈ ਕੇ ਚਿੰਤਤ ਨਜ਼ਰ ਆ ਚੁੱਕੇ ਹਨ। ਉਨ੍ਹਾਂ ਨੇ ਪਹਿਲਾਂ ਵੀ ਕਈ ਫਰਜ਼ੀ ਅਕਾਊਂਟ ਹਟਾਏ ਸੀ, ਜਿਸ ਤੋਂ ਬਾਅਦ ਕਈ ਯੂਜ਼ਰਸ ਨੇ ਫੋਲੋਅਰਸ ਗੁਆ ਦਿੱਤੇ।
ਟਵਿੱਟਰ ਦੇ ਨਵੇਂ ਬੌਸ ਨੇ ਪਹਿਲਾਂ ਹੀ ਸੰਕੇਤ ਦਿੱਤਾ ਹੈ ਕਿ ਟਵਿੱਟਰ ‘ਤੇ ਪੋਸਟਾਂ ਲਈ ਅੱਖਰ ਸੀਮਾ ਨੂੰ ਵਧਾ ਕੇ 1,000 ਕੀਤਾ ਜਾ ਸਕਦਾ ਹੈ। ਮਸਕ ਨੇ ਯੂਜ਼ਰ ਵਲੋਂ ਪੁੱਛੇ ਗਏ ਸਵਾਲ ‘ਤੇ ਦੱਸਿਆ ਕਿ ਇਹ ਉਨ੍ਹਾਂ ਦੀ ਸੂਚੀ ‘ਚ ਸ਼ਾਮਲ ਹੈ। ਹਾਲਾਂਕਿ, ਯੂਜ਼ਰਸ ਨੂੰ ਇਸ ਫੀਚਰ ਦੇ ਰੋਲ ਆਊਟ ਹੋਣ ਦਾ ਇੰਤਜ਼ਾਰ ਕਰਨਾ ਪੈ ਸਕਦਾ ਹੈ।
ਟਵਿਟਰ ਬਲੂ ਟਿੱਕ ਸੇਵਾ ਇਸ ਮਹੀਨੇ ਸ਼ੁਰੂ ਹੋਵੇਗੀ!
ਟਵਿਟਰ ਬਲੂ ਟਿੱਕ ਸਬਸਕ੍ਰਿਪਸ਼ਨ ਸੇਵਾ ਇਸ ਮਹੀਨੇ ਸ਼ੁਰੂ ਕੀਤੀ ਜਾ ਸਕਦੀ ਹੈ। ਪਿਛਲੇ ਮਹੀਨੇ, ਐਲੋਨ ਮਸਕ ਨੇ ਟਵਿੱਟਰ ਬਲੂ ਟਿੱਕ ਉਪਭੋਗਤਾ ਤੋਂ ਹਰ ਮਹੀਨੇ $ 8 ਸਬਸਕ੍ਰਿਪਸ਼ਨ ਚਾਰਜ ਕੀਤੇ ਜਾਣ ਬਾਰੇ ਗੱਲ ਕੀਤੀ ਸੀ। ਇਹ ਸੇਵਾ ਦੁਨੀਆ ਦੇ 5 ਦੇਸ਼ਾਂ ਵਿੱਚ ਆਈਫੋਨ ਉਪਭੋਗਤਾਵਾਂ ਲਈ ਵੀ ਰੋਲ ਆਊਟ ਕੀਤੀ ਗਈ ਸੀ, ਪਰ ਬਾਅਦ ਵਿੱਚ ਮਸਕ ਨੇ ਇਸਨੂੰ ਵਾਪਸ ਬੁਲਾ ਲਿਆ। ਇਸ ਤੋਂ ਬਾਅਦ ਇਹ ਸੇਵਾ 29 ਨਵੰਬਰ ਨੂੰ ਲਿਆਉਣ ਦਾ ਐਲਾਨ ਕੀਤਾ ਗਿਆ ਸੀ, ਜਿਸ ਨੂੰ ਬਾਅਦ ਵਿੱਚ ਵਧਾ ਦਿੱਤਾ ਗਿਆ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h