Cold and Cough in Winter: ਠੰਢ ਦੇ ਮੌਸਮ ਵਿੱਚ ਸਰਦੀ-ਜੁਕਾਮ ਹੋਣਾ ਆਮ ਗੱਲ ਹੈ। ਠੰਡੇ ਮੌਸਮ ਵਿੱਚ ਕਾਫ਼ੀ ਲੋਕ ਇਨ੍ਹਾਂ ਦੇ ਸ਼ਿਕਾਰ ਹੁੰਦੇ ਹਨ। ਸਰਦੀ-ਜੁਕਾਮ ਹੋਣ ਉੱਤੇ ਸਾਡੀ ਸਾਹ ਲੈਣ ਵਾਲੀ ਨਲੀ ਵਿੱਚ ਪ੍ਰੇਸ਼ਾਨੀ ਹੋਣ ਲੱਗਦੀ ਹੈ। ਇਸ ਦੇ ਚੱਲਦੇ ਅਸੀਂ ਰਾਤ ਨੂੰ ਠੀਕ ਨਾਲ ਸੌਂ ਵੀ ਨਹੀਂ ਸਕਦੇ। ਸਰਦੀ-ਜੁਕਾਮ ਵਿੱਚ ਬੰਦ ਨੱਕ ਤੇ ਲਗਾਤਾਰ ਖੰਘ ਆਉਣ ਕਾਰਨ ਨੀਂਦ ਵਾਰ-ਵਾਰ ਖੁੱਲ੍ਹ ਜਾਂਦੀ ਹੈ। ਅਜਿਹਾ ਸਰਦੀ-ਜੁਕਾਮ ਕਰਕੇ ਫੇਫੜਿਆਂ ਵਿੱਚ ਹਵਾ ਠੀਕ ਤਰੀਕੇ ਨਾਲ ਨਾ ਪਹੁੰਚ ਸਕਣ ਕਾਰਨ ਹੁੰਦਾ ਹੈ।
ਜੇਕਰ ਕੋਲਡ ਕਾਰਨ ਰਾਤ ਵਿੱਚ ਤੁਹਾਡੀ ਨੀਂਦ ਵੀ ਵਾਰ-ਵਾਰ ਟੁੱਟਦੀ ਹੈ ਤੇ ਕਿੰਨੀ ਹੀ ਦੇਰ ਬਿਸਤਰੇ ਉੱਤੇ ਲੇਟਣ ਬਾਅਦ ਵੀ ਨੀਂਦ ਨਹੀਂ ਆਉਂਦੀ ਤਾਂ ਇੱਥੇ ਦਿੱਤੇ ਉਪਾਅ ਤੁਹਾਨੂੰ ਬਿਹਤਰ ਨੀਂਦ ਪਾਉਣ ਵਿੱਚ ਮਦਦ ਕਰ ਸਕਦੇ ਹਨ।
1. ਗਰਾਰੇ:- ਗਲੇ ਨੂੰ ਨਮ ਕਰਨ ਲਈ ਗਰਾਰੇ ਕਰਨਾ ਇੱਕ ਬਹੁਤ ਹੀ ਸ਼ਾਨਦਾਰ ਤਰੀਕਾ ਹੈ। ਸਰਦੀ ਤੇ ਫਲੂ ਦੇ ਲੱਛਣਾਂ ਨੂੰ ਘੱਟ ਕਰਨ ਲਈ ਗਰਮ ਪਾਣੀ ਵਿੱਚ ਥੋੜ੍ਹਾ ਜਿਹਾ ਲੂਣ ਪਾ ਕੇ ਦਿਨ ਵਿੱਚ ਚਾਰ ਵਾਰ ਗਰਾਰੇ ਕਰੋ। ਤੁਸੀਂ ਗਰਾਰੇ ਦੇ ਪਾਣੀ ਵਿੱਚ ਸ਼ਹਿਦ ਤੇ ਸੇਬ ਸਾਈਡਰ ਸਿਰਕਾ ਵੀ ਮਿਲਾ ਸਕਦੇ ਹੋ। ਧਿਆਨ ਰਹੇ ਇੱਕ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਉੱਤੇ ਇਸ ਨੁਸਖੇ ਨੂੰ ਨਾ ਅਜਮਾਓ।
2. ਗਰਮ ਜਾਂ ਠੰਢਾ ਪੈਕ:- ਸਰਦੀ ਜਾਂ ਫਲੂ ਦੋਵਾਂ ਨਾਲ ਲੜਨ ਲਈ ਤੁਸੀਂ ਗਰਮ ਜਾਂ ਠੰਢੇ ਪੈਕ ਦਾ ਇਸਤੇਮਾਲ ਵੀ ਕਰ ਸਕਦੇ ਹੋ। ਬੰਦ ਸਾਈਨਸ ਦੇ ਚਾਰੇ ਪਾਸੇ ਠੰਢਾ ਜਾਂ ਗਰਮ ਪੈਕ ਲਾਉਣ ਨਾਲ ਤਾਪਮਾਨ ਵਿੱਚ ਤਬਦੀਲੀ ਆਉਣ ਲੱਗਦੀ ਹੈ। ਇਸ ਨਾਲ ਬਹੁਤ ਆਰਾਮ ਮਹਿਸੂਸ ਹੁੰਦਾ ਹੈ।
3. ਗਰਮ ਸੂਪ:- ਗਰਮ ਸੂਪ ਦੀ ਇੱਕ ਕੌਲੀ ਨੱਕ ਤੇ ਗਲੇ ਵਿੱਚ ਸੋਜ ਨੂੰ ਦੂਰ ਕਰਨ ਵਿੱਚ ਮਦਦ ਕਰਦੀ ਹੈ। ਗਰਮ ਤਰਲ ਪਦਾਰਥ ਬੰਦ ਨੱਕ ਨੂੰ ਖੋਲ੍ਹਣ ਤੇ ਨਿਰਜਲੀਕਰਨ ਨੂੰ ਰੋਕਣ ਲਈ ਜਾਣੇ ਜਾਂਦੇ ਹਨ। ਮਾਊਂਟ ਸਿਨਾਈ ਮੈਡੀਕਲ ਸੈਂਟਰ ਵਿੱਚ ਹੋਏ ਇੱਕ ਅਧਿਐਨ ਅਨੁਸਾਰ, ਸਾਈਨਸ ਨੂੰ ਸਾਫ਼ ਕਰਨ ਲਈ ਚਿਕਨ ਸੂਪ ਵਿਸ਼ੇਸ਼ ਰੂਪ ਨਾਲ ਲਾਭਦਾਇਕ ਹੁੰਦਾ ਹੈ।
4. ਗਰਮ ਪਾਣੀ ਨਾਲ ਨਹਾਉਣਾ:- ਸੌਣ ਤੋਂ ਪਹਿਲਾਂ ਆਪਣੇ ਸਰੀਰ ਨੂੰ ਆਰਾਮ ਦੇਣ ਲਈ ਤੁਸੀਂ ਗਰਮ ਪਾਣੀ ਨਾਲ ਨਹਾ ਸਕਦੇ ਹੋ। ਗਰਮ ਪਾਣੀ ਨਾਲ ਤੁਹਾਡਾ ਬੰਦ ਨੱਕ ਤੁਰੰਤ ਖੁੱਲ੍ਹੇਗਾ ਤੇ ਤੁਹਾਨੂੰ ਆਰਾਮ ਮਿਲੇਗਾ। ਸ਼ਾਵਰ ਦੀ ਸਟੀਮ ਤੇ ਨਮੀ ਸਾਈਨਸ ਨੂੰ ਖੁੱਲ੍ਹਣ ਵਿੱਚ ਮਦਦ ਕਰਦੀ ਹੈ। ਇਸ ਨਾਲ ਕੋਲਡ ਕਾਰਨ ਬੰਦ ਨੱਕ ਦੀ ਘੁਟਣ ਤੋਂ ਰਾਹਤ ਮਿਲਦੀ ਹੈ।
5. ਗਰਮ ਚਾਹ:- ਜੇਕਰ ਤੁਸੀਂ ਚਾਹ ਪੀਂਦੇ ਹੋ ਤਾਂ ਇਹ ਤਰੀਕਾ ਵੀ ਅਜ਼ਮਾ ਸਕਦੇ ਹੋ। ਚਾਹ ਫਲੂ ਦੇ ਲੱਛਣਾਂ ਨੂੰ ਘੱਟ ਕਰ ਤੁਹਾਨੂੰ ਚੈਨ ਦੀ ਨੀਂਦ ਸੌਣ ਵਿੱਚ ਮਦਦ ਕਰਦੀ ਹੈ। ਹਾਰਵਰਡ ਦੇ ਅਧਿਐਨ ਅਨੁਸਾਰ ਚਾਹ ਪੀਣਾ ਸੰਕਰਮਣ ਖਿਲਾਫ ਸਰੀਰ ਦੀ ਸੁਰੱਖਿਆ ਨੂੰ ਵਧਾਉਂਦੀ ਹੈ। ਚਾਹ ਦੇ ਰੂਪ ਵਿੱਚ ਤੁਹਾਨੂੰ ਗ੍ਰੀਨ ਟੀ, ਪੁਦੀਨੇ ਤੇ ਅਦਰਕ ਦੀ ਚਾਹ ਪੀਣੀ ਚਾਹੀਦੀ ਹੈ।
6. ਸਿਰ ਹੇਠ ਜ਼ਿਆਦਾ ਸਿਰਹਾਣਿਆਂ ਦਾ ਇਸਤੇਮਾਲ:- ਸਰਦੀ-ਜੁਕਾਮ ਦੀ ਸਮੱਸਿਆ ਹੋਣ ਉੱਤੇ ਰਾਤ ਨੂੰ ਸੌਣ ਲਈ ਤੁਸੀਂ ਇੱਕ ਤੋਂ ਜ਼ਿਆਦਾ ਸਿਰਹਾਣਿਆਂ ਦਾ ਵਰਤੋਂ ਕਰੋ। ਇਹ ਨਾਸਿਕਾ ਮਾਰਗ ਤੋਂ ਸੌਖ ਨਾਲ ਪਾਣੀ ਨਿਕਲਣ ਵਿੱਚ ਮਦਦ ਕਰਦਾ ਹੈ। ਸੌਣ ਦੀ ਹਾਲਤ ਵਿੱਚ ਮਾਮੂਲੀ ਜਿਹਾ ਝੁਕਾਅ ਲਿਆਉਣ ਨਾਲ ਖੂਨ ਦਾ ਪਰਵਾਹ ਸਿਰ ਵੱਲ ਹੋਣ ਨਾਲ ਹਵਾ ਮਾਰਗ ਦੀ ਸੋਜ ਘੱਟ ਹੋਣ ਵਿੱਚ ਮਦਦ ਮਿਲਦੀ ਹੈ। ਇਸ ਨਾਲ ਤੁਹਾਨੂੰ ਸੌਣ ਵਿੱਚ ਕੋਈ ਪ੍ਰੇਸ਼ਾਨੀ ਨਹੀਂ ਹੁੰਦੀ।
7. ਸੌਣ ਦੀਆਂ ਸਿਹਤਮੰਦ ਆਦਤਾਂ:- ਜਦੋਂ ਸਰਦੀ ਦੇ ਲੱਛਣ ਤੁਹਾਡੀ ਨੀਂਦ ਵਿੱਚ ਖਲਲ ਪੈਦਾ ਕਰਦੇ ਹਨ ਤਾਂ ਨੀਂਦ ਲਈ ਬੁਨਿਆਦੀ ਨਿਯਮਾਂ ਨੂੰ ਤੈਅ ਕਰਨਾ ਬੇਹੱਦ ਮਹੱਤਵਪੂਰਨ ਹੁੰਦਾ ਹੈ। ਇਸ ਲਈ ਆਪਣੇ ਸੌਣ ਦਾ ਸਮਾਂ ਤੈਅ ਕਰੋ ਤੇ ਨੇਮੀ ਰੂਪ ਨਾਲ ਉਸੇ ਸਮੇਂ ‘ਤੇ ਬਿਸਤਰ ਉੱਤੇ ਜਾਓ। ਨਾਲ ਹੀ ਸੌਣ ਤੋਂ ਪਹਿਲਾਂ ਕੈਫੀਨ-ਯੁਕਤ ਕਾਫ਼ੀ ਜਾਂ ਸ਼ਰਾਬ ਵਰਗੇ ਉੱਤੇਜਕ ਤਰਲ ਪਦਾਰਥਾਂ ਦੇ ਸੇਵਨ ਤੋਂ ਬਚੋ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h