ਬੈਲਜੀਅਮ ਤੇ ਨੀਦਰਲੈਂਡ ਦੇ ਵਿਚਾਲੇ ਸਥਿਤ ਬਾਰਲੇ ਪਿੰਡ ਆਪਣੇ ਆਪ ‘ਚ ਬੇਹੱਦ ਅਨੋਖਾ ਰਿਹਾਇਸ਼ੀ ਇਲਾਕਾ ਹੈ।ਇਸ ਪਿੰਡ ‘ਚ ਕਈ ਘਰ ਅਜਿਹੇ ਹਨ ਜਿਨ੍ਹਾਂ ਦੇ ਵਿਚਾਲਿਆਂ ਦੋ ਦੇਸ਼ਾਂ ਦੀ ਸੀਮਾਰੇਖਾ ਗੁਜਰਦੀ ਹੈ।ਇੱਥੇ ਰਹਿਣ ਵਾਲੇ ਲੋਕ ਇਕ ਕਦਮ ਚਲ ਕੇ ਦੂਜੇ ਦੇਸ਼ ਪਹੁੰਚ ਸਕਦੇ ਹਨ।ਜਦੋਂਕਿ, ਕੁਝ ਘਰਾਂ ਦਾ ਤਾਂ ਦਰਵਾਜਾ ਹੀ ਦੂਜੇ ਦੇਸ਼ ‘ਚ ਖੁੱਲ੍ਹਦਾ ਹੈ।ਭਾਵ ਇਸ ਘਰ ਦੇ ਲੋਕ ਸੌਂਦੇ ਇਕ ਦੇਸ਼ ਹਨ ਤੇ ਜਾਗਣ ਤੋਂ ਬਾਅਦ ਬਾਹਰ ਨਿਕਲਦੇ ਹਨ ਤਾਂ ਦੂਜੇ ਦੇਸ਼ ‘ਚ ਹੁੰਦੇ ਹਨ।
ਬਾਰਲੇ ਪਿੰਡ ਦੇ ਬੈਲਜੀਅਮ ਵਾਲੇ ਹਿੱਸੇ ਨੂੰ ਬਾਰਲੇ-ਹਰਟੋਗ ਕਿਹਾ ਜਾਂਦਾ ਹੈ।ਦੂਜੇ ਪਾਸੇ ਨੀਦਰਲੈਂਡ ਵਾਲੇ ਹਿੱਸੇ ਨੂੰ ਬਾਰਲੇ-ਨਾਸਾਓ ਦੇ ਨਾਮ ਨਾਲ ਜਾਣਿਆ ਜਾਂਦਾ ਹੈ।ਬੈਲਜੀਅਮ ਤੇ ਨੀਦਰਲੈਂਡ ਦੀਆਂ ਸਰਕਾਰਾਂ ਮਿਲ ਕੇ ਇੱਥੋਂ ਦਾ ਪ੍ਰਸ਼ਾਸਨ ਚਲਾਉਂਦੀਆਂ ਹਨ।ਹਾਲ ਹੀ ‘ਚ ਯੂਟਿਊਬਰ ਡ੍ਰਾਅ ਬਿੰਨਸਕਾਈ ਨੇ ਇਸ ਪਿੰਡ ਦਾ ਦੌਰਾ ਕੀਤਾ ਤੇ ਆਪਣੇ ਵੀਡੀਓ ‘ਚ ਦਿਖਾਇਆ ਕਿ ਕਿਵੇਂ ਬਾਰਲੇ ਦੇ ਵਿਚਾਲੇ ਤੋਂ ਦੋ ਦੇਸ਼ਾਂ ਦੀ ਸੀਮਾਰੇਖਾ ਗੁਜਰਦੀ ਹੈ ਤੇ ਇਸ ਸੀਮਾਰੇਖਾ ‘ਤੇ ਹੀ ਕਈ ਘਰ, ਦੁਕਾਨ, ਦਫ਼ਤਰ ਆਦਿ ਬਣੇ ਹਨ।
ਅਜਿਹੇ ‘ਚ ਕਿਸੇ ਘਰ ਦਾ ਦਰਵਾਜਾ ਬੈਲਜੀਅਮ ‘ਚ ਖੁੱਲ੍ਹਦਾ ਤਾਂ ਕਿਸੇ ਦਾ ਨੀਦਰਲੈਂਡ ‘ਚ, ਕੋਈ ਬੈੱਡ ‘ਤੇ ਸੌਂਦੇ-ਸੌਂਦੇ ਕਰਵਟ ਬਦਲਦੇ ਹੀ ਦੂਜੇ ਦੇਸ਼ ਪਹੁੰਚ ਜਾਂਦਾ ਹੈ ਤਾਂ ਇਕ ਛਾਲ ‘ਚ ਵਿਦੇਸ਼ ਦੀ ਸੈਰ ਕਰ ਆਉਂਦਾ ਹੈ।ਦੱਸਿਆ ਕਿ ਬਾਰਲੇ ਪਿੰਡ ‘ਚ ‘ਫੰ੍ਰਟ ਡੋਰ ਰੂਲ, ਨੀਤੀ ਲਾਗੂ ਹੈ।ਮਤਲਬ, ਜਿਸ ਦੇਸ਼ ਵੱਲ ਘਰ ਦਾ ਫੰ੍ਰਟ ਡੋਰ ਹੋਵੇਗਾ ਉਸ ਸਖਸ਼ ਦਾ ਐਡਰੈੱਸ ਉਸੇ ਦੇਸ਼ ਦਾ ਹੋਵੇਗਾ।
ਵੀਡੀਓ ‘ਚ ਬਾਰਲੇ ਪਿੰਡ ਦੇ ਇਕ ਨਿਵਾਸੀ ਨੇ ਦੱਸਿਆ ਕਿ ਇਥੇ ਕੁਝ ਦੁਕਾਨਾਂ ਅਜਿਹੀਆਂ ਹਨ ਜਿਨ੍ਹਾਂ ਦਾ ਅੱਧਾ ਹਿੱਸਾ ਬੈਲਜੀਅਮ ‘ਚ ਤੇ ਅੱਧਾ ਹਿੱਸਾ ਨੀਦਰਲੈਂਡ ‘ਚ ਹੈ।ਖੁਦ ਦੁਕਾਨ ਇੰਟਰਨੈਸ਼ਨਲ ਬਾਰਡਰ ‘ਤੇ ਹੈ।ਸੀਮਾਰੇਖਾ ਦੀ ਮਾਰਕਿੰਗ ਦੇ ਲਈ ਥਾਂ-ਥਾਂ ‘ਪਲਸ’ ਸਾਈਨ ਦਾ ਇਸਤੇਮਾਲ ਕੀਤਾ ਗਿਆ ਹੈ।ਦੋਵਾਂ ਦੇਸ਼ਾਂ ਦੇ ਫਲੈਗ ਵੀ ਲਗਾਏ ਹਨ।
ਇਕ ਹੋਰ ਸ਼ਖਸ ਨੇ ਦੱਸਿਆ ਕਿ ਦਿਨ ਭਰ ‘ਚ ਅਸੀਂ ਦਰਜਨਾਂ ਵਾਰ ਇੱਕ ਦੇਸ਼ ਤੋਂ ਦੂਜੇ ਦੇਸ਼ ਜਾਂਦੇ ਹਾਂ, ਕਿਉਂਕਿ ਉਨ੍ਹਾਂ ਦੇ ਵਿਚਾਲੇ ਦੂਰੀ ਹੀ ਚੰਦ ਕਦਮਾਂ ਦੀ ਹੈ।ਉਹ ਇਹ ਵੀ ਕਹਿੰਦੇ ਹਨ ਸਾਨੂੰ ਅਜੀਬ ਨਹੀਂ ਲੱਗਦਾ, ਸਗੋਂ ਟੂਰਿਟਸ
ਇਸ ਕਾਰਨ ਆਕਰਸ਼ਿਤ ਹੁੰਦੇ ਹਨ ਤੇ ਇਕ ਵਿਜ਼ਿਟ ਕਰਨ ਆਉਂਦੇ ਹਨ।ਇਸਦੀ ਵਜ੍ਹਾ ਨਾਲ ਬਾਰਲੇ ਟੂਰਿਸਟ ਪਲੇਸ ਬਣ ਗਿਆ ਹੈ।
96 ਸਾਲਾਂ ਦੀ ਇਕ ਔਰਤ ਦੁਕਾਨਦਾਰ ਨੇ ਕਿਹਾ ਕਿ ਅਸੀਂ ਸਭ ਆਪਸ ‘ਚ ਘੁਲ ਮਿਲ ਗਏ ਹਾਂ।ਪਤਾ ਹੀ ਨਹੀਂ ਲੱਗਦਾ ਕਿ ਕੌਣ ਡਚ ਹੈ ਤੇ ਕੌਣ ਬੈਲਜਿਅਨ ।ਹਾਲਾਂਕਿ, ਮਜਾਕੀਆ ਅੰਦਾਜ ‘ਚ ਉਹ ਕਹਿੰਦੀ ਹੈ ਕਿ ਨੀਂਦਰਲੈਂਡ ਵਾਲੇ ਲੋਕ ਟਿਸ ਬਹੁਤ ਵਧੀਆ ਦਿੰਦੇ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h