Jaggery Benefits in Winter: ਸਰਦੀਆਂ ‘ਚ ਤਿਲ ਦੇ ਲੱਡੂ, ਗੱਚਕ ਜਾਂ ਗੁੜ ਤੋਂ ਬਗੈਰ ਸਭ ਕੁਝ ਅਧੂਰਾ ਲੱਗਦਾ ਹੈ। ਭਾਰਤ ਦੇ ਲਗਪਗ ਹਰ ਘਰ ਵਿੱਚ, ਲੋਕ ਦੁਪਹਿਰ ਤੇ ਰਾਤ ਦੇ ਖਾਣੇ ਤੋਂ ਬਾਅਦ ਇਨ੍ਹਾਂ ਚੀਜ਼ਾਂ ਦਾ ਸੇਵਨ ਕਰਦੇ ਹਨ। ਇਨ੍ਹਾਂ ਸਾਰੀਆਂ ਚੀਜ਼ਾਂ ਵਿੱਚ ਵਰਤਿਆ ਜਾਣ ਵਾਲਾ ਗੁੜ ਸਾਡੀ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ।
ਆਯੁਰਵੇਦ ਮੁਤਾਬਕ ਗੁੜ ਨੂੰ ਤਾਸੀਰ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਇਸਦਾ ਮਤਲਬ ਹੈ, ਜਦੋਂ ਤੁਸੀਂ ਗੁੜ ਦਾ ਸੇਵਨ ਕਰਦੇ ਹੋ, ਤਾਂ ਤੁਹਾਡੇ ਸਰੀਰ ਵਿੱਚ ਮੈਟਾਬੋਲਿਜ਼ਮ ਦੀ ਪ੍ਰਕਿਰਿਆ ਤੇਜ਼ ਹੋ ਜਾਂਦੀ ਹੈ ਤੇ ਗਰਮੀ ਪੈਦਾ ਹੁੰਦੀ ਹੈ। ਇਸ ਤੋਂ ਇਲਾਵਾ ਗੁੜ ਖਾਣ ਨਾਲ ਤੁਹਾਡਾ ਬਲੱਡ ਪ੍ਰੈਸ਼ਰ ਕੰਟਰੋਲ ‘ਚ ਰਹੇਗਾ ਅਤੇ ਅੱਖਾਂ ਦੀ ਰੋਸ਼ਨੀ ਵੀ ਤੇਜ਼ ਰਹੇਗੀ।
ਆਓ ਜਾਣਦੇ ਹਾਂ ਸਰਦੀਆਂ ‘ਚ ਤੁਸੀਂ ਗੁੜ ਤੋਂ ਕਿਹੜੇ-ਕਿਹੜੇ ਪਕਵਾਨ ਤਿਆਰ ਕਰ ਸਕਦੇ ਹੋ-
ਛੋਲਿਆਂ ਦੀ ਦਾਲ ਅਤੇ ਗੁੜ ਦੀ ਭਰਾਈ ਨਾਲ ਬਣੇ ਪਰਾਠੇ ਨੂੰ ਪੂਰਨ ਪੋਲੀ ਕਿਹਾ ਜਾਂਦਾ ਹੈ। ਤੁਸੀਂ ਇਨ੍ਹਾਂ ਪਰਾਂਠੇ ਬਣਾ ਕੇ ਖਾ ਸਕਦੇ ਹੋ। ਜੇਕਰ ਤੁਹਾਡਾ ਵਰਤ ਹੈ ਤਾਂ ਤੁਸੀਂ ਉਸ ਦਿਨ ਵੀ ਪੂਰਨ ਪੋਲੀ ਦਾ ਸੇਵਨ ਕਰ ਸਕਦੇ ਹੋ।
ਤਿਲ, ਮੂੰਗਫਲੀ ਅਤੇ ਗੁੜ ਦੀ ਬਣੀ ਚਿੱਕੀ ਸਾਨੂੰ ਸਭ ਨੂੰ ਪਸੰਦ ਹੈ। ਤੁਸੀਂ ਭੋਜਨ ਤੋਂ ਬਾਅਦ Chikki ਖਾ ਸਕਦੇ ਹੋ। ਇਸ ਨਾਲ ਤੁਹਾਡੇ ਸਰੀਰ ਨੂੰ ਊਰਜਾ ਮਿਲੇਗੀ ਤੇ ਸਰਦੀਆਂ ਵਿੱਚ ਤੁਹਾਡਾ ਸਰੀਰ ਗਰਮ ਰਹੇਗਾ।
ਤਿਲ ਅਤੇ ਗੁੜ ਦੋਵੇਂ ਹੀ ਸਾਡੇ ਸਰੀਰ ਨੂੰ ਅੰਦਰੋਂ ਗਰਮ ਰੱਖਣ ਵਿੱਚ ਮਦਦ ਕਰਦੇ ਹਨ। ਤਿਲ ਨੂੰ ਹਲਕਾ ਜਿਹਾ ਭੁੰਨ ਲਓ ਤੇ ਪਿਘਲੇ ਹੋਏ ਗੁੜ ਵਿਚ ਪਾਓ ਅਤੇ ਫਿਰ ਲੱਡੂ ਤਿਆਰ ਕਰ ਲਓ।
ਤੁਸੀਂ ਚਾਹੋ ਤਾਂ ਗੁੜ ਦੇ ਨਾਲ ਹਲਵਾ ਵੀ ਤਿਆਰ ਕਰ ਸਕਦੇ ਹੋ। ਇਸ ਦੇ ਲਈ ਤੁਹਾਨੂੰ ਆਟਾ ਜਾਂ ਸੂਜੀ ਦੀ ਲੋੜ ਪਵੇਗੀ। ਗੁੜ ਦਾ ਸੇਵਨ ਇਮਿਊਨ ਸਿਸਟਮ ਨੂੰ ਵਧਾਉਂਦਾ ਹੈ, ਜਿਸ ਨਾਲ ਜ਼ੁਕਾਮ ਅਤੇ ਫਲੂ ਵਰਗੀਆਂ ਬੀਮਾਰੀਆਂ ਦੂਰ ਰਹਿੰਦੀਆਂ ਹਨ।
ਤੁਸੀਂ ਰਾਤ ਦੇ ਖਾਣੇ ਤੋਂ ਬਾਅਦ ਚੌਲਾਂ ਦੀ ਬਣੀ ਖੀਰ ਨੂੰ ਮਿਠੇ ਦੇ ਰੂਪ ਵਿੱਚ ਵੀ ਤਿਆਰ ਕਰ ਸਕਦੇ ਹੋ। ਹਾਲਾਂਕਿ ਖੰਡ ਦੀ ਬਜਾਏ ਤੁਸੀਂ ਇਸ ‘ਚ ਗੁੜ ਪਾ ਸਕਦੇ ਹੋ। ਸਰਦੀਆਂ ਵਿੱਚ ਗੁੜ ਦੀ ਬਣੀ ਖੀਰ ਸਿਹਤ ਲਈ ਚੰਗੀ ਮੰਨੀ ਜਾਂਦੀ ਹੈ।
ਤੁਸੀਂ ਨਾਰੀਅਲ ਨੂੰ ਪੀਸ ਕੇ ਤੇ ਇਸ ਵਿਚ ਗੁੜ ਮਿਲਾ ਕੇ ਲੱਡੂ ਬਣਾ ਸਕਦੇ ਹੋ। ਇਹ ਸਵਾਦ ਦੇ ਨਾਲ-ਨਾਲ ਸਿਹਤ ਦੇ ਲਿਹਾਜ਼ ਤੋਂ ਵੀ ਚੰਗੇ ਮੰਨੇ ਜਾਂਦੇ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h