[caption id="attachment_115936" align="alignnone" width="1200"]<img class="size-full wp-image-115936" src="https://propunjabtv.com/wp-content/uploads/2023/01/Auto-Expo-2023.jpg" alt="" width="1200" height="795" /> ਦੇਸ਼ ਦੇ SUV ਬਾਜ਼ਾਰ 'ਚ ਪਛੜ ਰਹੀ ਮਾਰੂਤੀ ਸੁਜ਼ੂਕੀ ਇਸ ਵਾਰ ਆਟੋ ਐਕਸਪੋ 2023 'ਚ ਆਪਣੀ ਬਹੁ-ਪ੍ਰਤੀਤ ਕਾਰ ਜਿਮਨੀ ਨੂੰ ਲਾਂਚ ਕਰਨ ਜਾ ਰਹੀ ਹੈ। ਮਾਰੂਤੀ ਇਸ ਖੂਬਸੂਰਤ ਜਿਮਨੀ ਨੂੰ ਆਟੋ ਐਕਸਪੋ 2020 'ਚ ਪਹਿਲਾਂ ਹੀ ਪੇਸ਼ ਕਰ ਚੁੱਕੀ ਹੈ। ਦੱਸ ਦੇਈਏ ਕਿ ਮਾਰੂਤੀ ਪਿਛਲੇ ਦੋ ਸਾਲਾਂ ਤੋਂ ਭਾਰਤ 'ਚ ਜਿਮਨੀ ਦਾ ਨਿਰਮਾਣ ਸਿਰਫ ਐਕਸਪੋਰਟ ਲਈ ਕਰ ਰਹੀ ਹੈ। ਹੁਣ ਇਹ ਕਾਰ ਭਾਰਤ 'ਚ ਧਮਾਲ ਮਚਾਉਣ ਦੀ ਤਿਆਰੀ ਕਰ ਰਹੀ ਹੈ।[/caption] [caption id="attachment_115937" align="alignnone" width="930"]<img class="size-full wp-image-115937" src="https://propunjabtv.com/wp-content/uploads/2023/01/Maruti-Suzukis-Jimny.jpg" alt="" width="930" height="620" /> ਮਾਰੂਤੀ ਸੁਜ਼ੂਕੀ ਦੀ Jimny ਦੇਸ਼ ਦੇ SUV ਸੈਗਮੈਂਟ ਵਿੱਚ ਮਾਰੂਤੀ ਦੀ ਨਵੀਂ ਪਹਿਲ ਹੋਵੇਗੀ। ਮਾਰੂਤੀ ਫਿਲਹਾਲ ਗ੍ਰੈਂਡ ਵਿਟਾਰਾ ਤੇ ਵਿਟਾਰਾ ਬ੍ਰੇਜ਼ਾ ਦੇ ਨਾਲ ਇਸ ਮਾਰਕੀਟ 'ਚ ਮੌਜੂਦ ਹੈ। ਇਸ ਦੇ ਨਾਲ ਹੀ MUV ਸੈਗਮੈਂਟ 'ਚ Ertiga ਤੇ XL6 ਮੌਜੂਦ ਹਨ। ਜੇਕਰ ਭਾਰਤੀ ਬਾਜ਼ਾਰ 'ਚ ਇਸ ਕਾਰ ਦੀ ਤੁਲਨਾ 'ਚ ਹੋਰ ਕਾਰਾਂ ਨੂੰ ਦੇਖਿਆ ਜਾਵੇ ਤਾਂ ਇਹ ਮਹਿੰਦਰਾ ਦੀ ਬੋਲੇਰੋ ਤੇ ਥਾਰ, ਟਾਟਾ ਦੀ ਨੈਕਸਨ, ਕੀਆ ਦੀ ਸੋਨੇਟ ਤੋਂ ਹੋ ਸਕਦੀ ਹੈ।[/caption] [caption id="attachment_115938" align="aligncenter" width="600"]<img class="size-full wp-image-115938" src="https://propunjabtv.com/wp-content/uploads/2023/01/maruti-suzuki-jimny-side-view-1613989802-1657555120.jpg" alt="" width="600" height="338" /> ਮਾਰੂਤੀ ਨੇ ਅਜੇ ਇਸ ਦੀ ਕੀਮਤ ਦਾ ਐਲਾਨ ਨਹੀਂ ਕੀਤਾ। ਪਰ ਜੇਕਰ ਇੰਡਸਟਰੀ ਮਾਹਿਰਾਂ ਦੀ ਮੰਨੀਏ ਤਾਂ ਮਾਰੂਤੀ ਜਿਮਨੀ ਨੂੰ ਕਰੀਬ 10 ਲੱਖ ਦੀ ਰੇਂਜ ਵਿੱਚ ਲਾਂਚ ਕਰ ਸਕਦੀ ਹੈ। ਜਿਮਨੀ ਦੀ ਪਹਿਲੀ ਲੁੱਕ ਮਾਰੂਤੀ ਸੁਜ਼ੂਕੀ ਦੁਆਰਾ 2020 ਆਟੋ ਐਕਸਪੋ 'ਚ ਦਿਖਾਈ ਗਈ। ਮੰਨਿਆ ਜਾ ਰਿਹਾ ਹੈ ਕਿ ਕੰਪਨੀ ਆਪਣੇ 5-ਡੋਰ ਐਕਸਪੋਰਟ ਮਾਡਲ 'ਚ ਕੁਝ ਬਦਲਾਅ ਕਰਕੇ ਇਸ ਨੂੰ ਭਾਰਤ 'ਚ ਲਾਂਚ ਕਰ ਸਕਦੀ ਹੈ।[/caption] [caption id="attachment_115939" align="alignnone" width="1200"]<img class="size-full wp-image-115939" src="https://propunjabtv.com/wp-content/uploads/2023/01/Maruti-Jimny-5-door-SUV.jpg" alt="" width="1200" height="675" /> ਭਾਰਤ 'ਚ ਲਾਂਚ ਹੋਣ ਵਾਲੀ ਮਾਰੂਤੀ ਜਿਮਨੀ ਦੀਆਂ ਕੁਝ ਲੀਕ ਹੋਈਆਂ ਤਸਵੀਰਾਂ ਪਿਛਲੇ ਸਾਲ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਕੁਝ ਤਸਵੀਰਾਂ 3door ਜਿਮਨੀ ਦੀਆਂ ਵੀ ਆਈਆਂ। ਪਰ ਜਿਮਨੀ ਦੇ 5-ਦਰਵਾਜ਼ੇ ਆਉਣ ਦੀ ਉਮੀਦ ਹੈ। ਇਸ ਦੇ ਪਿਛਲੇ ਦਰਵਾਜ਼ੇ 'ਤੇ ਸਟੈਪਨੀ ਵ੍ਹੀਲ ਦਿਖਾਈ ਦੇ ਰਿਹਾ ਹੈ।[/caption] [caption id="attachment_115940" align="alignnone" width="1000"]<img class="size-full wp-image-115940" src="https://propunjabtv.com/wp-content/uploads/2023/01/Suzuki-Jimny-5-door-Rendered-1000x600-1.jpg" alt="" width="1000" height="600" /> ਜਿਮਨੀ ਦੀ ਲੰਬਾਈ - 3,850mm, ਚੌੜਾਈ - 1645mm ਤੇ ਉਚਾਈ - 1730mm ਹੋਵੇਗੀ। SUV ਦੀ ਗਰਾਊਂਡ ਕਲੀਅਰੈਂਸ 210mm ਹੋਵੇਗੀ। 5 ਦਰਵਾਜ਼ੇ ਦੇ ਵਿਕਲਪ ਹੋਣ ਦੇ ਨਾਲ, ਜਿਮਨੀ ਦੇ ਅੰਦਰੋਂ ਕਾਫ਼ੀ ਵਿਸ਼ਾਲ ਅਤੇ ਆਰਾਮਦਾਇਕ ਹੋਣ ਦੀ ਉਮੀਦ ਹੈ।[/caption] [caption id="attachment_115941" align="alignnone" width="1200"]<img class="size-full wp-image-115941" src="https://propunjabtv.com/wp-content/uploads/2023/01/Maruti-Suzuki-Jimny.jpg" alt="" width="1200" height="800" /> ਮਾਰੂਤੀ ਸੁਜ਼ੂਕੀ ਜਿਮਨੀ 'ਚ ਕਈ ਐਡਵਾਂਸ ਫੀਚਰ ਮਿਲਣ ਦੀ ਉਮੀਦ ਹੈ। ਇਸ ਤੋਂ ਇਲਾਵਾ ਕਈ ਅਜਿਹੇ ਫੀਚਰ ਹੋਣਗੇ ਜੋ ਇਸ ਸੈਗਮੈਂਟ ਦੀਆਂ ਹੋਰ ਕਾਰਾਂ 'ਚ ਆਸਾਨੀ ਨਾਲ ਮਿਲ ਜਾਂਦੇ ਹਨ। ਨਵੀਂ ਜਿਮਨੀ ਸਮਾਰਟਫੋਨ ਕਨੈਕਟੀਵਿਟੀ, ਰੀਅਰ ਏਸੀ ਵੈਂਟਸ, ਸਟੀਅਰਿੰਗ ਮਾਊਂਟਡ ਕੰਟਰੋਲ, USB ਚਾਰਜਿੰਗ ਪੋਰਟ ਦੇ ਨਾਲ ਆਉਣ ਦੀ ਉਮੀਦ ਹੈ।[/caption] [caption id="attachment_115942" align="alignnone" width="720"]<img class="size-full wp-image-115942" src="https://propunjabtv.com/wp-content/uploads/2023/01/Jimny-site.webp" alt="" width="720" height="540" /> ਮਾਰੂਤੀ ਨੇ ਅਜੇ ਤੱਕ ਇਸ ਦੀਆਂ ਤਕਨੀਕੀ ਫ਼ੀਚਰਜ ਦਾ ਖੁਲਾਸਾ ਨਹੀਂ ਕੀਤਾ। ਪਰ ਮੰਨਿਆ ਜਾ ਰਿਹਾ ਹੈ ਕਿ ਸੁਜ਼ੂਕੀ ਜਿਮਨੀ 'ਚ 1.5-ਲੀਟਰ K15B ਪੈਟਰੋਲ ਇੰਜਣ ਮਿਲ ਸਕਦਾ ਹੈ। ਇਸਦਾ ਇੰਜਣ 102bhp ਅਤੇ 130Nm ਦਾ ਟਾਰਕ ਜਨਰੇਟ ਕਰੇਗਾ। ਇੰਜਣ ਨੂੰ ਸੁਜ਼ੂਕੀ ਦੀ ਹਲਕੀ ਹਾਈਬ੍ਰਿਡ ਤਕਨੀਕ ਨਾਲ ਪੇਸ਼ ਕੀਤਾ ਜਾ ਸਕਦਾ ਹੈ। ਟ੍ਰਾਂਸਮਿਸ਼ਨ ਵਿਕਲਪ 5-ਸਪੀਡ ਮੈਨੂਅਲ ਅਤੇ 4-ਸਪੀਡ ਆਟੋਮੈਟਿਕ ਹੋ ਸਕਦੇ ਹਨ।[/caption]