Sweating in Winters: ਸਰੀਰ ‘ਚ ਪਸੀਨਾ ਆਉਣਾ ਇੱਕ ਆਮ ਪ੍ਰਕਿਰਿਆ ਹੈ। ਗਰਮੀਆਂ ਦੇ ਮੌਸਮ ‘ਚ ਪਸੀਨਾ ਆਉਣਾ ਆਮ ਗੱਲ ਹੈ। ਜ਼ਿਆਦਾ ਗਰਮੀ ਜਾਂ ਕੋਈ ਕਸਰਤ ਜਾਂ ਸਖ਼ਤ ਮਿਹਨਤ ਕਰਨ ਨਾਲ ਅਕਸਰ ਪਸੀਨਾ ਆਉਂਦਾ ਹੈ। ਪਰ ਬਹੁਤ ਸਾਰੇ ਲੋਕ ਅਜਿਹੇ ਹਨ, ਜਿਨ੍ਹਾਂ ਨੂੰ ਸਰਦੀਆਂ ‘ਚ ਵੀ ਪਸੀਨਾ ਆਉਣ ਦੀ ਸਮੱਸਿਆ ਹੁੰਦੀ ਹੈ। ਕਈ ਵਾਰ ਤੁਸੀਂ ਦੇਖਿਆ ਹੋਵੇਗਾ ਕਿ ਬਿਨਾਂ ਕੋਈ ਮਿਹਨਤ ਕੀਤੇ ਵੀ ਲੋਕਾਂ ਨੂੰ ਠੰਡ ‘ਚ ਪਸੀਨਾ ਆਉਣ ਲੱਗ ਜਾਂਦਾ ਹੈ। ਅਜਿਹੇ ‘ਚ ਜੇਕਰ ਤੁਸੀਂ ਵੀ ਇਨ੍ਹਾਂ ਲੋਕਾਂ ‘ਚ ਸ਼ਾਮਲ ਹੋ, ਤਾਂ ਇਸ ਗੱਲ ਨੂੰ ਬਿਲਕੁਲ ਵੀ ਨਜ਼ਰਅੰਦਾਜ਼ ਨਾ ਕਰੋ। ਕਿਉਂਕਿ ਸਰਦੀਆਂ ਵਿੱਚ ਪਸੀਨਾ ਆਉਣਾ ਇਹਨਾਂ ਗੰਭੀਰ ਬਿਮਾਰੀਆਂ ਦਾ ਸੰਕੇਤ ਹੋ ਸਕਦਾ ਹੈ।
ਠੰਢ ‘ਚ ਪਸੀਨਾ ਆਉਣਾ ਘੱਟ ਸ਼ੂਗਰ ਲੈਵਲ ਦਾ ਸੰਕੇਤ ਹੋ ਸਕਦਾ ਹੈ। ਸਰੀਰ ‘ਚ ਸ਼ੂਗਰ ਦਾ ਪੱਧਰ ਘੱਟ ਹੋਣ ਕਾਰਨ ਸਰਦੀਆਂ ‘ਚ ਪਸੀਨਾ ਆਉਂਦਾ ਹੈ। ਜੇਕਰ ਤੁਹਾਡੇ ਸਰੀਰ ‘ਚ ਸ਼ੂਗਰ ਦਾ ਪੱਧਰ ਮਾਤਰਾ ਤੋਂ ਘੱਟ ਹੈ, ਤਾਂ ਤੁਹਾਨੂੰ ਸਰਦੀਆਂ ‘ਚ ਪਸੀਨਾ ਆਉਣ ਦੀ ਸਮੱਸਿਆ ਹੋ ਸਕਦੀ ਹੈ। ਅਜਿਹੇ ‘ਚ ਇਸ ਨੂੰ ਬਿਲਕੁਲ ਵੀ ਨਜ਼ਰਅੰਦਾਜ਼ ਨਾ ਕਰੋ, ਕਿਉਂਕਿ ਇਹ ਸਥਿਤੀ ਸ਼ੂਗਰ ਦੇ ਮਰੀਜ਼ਾਂ ਲਈ ਖਤਰਨਾਕ ਹੋ ਸਕਦੀ ਹੈ।
ਇਹ ਇੱਕ ਅਜਿਹੀ ਬਿਮਾਰੀ ਹੈ, ਜਿਸ ‘ਚ ਮਰੀਜ਼ ਨੂੰ ਕਿਸੇ ਵੀ ਮੌਸਮ ‘ਚ ਬਹੁਤ ਜ਼ਿਆਦਾ ਪਸੀਨਾ ਆਉਣ ਲੱਗਦਾ ਹੈ। ਜੇਕਰ ਤੁਹਾਨੂੰ ਵੀ ਸਰਦੀਆਂ ‘ਚ ਆਪਣੇ ਚਿਹਰੇ, ਹਥੇਲੀਆਂ ਤੇ ਤਲੀਆਂ ‘ਤੇ ਬਹੁਤ ਜ਼ਿਆਦਾ ਪਸੀਨਾ ਆਉਂਦਾ ਹੈ, ਤਾਂ ਇਹ ਹਾਈਪਰਹਾਈਡ੍ਰੋਸਿਸ ਦਾ ਸੰਕੇਤ ਹੋ ਸਕਦਾ ਹੈ। ਆਮ ਤੌਰ ‘ਤੇ ਸਰੀਰ ਦਾ ਤਾਪਮਾਨ ਪਸੀਨੇ ਨਾਲ ਕੰਟਰੋਲ ਕੀਤਾ ਜਾਂਦਾ ਹੈ। ਪਰ ਹਾਈਪਰਹਾਈਡਰੋਸਿਸ ਦੀ ਸਥਿਤੀ ‘ਚ, ਸਰਦੀਆਂ ‘ਚ ਵੀ ਹਥੇਲੀਆਂ ਅਤੇ ਤਲੀਆਂ ‘ਤੇ ਪਸੀਨਾ ਆਉਂਦਾ ਹੈ।
ਸਰਦੀਆਂ ਦੇ ਮੌਸਮ ‘ਚ ਪਸੀਨਾ ਆਉਣਾ ਵੀ ਮੋਟਾਪੇ ਦੀ ਨਿਸ਼ਾਨੀ ਹੋ ਸਕਦਾ ਹੈ। ਅਕਸਰ ਮੋਟਾਪੇ ਦੇ ਕਾਰਨ ਸਰਦੀਆਂ ‘ਚ ਲੋਕਾਂ ਨੂੰ ਪਸੀਨਾ ਆਉਣ ਲੱਗਦਾ ਹੈ। ਅਜਿਹੇ ‘ਚ ਜੇਕਰ ਤੁਸੀਂ ਇਸ ਸਮੱਸਿਆ ਤੋਂ ਪਰੇਸ਼ਾਨ ਹੋ ਤਾਂ ਇਸ ਨੂੰ ਬਿਲਕੁਲ ਵੀ ਨਜ਼ਰਅੰਦਾਜ਼ ਨਾ ਕਰੋ। ਇਸ ਤੋਂ ਇਲਾਵਾ ਸਰੀਰ ‘ਚ ਕੋਲੈਸਟ੍ਰੋਲ ਦੀ ਮਾਤਰਾ ਜ਼ਿਆਦਾ ਹੋਣ ਕਾਰਨ ਵੀ ਸਰਦੀਆਂ ‘ਚ ਪਸੀਨਾ ਆਉਣ ਲੱਗਦਾ ਹੈ।
ਜੇਕਰ ਤੁਹਾਨੂੰ ਸਰਦੀਆਂ ‘ਚ ਪਸੀਨਾ ਆਉਂਦਾ ਹੈ, ਤਾਂ ਇਹ ਲੋਅ ਬਲੱਡ ਪ੍ਰੈਸ਼ਰ ਦਾ ਸੰਕੇਤ ਹੋ ਸਕਦਾ ਹੈ। ਸਰਦੀਆਂ ‘ਚ ਬਲੱਡ ਪ੍ਰੈਸ਼ਰ ਘੱਟ ਹੋਣ ਕਾਰਨ ਦਿਲ ਨੂੰ ਜਾਣ ਵਾਲੀਆਂ ਧਮਨੀਆਂ ‘ਚ ਕੈਲਸ਼ੀਅਮ ਦੀ ਮਾਤਰਾ ਵਧਣ ਲੱਗਦੀ ਹੈ, ਜਿਸ ਕਾਰਨ ਇਹ ਬੰਦ ਹੋਣ ਲੱਗਦੀਆਂ ਹਨ। ਅਜਿਹੇ ‘ਚ ਦਿਲ ਦੀ ਧੜਕਣ ਵਧਣ ਦੇ ਨਾਲ ਹੀ ਪਸੀਨਾ ਆਉਣ ਲੱਗਦਾ ਹੈ। ਜੇਕਰ ਤੁਹਾਨੂੰ ਵੀ ਅਜਿਹੀ ਸਮੱਸਿਆ ਹੋ ਰਹੀ ਹੈ, ਤਾਂ ਤੁਰੰਤ ਡਾਕਟਰ ਨਾਲ ਸੰਪਰਕ ਕਰੋ, ਕਿਉਂਕਿ ਅਜਿਹੀ ਸਥਿਤੀ ‘ਚ ਹਾਰਟ ਅਟੈਕ ਦਾ ਖਤਰਾ ਵੱਧ ਜਾਂਦਾ ਹੈ।
ਜੇਕਰ 50 ਸਾਲ ਦੀ ਉਮਰ ਦੀਆਂ ਔਰਤਾਂ ਨੂੰ ਸਰਦੀਆਂ ‘ਚ ਪਸੀਨਾ ਆਉਂਦਾ ਹੈ, ਤਾਂ ਇਹ ਮੇਨੋਪਾਜ਼ ਦਾ ਸੰਕੇਤ ਹੋ ਸਕਦਾ ਹੈ। ਦਰਅਸਲ, ਮੇਨੋਪੌਜ਼ ਦੀ ਸ਼ੁਰੂਆਤ ਦੌਰਾਨ ਹਾਰਮੋਨਲ ਗਤੀਵਿਧੀਆਂ ਕਾਰਨ ਪਸੀਨਾ ਆਉਣਾ ਸ਼ੁਰੂ ਹੋ ਜਾਂਦਾ ਹੈ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h