[caption id="attachment_114970" align="alignnone" width="600"] Pomegranate Peel Benefits: ਅਨਾਰ ਦਾ ਛਿਲਕਾ ਐਂਟੀਆਕਸੀਡੈਂਟਸ ਨਾਲ ਭਰਪੂਰ ਹੁੰਦਾ ਹੈ। ਇਹ ਵੀ ਮੰਨਿਆ ਜਾਂਦਾ ਹੈ ਕਿ ਅਨਾਰ ਦੇ ਛਿਲਕੇ 'ਚ ਅਨਾਰ ਨਾਲੋਂ ਜ਼ਿਆਦਾ ਐਂਟੀਆਕਸੀਡੈਂਟ ਹੁੰਦੇ ਹਨ। ਅਜਿਹੇ 'ਚ ਕਦੇ ਵੀ ਅਨਾਰ ਦੇ ਛਿਲਕੇ ਨੂੰ ਖਾਣ ਤੋਂ ਬਾਅਦ ਸੁੱਟਣ ਦੀ ਗਲਤੀ ਨਾ ਕਰੋ। ਇਸ ਦੀ ਬਜਾਏ ਇਸ ਨੂੰ ਸੁਕਾਓ ਤੇ ਫਿਰ ਪਾਊਡਰ ਬਣਾ ਕੇ ਵਰਤੋਂ ਕਰੋ।[/caption] [caption id="attachment_114971" align="alignnone" width="600"] ਸਕਿਨ ਲਈ ਫਾਇਦੇਮੰਦ- ਅਨਾਰ ਦੇ ਛਿਲਕੇ 'ਚ ਐਂਟੀਬੈਕਟੀਰੀਅਲ, ਐਂਟੀਵਾਇਰਲ ਤੇ ਐਂਟੀਇਨਫਲੇਮੇਟਰੀ ਗੁਣ ਹੁੰਦੇ ਹਨ, ਇਸ ਲਈ ਇਹ ਸਕਿਨ ਦੀਆਂ ਕਈ ਸਮੱਸਿਆਵਾਂ ਜਿਵੇਂ ਕਿ ਮੁਹਾਸੇ ਤੇ ਧੱਫੜ ਆਦਿ ਨੂੰ ਦੂਰ ਕਰਨ ਲਈ ਫਾਇਦੇਮੰਦ ਹੈ। ਇਹ ਬੈਕਟੀਰੀਆ ਤੇ ਹੋਰ ਇਨਫੈਕਸ਼ਨ ਨਾਲ ਲੜਨ 'ਚ ਵੀ ਫਾਇਦੇਮੰਦ ਹੈ।[/caption] [caption id="attachment_114972" align="alignnone" width="1280"] ਸਰੀਰ ਨੂੰ ਡੀਟੌਕਸੀਫਾਈ ਕਰੋ - ਐਂਟੀਆਕਸੀਡੈਂਟਸ ਸਰੀਰ ਵਿੱਚੋਂ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਣ 'ਚ ਫਾਇਦੇਮੰਦ ਹੁੰਦੇ ਹਨ ਤੇ ਅਨਾਰ ਦੇ ਛਿਲਕਿਆਂ 'ਚ ਐਂਟੀਆਕਸੀਡੈਂਟਸ ਦੀ ਮਾਤਰਾ ਵਧੇਰੇ ਹੁੰਦੀ ਹੈ, ਇਸ ਲਈ ਇਹ ਸਰੀਰ 'ਚ ਮੌਜੂਦ ਜ਼ਹਿਰੀਲੇ ਪਦਾਰਥਾਂ ਤੋਂ ਛੁਟਕਾਰਾ ਪਾਉਣ 'ਚ ਲਾਭਦਾਇਕ ਹੈ।[/caption] [caption id="attachment_114973" align="alignnone" width="1200"] ਗਲੇ ਦੀ ਖਰਾਸ਼ ਤੇ ਖਾਂਸੀ ਤੋਂ ਛੁਟਕਾਰਾ – ਅਨਾਰ ਦੇ ਛਿਲਕੇ 'ਚ ਐਂਟੀ-ਬੈਕਟੀਰੀਅਲ ਗੁਣ ਹੋਣ ਕਾਰਨ ਇਹ ਖਾਂਸੀ ਤੋਂ ਛੁਟਕਾਰਾ ਦਿਵਾਉਣ 'ਚ ਮਦਦਗਾਰ ਹੈ। ਇਸ ਦੇ ਪਾਊਡਰ ਨੂੰ ਪਾਣੀ 'ਚ ਮਿਲਾ ਕੇ ਗਾਰਗਲ ਕਰਨ ਨਾਲ ਗਲੇ ਦੀ ਖਰਾਸ਼ ਤੇ ਖਾਂਸੀ ਤੋਂ ਰਾਹਤ ਮਿਲਦੀ ਹੈ।[/caption] [caption id="attachment_114974" align="alignnone" width="800"] ਵਿਟਾਮਿਨ ਸੀ ਦਾ ਚੰਗਾ ਸਰੋਤ - ਅਨਾਰ ਦੇ ਛਿਲਕਿਆਂ 'ਚ ਵਿਟਾਮਿਨ ਸੀ ਪਾਇਆ ਜਾਂਦਾ ਹੈ, ਜੋ ਜ਼ਖ਼ਮਾਂ ਨੂੰ ਠੀਕ ਕਰਨ ਤੇ ਸਕਾਰ ਟਿਸ਼ੂ ਬਣਾਉਣ 'ਚ ਮਦਦ ਕਰਦਾ ਹੈ। ਵਿਟਾਮਿਨ ਸੀ ਨਾਲ ਵੀ ਇਮਿਊਨਿਟੀ ਵਧਦੀ ਹੈ।[/caption] [caption id="attachment_114975" align="alignnone" width="800"] ਅੰਤੜੀਆਂ ਦੀ ਸਿਹਤ 'ਚ ਸੁਧਾਰ- ਅਨਾਰ ਦੇ ਛਿਲਕਿਆਂ 'ਚ ਟੈਨਿਨ ਹੁੰਦਾ ਹੈ, ਜੋ ਪੇਟ ਦੀ ਸੋਜ ਨੂੰ ਦੂਰ ਕਰਨ 'ਚ ਮਦਦਗਾਰ ਹੁੰਦਾ ਹੈ। ਇਹ ਬਵਾਸੀਰ ਦੀ ਸੋਜ ਨੂੰ ਘੱਟ ਕਰਨ 'ਚ ਵੀ ਮਦਦਗਾਰ ਹੈ। ਅਨਾਰ ਦੇ ਛਿਲਕੇ ਬਲੱਡਇੰਗ ਨੂੰ ਰੋਕਣ ਤੇ ਪਾਚਨ ਦੀ ਸਿਹਤ ਨੂੰ ਬਿਹਤਰ ਬਣਾਉਣ 'ਚ ਮਦਦ ਕਰਦੇ ਹਨ।[/caption]