ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਐਲਪੀਜੀ ਸਿਲੰਡਰ ਦੀਆਂ ਕੀਮਤਾਂ ‘ਚ ਵਾਧੇ ਦੇ ਮੁੱਦੇ ‘ਤੇ ਕੇਂਦਰ ਸਰਕਾਰ ‘ਤੇ ਨਿਸ਼ਾਨਾ ਸਾਧਦਿਆਂ ਇੱਕ ਟਵੀਟ ਸਾਂਝਾ ਕੀਤਾ ਹੈ।ਜਿਸ ‘ਚ ਉਨ੍ਹਾਂ ਲਿਖਿਆ ਹੈ ਕਿ ਮਹਿੰਗਾਈ ਵਧਦੀ ਜਾ ਰਹੀ ਹੈ।ਸਿਲੰਡਰ ਭਰਾਉਣ ਦੇ ਪੈਸੇ ਨਹੀਂ ਹਨ।ਕੰਮ-ਧੰਦੇ ਬੰਦ ਹਨ।ਇਹ ਆਮ ਔਰਤਾਂ ਦਾ ਦੁੱਖ ਹੈ।ਇਨ੍ਹਾਂ ਦੇ ਦਰਦ ਗੱਲ ਕਦੋਂ ਹੋਵੇਗੀ?
ਮਹਿੰਗਾਈ ਘੱਟ ਕਰੋ।ਉਨ੍ਹਾਂ ਨੇ ਮੋਦੀ ‘ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ‘ਉਜਵਲਾ ‘ਚ ਮਿਲੇ 90 ਫੀਸਦੀ ਸਿਲੰਡਰ ਮਿੱਟੀ ਖਾ ਰਹੇ ਹਨ ਅਤੇ ਔਰਤਾਂ ਚੁੱਲ੍ਹੇ ‘ਤੇ ਖਾਣਾ ਪਕਾਉਣ ਲਈ ਮਜ਼ਬੂਰ ਹਨ ਕਿਉਂਕਿ ਭਾਜਪਾ ਸਰਕਾਰ ਨੇ 7 ਸਾਲਾਂ ‘ਚ ਸਿਲੰਡਰ ਦੀ ਕੀਮਤ ਦੁੱਗਣੀ ਕਰ ਦਿੱਤੀ ਹੈ ਅਤੇ ਸਬਸਿਡੀਆਂ ਬਹੁਤ ਘੱਟ ਹਨ।ਪ੍ਰਿਯੰਕਾ ਗਾਂਧੀ ਨੇ ਇਹ ਵੀ ਕਿਹਾ, ਜੇਕਰ ਸਰਕਾਰ ਉਜਵਲਾ ਪ੍ਰਤੀ ਈਮਾਨਦਾਰ ਹੈ,ਤਾਂ ਗਰੀਬਾਂ ਨੂੰ ਸਬਸਿਡੀ ਦੇਵੇ ਅਤੇ ਮਹਿੰਗਾਈ ਘੱਟ ਕਰੇ।