Milk at bedtime: ਚਾਹੇ ਨਾਸ਼ਤਾ ਹੋਵੇ ਜਾਂ ਰਾਤ ਦਾ ਖਾਣਾ, ਦੁੱਧ ਸਾਡੀ ਖੁਰਾਕ ਦਾ ਅਹਿਮ ਹਿੱਸਾ ਹੈ। ਇਸ ਨਾਲ ਨਾ ਸਿਰਫ ਸਾਡੇ ਸਰੀਰ ਨੂੰ ਆਰਾਮ ਮਿਲਦਾ ਹੈ, ਸਗੋਂ ਕਈ ਪੋਸ਼ਕ ਤੱਤ ਵੀ ਮਿਲਦੇ ਹਨ, ਜੋ ਸਰੀਰ ਨੂੰ ਕਿਰਿਆਸ਼ੀਲ ਰੱਖਦੇ ਹਨ। ਇਹ ਵਿਟਾਮਿਨ, ਕੈਲਸ਼ੀਅਮ, ਪ੍ਰੋਟੀਨ, ਨਿਆਸੀਨ, ਫਾਸਫੋਰਸ ਤੇ ਪੋਟਾਸ਼ੀਅਮ ਦਾ ਖਜ਼ਾਨਾ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਰਾਤ ਨੂੰ ਸੌਣ ਤੋਂ ਪਹਿਲਾਂ ਦੁੱਧ ਦਾ ਸੇਵਨ ਨਹੀਂ ਕਰਨਾ ਚਾਹੀਦਾ।
ਦੁੱਧ ਨੂੰ ਸਿਹਤ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ, ਇਸ ਦੇ ਨਾਲ ਹੀ ਇਹ ਦੁੱਧ ਪ੍ਰੋਟੀਨ ਤੇ ਕੈਲਸ਼ੀਅਮ ਦਾ ਵੀ ਬਹੁਤ ਵਧੀਆ ਸਰੋਤ ਹੈ। ਦੁੱਧ ‘ਚ ਵਿਟਾਮਿਨ ਏ, ਬੀ2 ਤੇ ਬੀ12 ਹੁੰਦਾ ਹੈ। ਪਰ ਕੁਝ ਲੋਕਾਂ ਨੂੰ ਦੁੱਧ ਪੀਣ ਤੋਂ ਬਾਅਦ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਹ ਲੈਕਟੋਜ਼ ਅਸਹਿਣਸ਼ੀਲਤਾ ਦੇ ਕਾਰਨ ਹੈ ਤੇ ਲੈਕਟੋਜ਼ ਅਸਹਿਣਸ਼ੀਲਤਾ ਇੱਕ ਪਾਚਨ ਸੱਮਸਿਆ ਹੈ। ਲੈਕਟੋਜ਼ ਇੱਕ ਮੁੱਖ ਮਿਸ਼ਰਣ ਹੈ, ਜੋ ਡੇਅਰੀ ਉਤਪਾਦਾਂ ‘ਚ ਪਾਇਆ ਜਾਂਦਾ ਹੈ।
ਆਮ ਤੌਰ ‘ਤੇ ਕਿਹਾ ਜਾਂਦਾ ਹੈ ਕਿ ਸੌਣ ਤੋਂ ਪਹਿਲਾਂ ਗਰਮ ਦੁੱਧ ਪੀਣ ਨਾਲ ਚੰਗੀ ਨੀਂਦ ਆਉਂਦੀ ਹੈ। ਪਰ ਸਿਹਤ ਮਾਹਿਰਾਂ ਦਾ ਮੰਨਣਾ ਹੈ ਕਿ ਤੁਹਾਨੂੰ ਰਾਤ ਨੂੰ ਸੌਣ ਤੋਂ ਪਹਿਲਾਂ ਦੁੱਧ ਦਾ ਸੇਵਨ ਬਿਲਕੁਲ ਨਹੀਂ ਕਰਨਾ ਚਾਹੀਦਾ।
ਕੈਲੀਫੋਰਨੀਆ ਦੇ ਗੈਸਟ੍ਰੋਐਂਟਰੌਲੋਜਿਸਟ ਡਾਕਟਰ ਪਲਾਨੀਅੱਪਨ ਮਾਨਿਕਮ ਨੇ ਸੋਸ਼ਲ ਮੀਡੀਆ ‘ਤੇ ਵੀਡੀਓ ਸ਼ੇਅਰ ਕਰਦੇ ਹੋਏ ਕਿਹਾ, ਕਿ 30 ਸਾਲ ਤੋਂ ਵੱਧ ਉਮਰ ਦੇ ਲੋਕਾਂ ‘ਚ ਹੌਲੀ-ਹੌਲੀ ਲੈਕਟੇਜ਼ ਐਂਜ਼ਾਈਮ ਦੀ ਕਮੀ ਹੋਣ ਲੱਗਦੀ ਹੈ, ਜਿਸ ਕਾਰਨ ਉਨ੍ਹਾਂ ਦਾ ਸਰੀਰ ਦੁੱਧ ਨੂੰ ਹਜ਼ਮ ਕਰਨ ‘ਚ ਮੁਸ਼ਕਿਲ ਹੁੰਦਾ ਹੈ।
ਵੀਡੀਓ ‘ਚ, ਉਸਨੇ ਦੱਸਿਆ, ਸਾਡੀ ਛੋਟੀ ਅੰਤੜੀ ‘ਚ ਲੈਕਟੇਜ਼ ਐਂਜ਼ਾਈਮ ਪਾਇਆ ਜਾਂਦਾ ਹੈ, ਜੋ ਦੁੱਧ ‘ਚ ਮੌਜੂਦ ਲੈਕਟੋਜ਼ ਨੂੰ ਗਲੂਕੋਜ਼ ਤੇ ਗਲੈਕਟੋਜ਼ ਵਰਗੇ ਛੋਟੇ ਅਣੂਆਂ ‘ਚ ਤੋੜਨ ਦਾ ਕੰਮ ਕਰਦਾ ਹੈ। ਤਾਂ ਜੋ ਇਸਨੂੰ ਆਸਾਨੀ ਨਾਲ ਜਜ਼ਬ ਕੀਤਾ ਜਾ ਸਕੇ।
View this post on Instagram
30 ਸਾਲ ਦੀ ਉਮਰ ਦੇ ਆਸ-ਪਾਸ, ਸਾਡੀ ਛੋਟੀ ਅੰਤੜੀ ‘ਚ ਲੈਕਟੇਜ਼ ਐਂਜ਼ਾਈਮ ਦਾ ਉਤਪਾਦਨ ਕਾਫ਼ੀ ਘੱਟਣਾ ਸ਼ੁਰੂ ਹੋ ਜਾਂਦਾ ਹੈ। ਲੈਕਟੇਜ਼ ਐਂਜ਼ਾਈਮ ਦੇ ਬਿਨਾਂ ਦੁੱਧ ਸਿੱਧਾ ਵੱਡੀ ਅੰਤੜੀ ‘ਚ ਜਾਂਦਾ ਹੈ ਤੇ ਇਸ ‘ਚ ਮੌਜੂਦ ਬੈਕਟੀਰੀਆ ਨੂੰ ਬਦਹਜ਼ਮੀ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਇਹ ਤੁਹਾਡੇ ਢਿੱਡ ਦੀ ਚਰਬੀ ਨੂੰ ਪ੍ਰਭਾਵਿਤ ਕਰੇਗਾ।
ਉਨ੍ਹਾਂ ਨੇ ਕਿਹਾ ਕਿ ਲੋਕਾਂ ਨੂੰ ਸੌਣ ਤੋਂ ਪਹਿਲਾਂ ਦੁੱਧ ਦਾ ਸੇਵਨ ਨਹੀਂ ਕਰਨਾ ਚਾਹੀਦਾ। ਕਿਉਂਕਿ ਇਸ ਨਾਲ ਪਾਚਨ ਸੰਬੰਧੀ ਸਮੱਸਿਆਵਾਂ ਹੋ ਸਕਦੀਆਂ ਹਨ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਤੁਹਾਨੂੰ ਪਾਚਨ ਸਬੰਧੀ ਕੋਈ ਸਮੱਸਿਆ ਨਾ ਵੀ ਹੋਵੇ ਤਾਂ ਵੀ ਸੌਣ ਤੋਂ ਪਹਿਲਾਂ ਦੁੱਧ ਨਹੀਂ ਪੀਣਾ ਚਾਹੀਦਾ। ਹਾਲਾਂਕਿ ਦੁੱਧ ‘ਚ ਟ੍ਰਿਪਟੋਫੈਨ ਹੁੰਦਾ ਹੈ, ਜੋ “ਅੰਦਰੂਨੀ ਨੀਂਦ ਲਈ ਮੇਲੇਟੋਨਿਨ ਨੂੰ ਉਤਸ਼ਾਹਿਤ” ਕਰਨ ਲਈ ਸੇਰੋਟੋਨਿਨ ਛੱਡਦਾ ਹੈ।
ਡਾਕਟਰ ਪਲਾਨੀਅੱਪਨ ਨੇ ਦੱਸਿਆ ਕਿ ਖਾਣਾ ਖਾਣ ਤੋਂ ਤੁਰੰਤ ਬਾਅਦ ਦੁੱਧ ਦਾ ਸੇਵਨ ਨਹੀਂ ਕਰਨਾ ਚਾਹੀਦਾ। ਸੌਣ ਤੋਂ ਪਹਿਲਾਂ ਦੁੱਧ ਦਾ ਸੇਵਨ ਤੁਹਾਡੇ ਇਨਸੁਲਿਨ ਦੇ ਪੱਧਰ ਨੂੰ ਵਧਾ ਸਕਦਾ ਹੈ, ਕਿਉਂਕਿ ਦੁੱਧ ‘ਚ ਮੌਜੂਦ ਕਾਰਬੋਹਾਈਡਰੇਟ ਸਰਕੇਡੀਅਨ ਰਿਦਮ ਨੂੰ ਵਿਗਾੜਦੇ ਹਨ। ਜੇਕਰ ਤੁਸੀਂ ਰਾਤ ਨੂੰ ਦੁੱਧ ਪੀਣਾ ਪਸੰਦ ਕਰਦੇ ਹੋ ਤਾਂ ਸੌਣ ਤੋਂ 2 ਤੋਂ 3 ਘੰਟੇ ਪਹਿਲਾਂ ਇਸ ਦਾ ਸੇਵਨ ਕਰੋ।
ਦੁੱਧ ‘ਚ ਅਜਿਹੇ ਬਹੁਤ ਸਾਰੇ ਪੌਸ਼ਟਿਕ ਤੱਤ ਪਾਏ ਜਾਂਦੇ ਹਨ, ਇਸ ਲਈ ਇਹ ਸਾਡੀ ਹੱਡੀਆਂ ਦੀ ਸਿਹਤ ਤੇ ਦਿਲ ਦੀ ਸਿਹਤ ਲਈ ਜ਼ਰੂਰੀ ਮੰਨਿਆ ਜਾਂਦਾ ਹੈ, ਇਸ ਦੇ ਨਾਲ ਹੀ ਦੁੱਧ ਪੀਣ ਨਾਲ ਕੈਂਸਰ ਦੇ ਖ਼ਤਰੇ ਨੂੰ ਵੀ ਘੱਟ ਕੀਤਾ ਜਾ ਸਕਦਾ ਹੈ। ਜੇਕਰ ਕਿਸੇ ਵਿਅਕਤੀ ਨੂੰ ਦੁੱਧ ਤੋਂ ਐਲਰਜੀ ਨਹੀਂ ਹੈ, ਤਾਂ ਤੁਸੀਂ ਸੌਣ ਤੋਂ ਕੁਝ ਘੰਟੇ ਪਹਿਲਾਂ ਦੁੱਧ ਦਾ ਸੇਵਨ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h