Surprising facts about sneezing: ਛਿੱਕ ਸਾਨੂੰ ਸਾਰਿਆਂ ਨੂੰ ਆਉਂਦੀ ਹੈ। ਇਹ ਸਰੀਰ ਦੀ ਇੱਕ ਕੁਦਰਤੀ ਪ੍ਰਕਿਰਿਆ ਹੈ ਜੋ ਦਿਮਾਗ ਨੂੰ ਦੱਸਦੀ ਹੈ ਕਿ ਸਾਡੇ ਨੱਕ ਵਿੱਚ ਕੋਈ ਬਾਹਰੀ ਚੀਜ਼ ਦਾਖਲ ਹੋ ਰਹੀ ਹੈ। ਅਸਲ ‘ਚ, ਸਾਡੇ ਸਰੀਰ ਵਿੱਚ ਕੁਝ ਸਨੀਜ ਸੈਂਟਰ ਹੁੰਦੇ ਹਨ, ਜੋ ਉਹਨਾਂ ਮਾਸਪੇਸ਼ੀਆਂ ਨੂੰ ਮੈਸੇਜ ਦੇਣ ਦਾ ਕੰਮ ਕਰਦੇ ਹਨ।
ਇਨ੍ਹਾਂ ਵਿੱਚੋਂ ਕੁਝ ਮਾਸਪੇਸ਼ੀਆਂ ਛਾਤੀ ਵਿੱਚ, ਕੁਝ ਵੋਕਲ ਕੋਰਡ ਵਿੱਚ, ਕੁਝ ਗਲੇ ਵਿੱਚ ਅਤੇ ਕੁਝ ਪੇਟ ਵਿੱਚ ਹੁੰਦੀਆਂ ਹਨ। ਇਹ ਸਾਰੇ ਇਕੱਠੇ ਐਕਟਿਵ ਹੁੰਦੇ ਹਨ ਅਤੇ ਉਨ੍ਹਾਂ ਬਾਹਰਲੀਆਂ ਚੀਜ਼ਾਂ ਨੂੰ ਬਾਹਰ ਕੱਢਣ ਦਾ ਕੰਮ ਕਰਦੇ ਹਨ, ਜੋ ਨੱਕ ਵਿੱਚ ਦਾਖਲ ਹੁੰਦੀਆਂ ਹਨ।
ਨਸਾਂ ਤੋਂ ਸ਼ੁਰ ਹੁੰਦੀ ਹੈ ਛਿੱਕ
ਦਮੇ ਦੇ ਮਾਹਿਰ ਐਮਡੀ ਡਾ: ਨੀਲ ਕਾਓ ਦਾ ਕਹਿਣਾ ਹੈ ਕਿ ਛਿੱਕ ਲਈ ਹਰ ਕਿਸੇ ਦੀ ਦਿਮਾਗੀ ਪ੍ਰਣਾਲੀ ਇੱਕੋ ਤਰੀਕੇ ਨਾਲ ਕੰਮ ਕਰਦੀ ਹੈ, ਪਰ ਉਨ੍ਹਾਂ ਦਾ ਰਸਤਾ ਵੱਖ ਵੱਖ ਹੋ ਕੇ ਦਿਮਾਗ ਤੱਕ ਪਹੁੰਚਦਾ ਹੈ। ਇਹੀ ਕਾਰਨ ਹੈ ਕਿ ਵੱਖ-ਵੱਖ ਲੋਕ ਵੱਖ-ਵੱਖ ਕਾਰਨਾਂ ਕਰਕੇ ਛਿੱਕਦੇ ਹਨ। ਉਦਾਹਰਨ ਲਈ, ਕਿਸੇ ਨੂੰ ਸੂਰਜ ਵਿੱਚ ਜਾਣ ਦੇ ਨਾਲ ਹੀ ਛਿੱਕ ਆਉਂਦੀ ਹੈ।
ਛਿੱਕਣਾ ਇਮਿਊਨੀਟੀ ਦਾ ਇੱਕ ਮਹੱਤਵਪੂਰਨ ਹਿੱਸਾ ਹੈ। ਜੇਕਰ ਕਿਸੇ ਵੀ ਤਰ੍ਹਾਂ ਦਾ ਬੈਕਟੀਰੀਆ ਅਤੇ ਵਾਇਰਸ ਨੱਕ ਵਿੱਚ ਪਹੁੰਚ ਜਾਵੇ ਤਾਂ ਨੱਕ ਨੂੰ ਸਾਫ਼ ਕਰਨ ਲਈ ਛਿੱਕ ਆਉਂਦੀ ਹੈ।
ਜਦੋਂ ਕੋਈ ਵੀ ਬਾਹਰੀ ਵਸਤੂ ਨੱਕ ਵਿੱਚ ਦਾਖਲ ਹੁੰਦੀ ਹੈ ਤਾਂ ਦਿਮਾਗ ਦੇ ਹੇਠਲੇ ਹਿੱਸੇ ਵਿੱਚ ਹਰਕਤ ਹੁੰਦੀ ਹੈ। ਇੱਥੋਂ ਗਲਾ, ਅੱਖਾਂ ਅਤੇ ਮੂੰਹ ਕੱਸ ਕੇ ਬੰਦ ਕਰਨ ਦੇ ਮੈਸੇਜ ਭੇਜੇ ਜਾਂਦੇ ਹਨ। ਇਸ ਤੋਂ ਬਾਅਦ ਛਾਤੀ ਦੀਆਂ ਮਾਸਪੇਸ਼ੀਆਂ ਤੇਜ਼ੀ ਨਾਲ ਸੁੰਗੜਦੀਆਂ ਹਨ ਅਤੇ ਫਿਰ ਗਲੇ ਦੀਆਂ ਮਾਸਪੇਸ਼ੀਆਂ ਆਰਾਮ ਕਰਦੀਆਂ ਹਨ। ਨਤੀਜੇ ਵਜੋਂ ਛਿੱਕ ਨਾਲ ਬਾਹਰੀ ਚੀਜ਼ਾਂ ਬਾਹਰ ਆ ਜਾਂਦੀਆਂ ਹਨ।
ਛਿੱਕਾਂ ਲਗਭਗ 100 ਮੀਲ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਆਉਂਦੀਆਂ ਹਨ। ਜਦੋਂ ਕਿ ਇੱਕ ਛਿੱਕ ਹਵਾ ਵਿੱਚ 100,000 ਕੀਟਾਣੂ ਫੈਲਾ ਸਕਦੀ ਹੈ।
ਕਈ ਵਾਰ ਰੋਸ਼ਨੀ ਦੀ ਸੈਂਸੀਟਿਵਿਟੀ ਕਾਰਨ ਲੋਕਾਂ ਨੂੰ ਛਿੱਕਾਂ ਆਉਣ ਲੱਗਦੀਆਂ ਹਨ। ਜਦੋਂ ਕਿ ਕਈ ਲੋਕਾਂ ਨੂੰ ਵਰਕਆਊਟ ਦੌਰਾਨ ਹਾਈਪਰ ਵੈਂਟੀਲੇਸ਼ਨ ਕਾਰਨ ਮੂੰਹ ਅਤੇ ਨੱਕ ਖੁਸ਼ਕ ਹੋਣ ਕਾਰਨ ਛਿੱਕ ਆਉਂਦੀ ਹੈ। ਚਿਹਰੇ ਦੇ ਵਾਲ ਝੜਨ ਜਾਂ ਹੋਰ ਕਈ ਕਾਰਨਾਂ ਕਰਕੇ ਵੀ ਛਿੱਕ ਆਉਣ ਲੱਗਦੀ ਹੈ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h