Health Tips: ਅੱਜ ਦੇ ਸਮੇਂ ਦੀ ਬਦਲ ਰਹੀ ਜੀਵਨ ਸ਼ੈਲੀ ਸਾਡੀ ਸਿਹਤ ਨੂੰ ਬਹੁਤ ਪ੍ਰਭਾਵਿਤ ਕਰ ਰਹੀ ਹੈ। ਅੱਜ ਕੱਲ੍ਹ ਜੀਵਨ ਵਿੱਚ ਬਹੁਤ ਤੇਜ਼ੀ ਆ ਗਈ ਹੈ। ਜਿਸ ਕਰਕੇ ਅਸੀਂ ਆਪਣੀ ਸਿਹਤ ਤੇ ਖਾਣ-ਪੀਣ ਦਾ ਚੰਗੀ ਤਰ੍ਹਾਂ ਧਿਆਨ ਨਹੀਂ ਰੱਖ ਪਾਉਂਦੇ। ਜਿਸ ਕਰਕੇ ਸਾਨੂੰ ਸਿਹਤ ਸੰਬੰਧੀ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਮੋਟਾਪਾ ਅੱਜ ਦੇ ਸਮੇਂ ਵਿੱਚ ਹੋਣ ਵਾਲੀ ਪ੍ਰਮੁੱਖ ਤੇ ਵੱਡੀ ਸਮੱਸਿਆ ਹੈ। ਦੁਨੀਆਂ ਭਰ ਦੇ ਬਹੁਤ ਸਾਰੇ ਲੋਕ ਮੋਟਾਪੇ ਦੀ ਸਮੱਸਿਆਂ ਦਾ ਸਾਹਮਣਾ ਕਰ ਰਹੇ ਹਨ। ਪਿਛਲੇ 30 ਸਾਲਾਂ ਵਿੱਚ ਮੋਟੇ ਲੋਕਾਂ ਦੀ ਗਿਣਤੀ ਵਿੱਚ 3 ਗੁਣਾ ਵਾਧਾ ਹੋਇਆ ਹੈ।
WHO ਦੇ ਅਨੁਸਾਰ, ਅੱਜ ਕੱਲ੍ਹ ਜ਼ਿਆਦਾਤਰ ਬੱਚੇ ਵੀ ਮੋਟਾਪੇ ਦੀ ਸਮੱਸਿਆ ਦਾ ਸਾਹਮਣਾ ਕਰ ਰਹੇ ਹਨ। ਸਾਲ 2020 ਦੇ ਅੰਕੜਿਆਂ ਅਨੁਸਾਰ 5 ਸਾਲ ਤੋਂ ਘੱਟ ਉਮਰ ਦੇ 39 ਮਿਲੀਅਨ ਬੱਚੇ ਮੋਟਾਪੇ ਸ਼ਿਕਾਰ ਹਨ। ਅਸੀਂ ਅਕਸਰ ਹੀ ਸੋਚਦੇ ਹਾਂ ਕਿ ਵੱਧ ਕੈਲੋਰੀ ਵਾਲਾ ਭੋਜਨ ਖਾਣ, ਦਿਨ ਭਰ ਬੈਠ ਕੇ ਕੰਮ ਕਰਨ ਤੇ ਕੋਈ ਕਸਰਤ ਨਾ ਕਰਨ ਕਰਕੇ ਮੋਟਾਪਾ ਹੁੰਦਾ ਹੈ। ਤੁਸੀਂ ਜਾਣ ਕੇ ਹੈਰਾਨ ਹੋਵੇਗੇ ਕਿ ਮਾਹਿਰ ਤਣਾਅ ਨੂੰ ਵੀ ਮੋਟਾਪੇ ਦਾ ਵੱਡਾ ਕਾਰਨ ਮੰਨਦੇ ਹਨ। ਉਨ੍ਹਾਂ ਦਾ ਇਹ ਵੀ ਮੰਨਣਾ ਹੈ ਕਿ ਮੋਟਾਪਾ ਕਿਸੇ ਵੀ ਕਾਰਨ ਕਰਕੇ ਵਧਿਆ ਹੋਵੇ। ਪਰ ਤਣਾਅ ਦੀ ਸਥਿਤੀ ਵਿੱਚ ਇਹ ਘੱਟ ਨਹੀਂ ਹੋਵੇਗਾ। ਮੋਟਾਪੇ ਨੂੰ ਘਟਾਉਣ ਲਈ ਤੁਹਾਨੂੰ ਪਹਿਲਾਂ ਤਣਾਅ ਨੂੰ ਘੱਟ ਕਰਨਾ ਪਵੇਗਾ।
ਤਣਾਅ ਹੋਣ ਦੇ ਕਾਰਨ
ਅੱਜ ਦੇ ਸਮੇਂ ਵਿੱਚ ਬਹੁਤ ਸਾਰੇ ਲੋਕਾਂ ਨੂੰ ਤਣਾਅ ਤੇ ਕਈ ਤਰ੍ਹਾਂ ਦੀਆਂ ਮਾਨਸਿਕ ਸਮੱਸਿਆਵਾਂ ਹੋ ਰਹੀਆਂ ਹਨ। ਇਸਦਾ ਪ੍ਰਮੁੱਖ ਕਾਰਨ ਬਦਲ ਰਹੀ ਜੀਵਨ ਸ਼ੈਲੀ ਹੈ। ਲੋੜੀਂਦਾ ਭੋਜਨ ਨਾ ਲੈਣਾ, ਰਾਤ ਨੂੰ ਦੇਰ ਰਾਤ ਤੱਕ ਜਾਗਣਾ, ਵਧੇਰੇ ਮੋਬਾਇਲ ਦੀ ਵਰਤੋਂ ਕਰਨਾ, ਬਹੁਤਾ ਸਮਾਂ ਘਰ ਦੇ ਅੰਦਰ ਬਤਾਉਣਾ ਆਦਿ ਕਾਰਨਾਂ ਕਰਕੇ ਤਣਾਅ ਪੈਦਾ ਹੋ ਸਕਦਾ ਹੈ। ਇਹ ਸਾਡੀ ਸਰੀਰਕ ਤੇ ਮਾਨਸਿਕ ਦੋਵਾਂ ਤਰ੍ਹਾਂ ਦੀ ਸਿਹਤ ਲਈ ਨੁਕਸਾਨਦਾਇਕ ਹੈ। ਤੁਹਾਨੂੰ ਇਸ ਵੱਲ ਵਧੇਰੇ ਧਿਆਨ ਦੇਣ ਦੀ ਲੋੜ ਹੈ।
ਤਣਾਅ ਤੇ ਮੋਟਾਪੇ ਵਿਚਲਾ ਸੰਬੰਧ
ਮਾਹਿਰਾਂ ਦਾ ਮੰਨਣਾ ਹੈ ਕਿ ਤਣਾਅ ਮੋਟਾਪੇ ਦੇ ਵਧਣ ਦਾ ਕਾਰਨ ਬਣਦਾ ਹੈ। ਮੋਟਾਪਾ ਨਾ ਘਟਣ ਦਾ ਵੱਡਾ ਕਾਰਨ ਵੀ ਤਣਾਅ ਹੀ ਹੈ। ਆਓ ਜਾਣਦੇ ਹਾਂ ਕਿ ਤਣਾਅ ਮੋਟਪੇ ਨੂੰ ਕਿਵੇਂ ਵਧਾਉਂਦਾ ਹੈ ਤੇ ਇਨ੍ਹਾਂ ਵਿਚਲਾ ਸੰਬੰਧ ਕੀ ਹੈ।
ਗੰਭੀਰ ਤਣਾਅ ਕੋਰਟੀਸੋਲ ਹਾਰਮੋਨ ਦੇ ਪੱਧਰ ਨੂੰ ਵਧਾਉਂਦਾ ਹੈ। ਕੋਰਟੀਸੋਲ ਐਂਟੀ-ਡਿਊਰੀਟਿਕ ਹਾਰਮੋਨ (ADH) ਨੂੰ ਵਧਾਉਂਦਾ ਹੈ, ਜਿਸ ਨਾਲ ਮੋਟਾਪਾ ਹੋਣ ਦੀ ਸੰਭਾਵਨਾ ਵਧ ਜਾਂਦੀ ਹੈ।
ਕੋਰਟੀਸੋਲ ਪ੍ਰੋਜੇਸਟ੍ਰੋਨ ਹਾਰਮੋਨ ਨੂੰ ਦਬਾ ਦਿੰਦਾ ਹੈ ਜਿਸ ਕਾਰਨ ਐਸਟ੍ਰੋਜਨ ਹਾਰਮੋਨ ਪ੍ਰਭਾਵੀ ਹੋ ਜਾਂਦਾ ਹੈ। ਐਸਟ੍ਰੋਜਨ ਹਾਰਮੋਨ ਚਰਬੀ ਨੂੰ ਸਟੋਰ ਕਰਨ ਵਿੱਚ ਮਦਦ ਕਰਦਾ ਹੈ। ਜਿਸ ਕਰਕੇ ਤੁਹਾਡਾ ਭਾਰ ਵਧਣਾ ਸ਼ੁਰੂ ਹੋ ਜਾਂਦਾ ਹੈ।
ਜਦੋਂ ਸਰੀਰ ਵਿੱਚ ਕੋਰਟੀਸੋਲ ਦੀ ਮਾਤਰਾ ਵੱਧ ਜਾਂਦੀ ਹੈ, ਤਾਂ ਥਾਇਰਾਇਡ ਦੇ ਕੰਮ ਵਿੱਚ ਵਿਗਾੜ ਪੈਦਾ ਹੁੰਦਾ ਹੈ। ਇਹ ਮੈਟਾਬੋਲਿਜ਼ਮ ਅਤੇ ਪਾਚਨ ਨੂੰ ਹੌਲੀ ਕਰ ਦਿੰਦਾ ਹੈ। ਜਿਸ ਕਰਕੇ ਮੋਟਾਪਾ ਵਧਦਾ ਹੈ।
ਹਾਈ ਕੋਰਟੀਸੋਲ ਸਰੀਰ ਵਿੱਚ ਖਣਿਜ ਪਦਾਰਥਾਂ ਨੂੰ ਘਟਾਉਂਦਾ ਹੈ। ਇਸ ਕਾਰਨ ਮੈਗਨੀਸ਼ੀਅਮ, ਪੋਟਾਸ਼ੀਅਮ ਦੀ ਕਮੀ ਹੋ ਜਾਂਦੀ ਹੈ ਜੋ ਬਲੱਡ ਸ਼ੂਗਰ ਨੂੰ ਬਣਾਈ ਰੱਖਣ ਲਈ ਜ਼ਰੂਰੀ ਹੈ। ਬਲੱਡ ਸ਼ੂਗਰ ਦੀ ਮਾਤਰਾ ਵਧਣ ਕਰਕੇ ਇਨਸੁਲਿਨ ਪ੍ਰਤੀਰੋਧ ਕਰਨਾ ਸ਼ੁਰੂ ਕਰ ਦਿੰਦਾ ਹੈ ਅਤੇ ਸਰੀਰ ਵਿੱਚ ਚਰਬੀ ਜਮ੍ਹਾਂ ਹੋਣ ਲੱਗਦੀ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h