PM Kisan Yojana: ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਨਾਲ ਕਿਸਾਨਾਂ ਨੂੰ ਹੁਣ ਤੱਕ 12 ਕਿਸ਼ਤਾਂ ਦੇ ਪੈਸੇ ਮਿਲ ਚੁੱਕੇ ਹਨ ਤੇ ਹੁਣ ਹਰ ਕੋਈ 13ਵੀਂ ਕਿਸ਼ਤ ਦਾ ਇੰਤਜ਼ਾਰ ਕਰ ਰਿਹਾ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਤੁਹਾਡੀ ਛੋਟੀ ਜਿਹੀ ਗਲਤੀ ਕਾਰਨ ਕਿਸ਼ਤ ਫਸ ਸਕਦੀ ਹੈ? ਪ੍ਰਧਾਨ ਮੰਤਰੀ ਕਿਸਾਨ ਯੋਜਨਾ ਨਾਲ ਜੁੜਿਆ ਹਰ ਲਾਭਪਾਤਰੀ 13ਵੀਂ ਕਿਸ਼ਤ ਦੀ ਉਡੀਕ ਕਰ ਰਿਹਾ ਹੈ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਜਨਵਰੀ ਦੇ ਪਹਿਲੇ ਹਫ਼ਤੇ ਕਿਸਾਨਾਂ ਦੇ ਬੈਂਕ ਖਾਤੇ ‘ਚ 13ਵੀਂ ਕਿਸ਼ਤ ਦੇ ਪੈਸੇ ਆ ਸਕਦੇ ਹਨ।
ਜੇਕਰ ਤੁਸੀਂ ਅਜੇ ਤੱਕ ਜ਼ਮੀਨੀ ਰਿਕਾਰਡ ਦੀ ਤਸਦੀਕ ਨਹੀਂ ਕਰਵਾਈ ਤਾਂ ਅੱਜ ਹੀ ਕਰਵਾ ਲਓ। ਜੇਕਰ ਤੁਸੀਂ ਇਹ ਨਹੀਂ ਕਰਵਾਉਂਦੇ ਤਾਂ ਤੁਸੀਂ 13ਵੀਂ ਕਿਸ਼ਤ ਦੇ ਲਾਭ ਤੋਂ ਵਾਂਝੇ ਰਹਿ ਸਕਦੇ ਹੋ। ਇਸ ਲਈ ਤੁਸੀਂ ਆਪਣੇ ਨਜ਼ਦੀਕੀ ਖੇਤੀਬਾੜੀ ਦਫ਼ਤਰ ਨਾਲ ਸੰਪਰਕ ਕਰਕੇ ਇਸ ਨੂੰ ਕਰਵਾ ਸਕਦੇ ਹੋ।
ਲੰਬੇ ਸਮੇਂ ਤੋਂ ਦੇਖਿਆ ਜਾ ਰਿਹਾ ਸੀ ਕਿ ਕਈ ਲੋਕ ਇਸ ਸਕੀਮ ਦਾ ਫਰਜ਼ੀ ਤਰੀਕੇ ਨਾਲ ਫਾਇਦਾ ਉਠਾ ਰਹੇ ਸਨ। ਇਸ ਨੂੰ ਰੋਕਣ ਲਈ ਸਰਕਾਰ ਨੇ ਜ਼ਮੀਨੀ ਰਿਕਾਰਡ ਦੀ ਤਸਦੀਕ ਕਰਵਾਉਣੀ ਲਾਜ਼ਮੀ ਕਰ ਦਿੱਤੀ ਹੈ।
ਜੇਕਰ ਤੁਸੀਂ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦੇ ਲਾਭਪਾਤਰੀ ਹੋ, ਤਾਂ ਈ-ਕੇਵਾਈਸੀ ਕਰਵਾਓ। ਜੇਕਰ ਪੂਰਾ ਨਹੀਂ ਕੀਤਾ ਤਾਂ ਕਿਸ਼ਤ ਦੇ ਪੈਸੇ ਫਸ ਸਕਦੇ ਹਨ। ਨਿਯਮਾਂ ਦੇ ਤਹਿਤ, ਹਰੇਕ ਲਾਭਪਾਤਰੀ ਲਈ ਈ-ਕੇਵਾਈਸੀ ਕਰਵਾਉਣਾ ਜ਼ਰੂਰੀ ਹੈ। ਤੁਸੀਂ ਇਸਨੂੰ pmkisan.gov.in ‘ਤੇ ਜਾ ਕੇ ਜਾਂ ਆਪਣੇ ਨਜ਼ਦੀਕੀ CSC ਕੇਂਦਰ ‘ਤੇ ਜਾ ਕੇ ਵੀ ਆਨਲਾਈਨ ਕਰਵਾ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h