Death Due To Heart Attack: ਦਿਲ ਦਾ ਦੌਰਾ ਪੈਣ ਕਾਰਨ ਮੌਤਾਂ ਦੀਆਂ ਘਟਨਾਵਾਂ ਲਗਾਤਾਰ ਵੱਧ ਰਹੀਆਂ ਹਨ। ਇਸ ਵਾਰ ਲਖਨਊ ਵਿੱਚ ਇੱਕ ਵਿਆਹ ਸਮਾਗਮ ਵਿੱਚ ਲਾੜੇ ਨੂੰ ਮਾਲਾ ਪਾਉਂਦੇ ਸਮੇਂ ਲਾੜੀ ਨੂੰ ਦਿਲ ਦਾ ਦੌਰਾ ਪਿਆ ਹੈ। ਇਹ ਘਟਨਾ ਉਦੋਂ ਵਾਪਰੀ ਜਦੋਂ ਲਾੜਾ-ਲਾੜੀ ਇੱਕ ਦੂਜੇ ਨੂੰ ਹਾਰ ਪਾਉਣ ਲਈ ਸਟੇਜ ‘ਤੇ ਖੜ੍ਹੇ ਸਨ। ਲਾੜੇ ਨੇ ਲਾੜੀ ਨੂੰ ਹਾਰ ਪਹਿਨਾਇਆ ਅਤੇ ਇਸ ਤੋਂ ਬਾਅਦ ਲਾੜੀ ਵੱਲੋਂ ਜਦੋਂ ਲਾੜੇ ਨੂੰ ਮਾਲਾ ਪਹਿਨਾਉਣ ਲੱਗੀ ਤਾਂ ਸਟੇਜ ਤੋਂ ਡਿੱਗ ਗਈ। ਹਸਪਤਾਲ ਲਿਜਾਂਦੇ ਹੀ ਉਸਦੀ ਮੌਤ ਹੋ ਗਈ।
ਲਾੜੇ ਨੇ ਜਿਵੇਂ ਹੀ ਮਾਲਾ ਪਹਣਾਈ
ਦਰਅਸਲ, ਇਹ ਘਟਨਾ ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਦੀ ਹੈ। ਇੱਥੇ ਮਲੀਹਾਬਾਦ ਥਾਣਾ ਖੇਤਰ ਅਧੀਨ ਪੈਂਦੇ ਪਿੰਡ ਭਦਵਾਨਾ ਵਿੱਚ ਵਿਆਹ ਸਮਾਗਮ ਚੱਲ ਰਿਹਾ ਸੀ। ਇੱਥੇ ਰਹਿਣ ਵਾਲੇ ਰਾਜਪਾਲ ਦੀ ਬੇਟੀ ਦਾ ਵਿਆਹ ਸਮਾਗਮ ਚੱਲ ਰਿਹਾ ਸੀ ਅਤੇ ਬੁਧੇਸ਼ਵਰ ਤੋਂ ਬਾਰਾਤ ਆਈ ਹੋਈ ਸੀ। ਲਾੜਾ-ਲਾੜੀ ਇਕ-ਦੂਜੇ ਨੂੰ ਮਾਲਾ ਪਾਉਣ ਲਈ ਸਟੇਜ ‘ਤੇ ਖੜ੍ਹੇ ਸਨ। ਦੱਸਿਆ ਗਿਆ ਕਿ ਲਾੜੇ ਵਿਵੇਕ ਨੇ ਲਾੜੀ ਨੂੰ ਹਾਰ ਪਹਿਨਾਏ ਅਤੇ ਇਸ ਤੋਂ ਬਾਅਦ ਸ਼ਿਵਾਂਗੀ ਨੇ ਜਿਵੇਂ ਹੀ ਲਾੜੇ ਨੂੰ ਹਾਰ ਪਹਿਨਾਏ ਤਾਂ ਉਹ ਸਟੇਜ ਤੋਂ ਡਿੱਗ ਗਈ।
ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ
ਜਲਦਬਾਜ਼ੀ ‘ਚ ਲਾੜੀ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਡਾਕਟਰਾਂ ਨੇ ਦੱਸਿਆ ਕਿ ਲਾੜੀ ਦੀ ਮੌਤ ਦਿਲ ਦਾ ਦੌਰਾ ਪੈਣ ਨਾਲ ਹੋਈ ਹੈ। ਆਪਣੀ ਧੀ ਦੀ ਮੌਤ ਤੋਂ ਦੁਖੀ ਰਾਜਪਾਲ ਨੇ ਦੱਸਿਆ ਕਿ ਹੁਣ ਸ਼ਿਵਾਂਗੀ ਦੀ ਡੋਲੀ ਚੁੱਕਣ ਤੋਂ ਪਹਿਲਾਂ ਉਸ ਦੀ ਅਰਥੀ ਚੁੱਕਣੀ ਪਵੇਗੀ, ਇਸ ਨੂੰ ਕਿਵੇਂ ਬਰਦਾਸ਼ਤ ਕੀਤਾ ਜਾਵੇਗਾ। ਪਰਿਵਾਰ ‘ਚ ਸ਼ਿਵਾਂਗੀ ਦੀ ਮਾਂ ਕਮਲੇਸ਼ ਕੁਮਾਰੀ, ਛੋਟੀਆਂ ਭੈਣਾਂ ਸੋਨਮ, ਕੋਮਲ ਅਤੇ ਭਰਾ ਅਮਿਤ ਹਨ।
ਪਹਿਲਾਂ ਤੋਂ ਸੀ ਬੀਪੀ ਦੀ ਸਮੱਸਿਆ
ਜਾਣਕਾਰੀ ਮੁਤਾਬਕ ਸ਼ਿਵਾਂਗੀ ਦੀ ਸਿਹਤ ਦੋ ਹਫਤਿਆਂ ਤੋਂ ਖਰਾਬ ਸੀ। ਉਸ ਨੂੰ ਬੁਖਾਰ ਹੋ ਰਿਹਾ ਸੀ, ਦਵਾਈ ਵੀ ਚੱਲ ਰਹੀ ਸੀ। ਉਸ ਨੂੰ ਬੀਪੀ ਦੀ ਵੀ ਕੁਝ ਸਮੱਸਿਆ ਸੀ। ਦੱਸਿਆ ਜਾ ਰਿਹਾ ਹੈ ਕਿ ਇਸੇ ਕਾਰਨ ਉਸ ਦੀ ਹਾਲਤ ਅਚਾਨਕ ਵਿਗੜ ਗਈ। ਮਲੀਹਾਬਾਦ ਦੇ ਐਸਐਚਓ ਸੁਭਾਸ਼ ਚੰਦਰ ਸਰੋਜ ਨੇ ਦੱਸਿਆ ਕਿ ਉਨ੍ਹਾਂ ਨੂੰ ਘਟਨਾ ਦੀ ਸੂਚਨਾ ਸੋਸ਼ਲ ਮੀਡੀਆ ਰਾਹੀਂ ਮਿਲੀ ਸੀ। ਬਾਅਦ ਵਿੱਚ ਇੱਕ ਟੀਮ ਨੂੰ ਜਾਂਚ ਲਈ ਪਿੰਡ ਭੇਜਿਆ ਗਿਆ ਤਾਂ ਜਾਣਕਾਰੀ ਸਹੀ ਪਾਈ ਗਈ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h