ਜ਼ਿਆਦਾਤਰ ਲੋਕਾਂ ਦਾ ਦਿਨ ਚਾਹ ਤੋਂ ਬਿਨਾਂ ਸ਼ੁਰੂ ਹੀ ਨਹੀਂ ਹੁੰਦਾ। ਕਈ ਲੋਕ ਦੁੱਧ ਦੇ ਨਾਲ ਚਾਹ ਪੀਣਾ ਪਸੰਦ ਕਰਦੇ ਹਨ, ਜਦੋਂ ਕਿ ਕਈਆਂ ਨੂੰ ਲੈਮਨ ਟੀ ਜਾਂ ਬਲੈਕ ਟੀ ਪੀਣਾ ਪਸੰਦ ਹੈ। ਗ੍ਰੀਨ ਟੀ ਵੀ ਕਈ ਲੋਕਾਂ ਨੂੰ ਪਸੰਦ ਹੈ। ਖਾਸ ਤੌਰ ‘ਤੇ ਜੇਕਰ ਤੁਸੀਂ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਗ੍ਰੀਨ ਟੀ ਨੂੰ ਫਾਇਦੇਮੰਦ ਮੰਨਿਆ ਜਾਂਦਾ ਹੈ। ਪਰ ਜ਼ਿਆਦਾ ਜਾਂ ਰੋਜ਼ਾਨਾ ਗ੍ਰੀਨ ਟੀ ਦਾ ਸੇਵਨ ਕਰਨ ਦੇ ਕੁਝ ਮਾੜੇ ਪ੍ਰਭਾਵ ਹੋ ਸਕਦੇ ਹਨ। ਇਹਨਾਂ ਵਿੱਚੋਂ ਇੱਕ ਜਿਗਰ ਨੂੰ ਨੁਕਸਾਨ ਹੁੰਦਾ ਹੈ।
ਵੈਬਐਮਡੀ ਦੇ ਅਨੁਸਾਰ, ਗ੍ਰੀਨ ਟੀ ‘ਚ ਬਹੁਤ ਸਾਰੇ ਪੌਸ਼ਟਿਕ ਤੱਤ, ਵਿਟਾਮਿਨ ਅਤੇ ਖਣਿਜ ਹੁੰਦੇ ਹਨ, ਜੋ ਸਾਨੂੰ ਭਾਰ ਘਟਾਉਣ ਵਰਗੇ ਕਈ ਸਿਹਤ ਲਾਭ ਦਿੰਦੇ ਹਨ। ਇਸ ਦਾ ਸੇਵਨ ਦਿਲ ਦੀ ਸਿਹਤ ਅਤੇ ਸ਼ੂਗਰ ਲਈ ਵੀ ਫਾਇਦੇਮੰਦ ਹੈ। ਇੱਕ ਅਧਿਐਨ ਮੁਤਾਬਕ ਇਸ ਦਾ ਰੋਜ਼ਾਨਾ ਜਾਂ ਜ਼ਿਆਦਾ ਸੇਵਨ ਜਿਗਰ ਲਈ ਨੁਕਸਾਨਦੇਹ ਹੋ ਸਕਦਾ ਹੈ। ਗ੍ਰੀਨ ਟੀ ‘ਚ Epigallocatechin Gallate ਹੁੰਦਾ ਹੈ ਜੋ ਕਿ ਕੈਟਚਿਨ ਦੀ ਇੱਕ ਕਿਸਮ ਹੈ। ਇਹ ਜਿਗਰ ਲਈ ਨੁਕਸਾਨਦੇਹ ਮੰਨਿਆ ਜਾਂਦਾ ਹੈ। ਇਸ ਲਈ ਰੋਜ਼ਾਨਾ ਜਾਂ ਇਸ ਤੋਂ ਵੱਧ ਗ੍ਰੀਨ ਟੀ ਪੀਣ ਨਾਲ ਲੀਵਰ ਦਾ ਕੰਮ ਕਰਨਾ ਮੁਸ਼ਕਲ ਹੋ ਸਕਦਾ ਹੈ। ਇਸ ਨਾਲ ਲੀਵਰ ਦੀਆਂ ਸਮੱਸਿਆਵਾਂ ਵੀ ਹੋ ਸਕਦੀਆਂ ਹਨ। ਹਾਲਾਂਕਿ ਇਸ ਸਬੰਧੀ ਹੋਰ ਖੋਜ ਕੀਤੀ ਜਾ ਰਹੀ ਹੈ।
ਬਹੁਤ ਜ਼ਿਆਦਾ ਗ੍ਰੀਨ ਟੀ ਪੀਣ ਨਾਲ ਸਾਡੀ ਸਿਹਤ ਨੂੰ ਹੋਰ ਨੁਕਸਾਨ ਵੀ ਹੋ ਸਕਦੇ ਹਨ। ਅਜਿਹਾ ਕਰਨ ਨਾਲ ਐਸੀਡਿਟੀ, ਖਣਿਜਾਂ ਦੀ ਕਮੀ, ਡੀਹਾਈਡ੍ਰੇਸ਼ਨ, ਕੈਫੀਨ ਦੀ ਜ਼ਿਆਦਾ ਮਾਤਰਾ, ਅਨੀਮੀਆ, ਪੇਟ ਦੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਇਸ ਲਈ ਜੇਕਰ ਤੁਸੀਂ ਵੀ ਗ੍ਰੀਨ ਟੀ ਦੇ ਸ਼ੌਕੀਨ ਹੋ ਤਾਂ ਇਸ ਦਾ ਸੇਵਨ ਸੀਮਤ ਮਾਤਰਾ ‘ਚ ਕਰੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h