Magnesium Benefits for the Body: ਜਿਵੇਂ ਸਾਡੇ ਸਰੀਰ ਨੂੰ ਪ੍ਰੋਟੀਨ ਦੀ ਲੋੜ ਹੁੰਦੀ ਹੈ, ਉਸੇ ਤਰ੍ਹਾਂ ਮੈਗਨੀਸ਼ੀਅਮ ਦੀ ਵੀ ਲੋੜ ਹੁੰਦੀ ਹੈ। ਜਿੰਮ ਜਾ ਕੇ ਬਾਡੀ ਬਣਾਉਣ ਵਾਲੇ ਲੋਕ ਪ੍ਰੋਟੀਨ ਤਾਂ ਭਰਪੂਰ ਮਾਤਰਾ ਵਿੱਚ ਲੈਂਦੇ ਹਨ, ਪਰ ਉਹ ਹੋਰ ਖਣਿਜਾਂ ਨੂੰ ਭੁੱਲ ਜਾਂਦੇ ਹਨ।
ਮੈਗਨੀਸ਼ੀਅਮ ਇੱਕ ਬਹੁਤ ਮਹੱਤਵਪੂਰਨ ਖਣਿਜ ਹੈ। ਇਹ ਤੁਹਾਡੇ ਸਰੀਰ ‘ਚ ਸੈਂਕੜੇ ਰਸਾਇਣਕ ਪ੍ਰਤੀਕ੍ਰਿਆਵਾਂ ‘ਚ ਸ਼ਾਮਲ ਹੁੰਦਾ ਹੈ ਤੇ ਤੁਹਾਨੂੰ ਚੰਗੀ ਸਿਹਤ ਬਣਾਈ ਰੱਖਣ ‘ਚ ਮਦਦ ਕਰਦਾ ਹੈ। ਮੈਗਨੀਸ਼ੀਅਮ ਤੁਹਾਡੇ ਦਿਮਾਗ ਤੇ ਸਰੀਰ ਲਈ ਮਹੱਤਵਪੂਰਨ ਹੈ। ਇਹ ਤੁਹਾਡੇ ਦਿਲ, ਬਲੱਡ ਸ਼ੂਗਰ ਲੈਵਲ ਅਤੇ ਮੂਡ ਸਮੇਤ ਕਈ ਚੀਜ਼ਾਂ ਦਾ ਧਿਆਨ ਰੱਖਦਾ ਹੈ। ਸਾਡੇ ਸਰੀਰ ਨੂੰ ਰੋਜ਼ਾਨਾ 420 ਮਿਲੀਗ੍ਰਾਮ ਮੈਗਨੀਸ਼ੀਅਮ ਦੀ ਜ਼ਰੂਰਤ ਹੁੰਦੀ ਹੈ, ਪਰ ਬਹੁਤ ਸਾਰੇ ਲੋਕ ਇਸ ਦਾ ਸੇਵਨ ਜ਼ਿਆਦਾ ਨਹੀਂ ਕਰਦੇ, ਜਿਸ ਕਾਰਨ ਕੁਝ ਹੀ ਦਿਨਾਂ ਵਿੱਚ ਇਸ ਦੇ ਲੱਛਣ ਦਿਖਾਈ ਦੇਣ ਲੱਗ ਪੈਂਦੇ ਹਨ।
ਮੈਗਨੀਸ਼ੀਅਮ ਦੀ ਕਮੀ ਕਾਰਨ ਵਿਅਕਤੀ ਨੂੰ ਸ਼ੂਗਰ, ਦਿਲ ਦੇ ਰੋਗ, ਥਕਾਵਟ, ਮਾਸਪੇਸ਼ੀਆਂ ਵਿੱਚ ਕੜਵੱਲ, ਮਾਸਪੇਸ਼ੀਆਂ ਦੀ ਕਮਜ਼ੋਰੀ, ਸੁੰਨ ਹੋਣਾ ਵਰਗੀਆਂ ਸਮੱਸਿਆਵਾਂ ਹੁੰਦੀਆਂ ਹਨ।
ਸਰੀਰ ‘ਚ ਮੈਗਨੀਸ਼ੀਅਮ ਦੀ ਕਮੀ ਨੂੰ ਪੂਰਾ ਕਰਨ ਲਈ ਸਾਨੂੰ ਆਪਣੀ ਖੁਰਾਕ ‘ਚ ਪੱਤੇਦਾਰ ਸਬਜ਼ੀਆਂ, ਜਿਵੇਂ ਕਿ ਸਾਗ, ਮੇਵੇ, ਫਲੀਆਂ, ਡਾਰਕ ਚਾਕਲੇਟ, ਐਵੋਕਾਡੋ, ਫਲ਼ੀਦਾਰਾਂ ਨੂੰ ਸ਼ਾਮਲ ਕਰਨਾ ਚਾਹੀਦਾ ਹੈ। ਮਾਸਾਹਾਰੀ ਲੋਕ ਆਪਣੀ ਖੁਰਾਕ ‘ਚ ਮੱਛੀ ਨੂੰ ਸ਼ਾਮਲ ਕਰ ਸਕਦੇ ਹਨ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h