Earthquake in Delhi on 1 January 2023: ਨਵੇਂ ਸਾਲ ਦੇ ਪਹਿਲੇ ਦਿਨ ਦਿੱਲੀ-ਐਨਸੀਆਰ ਅਤੇ ਇਸ ਦੇ ਆਸਪਾਸ ਦੇ ਇਲਾਕਿਆਂ ‘ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਹਾਲਾਂਕਿ ਭੂਚਾਲ ਕਾਰਨ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ।
ਰਾਸ਼ਟਰੀ ਭੂਚਾਲ ਵਿਗਿਆਨ ਕੇਂਦਰ ਤੋਂ ਮਿਲੀ ਜਾਣਕਾਰੀ ਮੁਤਾਬਕ ਭੂਚਾਲ ਦਾ ਕੇਂਦਰ ਹਰਿਆਣਾ ਦੇ ਝੱਜਰ ‘ਚ ਸੀ, ਜਿਸ ਦੀ ਡੂੰਘਾਈ ਜ਼ਮੀਨ ਤੋਂ 5 ਕਿਲੋਮੀਟਰ ਹੇਠਾਂ ਸੀ। ਰਾਜਧਾਨੀ ਵਿੱਚ ਸਵੇਰੇ 1.19 ਵਜੇ 3.8 ਤੀਬਰਤਾ ਵਾਲੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਾਸ਼ਟਰੀ ਭੂਚਾਲ ਵਿਗਿਆਨ ਕੇਂਦਰ ਨੇ ਭੂਚਾਲ ਕਾਰਨ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਜਾਣਕਾਰੀ ਨਹੀਂ ਦਿੱਤੀ ਹੈ। ਭੂਚਾਲ ਦੀ ਤੀਬਰਤਾ 3.8 ਮਾਪੀ ਗਈ।
Earthquake tremors felt in Delhi and surrounding areas pic.twitter.com/LUDHAHPpey
— ANI (@ANI) December 31, 2022
ਹਰਿਆਣਾ ‘ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ
ਹਰਿਆਣਾ ‘ਚ ਰਾਤ 1:19 ‘ਤੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਮੁੱਢਲੀ ਜਾਣਕਾਰੀ ਮੁਤਾਬਕ ਝੱਜਰ ਦਾ ਬੇਰੀ ਭੂਚਾਲ ਦਾ ਕੇਂਦਰ ਸੀ ਅਤੇ ਇਸ ਦੀ ਤੀਬਰਤਾ 3.8 ਸੀ।
ਹਰਿਆਣਾ ‘ਚ ਇਹ ਭੂਚਾਲ ਜ਼ਮੀਨ ਤੋਂ ਸਿਰਫ 5 ਕਿਲੋਮੀਟਰ ਹੇਠਾਂ ਰਿਕਾਰਡ ਕੀਤਾ ਗਿਆ, ਜਿਸ ਕਾਰਨ ਕਈ ਲੋਕਾਂ ਨੇ ਇਹ ਭੂਚਾਲ ਮਹਿਸੂਸ ਕੀਤਾ। ਰੋਹਤਕ-ਝੱਜਰ ਤੋਂ ਲੰਘਦੀ ਮਹਿੰਦਰਗੜ੍ਹ-ਦੇਹਰਾਦੂਨ ਫਾਲਟ ਲਾਈਨ ਦੇ ਨੇੜੇ ਅਕਸਰ ਭੂਚਾਲ ਆਉਂਦੇ ਹਨ। ਜਿਸ ‘ਤੇ ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ ਵੀ ਨਜ਼ਰ ਰੱਖ ਰਿਹਾ ਹੈ।
ਇਹ ਹੈ ਭੂਚਾਲ ਦਾ ਕਾਰਨ
ਦੇਹਰਾਦੂਨ ਤੋਂ ਮਹਿੰਦਰਗੜ੍ਹ ਤੱਕ ਜ਼ਮੀਨ ਦੇ ਹੇਠਾਂ ਫਾਲਟ ਲਾਈਨ ਹੈ। ਇਸ ਵਿੱਚ ਕਈ ਤਰੇੜਾਂ ਹਨ। ਇਨ੍ਹੀਂ ਦਿਨੀਂ ਇਨ੍ਹਾਂ ਦਰਾਰਾਂ ‘ਚ ਸਰਗਰਮੀਆਂ ਚੱਲ ਰਹੀਆਂ ਹਨ। ਇਸ ਦੇ ਤਹਿਤ ਪਲੇਟਾਂ ਮੂਵਮੈਂਟ ਕਰਦੀਆਂ ਹਨ। ਵਾਈਬ੍ਰੇਸ਼ਨ ਉਦੋਂ ਹੀ ਪੈਦਾ ਹੁੰਦੀ ਹੈ ਜਦੋਂ ਇਹ ਇੱਕ ਦੂਜੇ ਨਾਲ ਹਲਕੀ ਜਿਹੀ ਟਕਰਾਉਂਦੀ ਹੈ। ਇਹ ਕਿਸੇ ਵੀ ਸਮੇਂ ਕਿਤੇ ਵੀ ਹੋ ਸਕਦਾ ਹੈ। ਇਸ ਕਾਰਨ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ।
ਰੋਹਤਕ ਤੇ ਝੱਜਰ ਜ਼ੋਨ ਤਿੰਨ ਅਤੇ ਚਾਰ ‘ਚ ਆਉਂਦੇ
ਭੂਚਾਲ ਦੇ ਜ਼ੋਨਿੰਗ ਨਕਸ਼ੇ ਮੁਤਾਬਕ, ਰੋਹਤਕ-ਝੱਜਰ ਜ਼ੋਨ III ਅਤੇ ਜ਼ੋਨ IV ਵਿੱਚ ਆਉਂਦਾ ਹੈ। ਭਾਰਤ ਵਿੱਚ ਭੂਚਾਲਾਂ ਨੂੰ ਚਾਰ ਜ਼ੋਨਾਂ ਵਿੱਚ ਵੰਡਿਆ ਗਿਆ ਹੈ। ਜਿਸ ਵਿੱਚ ਜ਼ੋਨ ਦੋ, ਤਿੰਨ, ਚਾਰ ਅਤੇ ਪੰਜ ਸ਼ਾਮਲ ਹਨ। ਇਹ ਖ਼ਤਰਿਆਂ ਮੁਤਾਬਕ ਮਾਪਿਆ ਜਾਂਦਾ ਹੈ। ਜ਼ੋਨ 2 ਸਭ ਤੋਂ ਘੱਟ ਖ਼ਤਰਨਾਕ ਹੈ ਤੇ ਜ਼ੋਨ 5 ਸਭ ਤੋਂ ਖ਼ਤਰਨਾਕ। ਨਕਸ਼ੇ ਵਿੱਚ ਜ਼ੋਨ 2 ਨੂੰ ਨੀਲਾ, ਜ਼ੋਨ 3 ਨੂੰ ਪੀਲਾ, ਜ਼ੋਨ 4 ਨੂੰ ਸੰਤਰੀ ਤੇ ਜ਼ੋਨ 5 ਨੂੰ ਲਾਲ ਰੰਗ ਦਿੱਤਾ ਗਿਆ ਹੈ। ਇਸ ਵਿੱਚ ਰੋਹਤਕ ਜ਼ਿਲ੍ਹੇ ਦਾ ਦਿੱਲੀ ਵਾਲਾ ਖੇਤਰ ਜ਼ੋਨ ਚਾਰ ਵਿੱਚ ਅਤੇ ਹਿਸਾਰ ਸਾਈਡ ਦਾ ਖੇਤਰ ਜ਼ੋਨ ਤਿੰਨ ਵਿੱਚ ਆਉਂਦਾ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h