Chandigarh : ਦੇਸ਼ ਦੀ ਪਹਿਲੀ ਮਹਿਲਾ ਅਧਿਆਪਕ ਸਵਿੱਤਰੀ ਬਾਈ ਫੂਲੇ , ਜਿਸ ਨੇ ਅਨੇਕਾਂ ਮੁਸ਼ਕਿਲਾਂ, ਰੂੜੀਵਾਦੀ ਵਿਚਾਰਾਂ ਅਤੇ ਜਾਤੀਵਾਦ ਦੀਆਂ ਔਕੜਾਂ ਨੂੰ ਪਾਰ ਕਰਦੇ ਹੋਏ ਦੇਸ਼ ਵਿਚ ਲੜਕੀਆਂ ਦੀ ਸਿੱਖਿਆ ਦੀ ਸ਼ੁਰੂਆਤ ਕੀਤੀ। ਉਸ ਉੱਘੀ ਸਿੱਖਿਆ ਮਾਹਿਰ,ਸਮਾਜ ਸੁਧਾਰਕ ਅਤੇ ਮਹਾਨ ਮਰਾਠੀ ਕਵਿਤਰੀ ਨੂੰ ਸਿੱਖਿਆ ਜਗਤ ਅੱਜ ਉਸ ਦੇ ਜਨਮ ਦਿਹਾੜੇ ਤੇ ਸ਼ਰਧਾ ਨਾਲ ਯਾਦ ਕਰਦਾ ਹੈ।
ਅੱਜ ਦੇਸ਼ ਵਿੱਚ ਪ੍ਰੀ- ਪ੍ਰਾਇਮਰੀ ਸਕੂਲ ਤੋਂ ਲੈ ਕੇ ਯੂਨੀਵਰਸਿਟੀ ਤੱਕ ਔਰਤ ਅਧਿਆਪਕਾਂ ਦਾ ਹੀ ਬੋਲਬਾਲਾ ਹੈ। ਲੇਕਿਨ ਇਸ ਦੀ ਪਹਿਲ ਕਰਨ ਵਾਲੀ ਔਰਤ ਸਵਿੱਤਰੀ ਬਾਈ ਫੁਲੇ ਜੀ ਦਾ ਜਨਮ ਅੱਜ ਦੇ ਹੀ ਦਿਨ 1831 ਈਸਵੀ ਨੂੰ ਮਹਾਂਰਾਸ਼ਟਰ ਦੇ ਪਿੰਡ ਨਵਾਂ ਗਾਵ ਵਿਚ ਹੋਇਆ। ਮਾਤਾ-ਪਿਤਾ ਨੇ 09 ਸਾਲ ਦੀ ਉਮਰ ਵਿੱਚ ਹੀ ਵਿਆਹ ਕਰ ਦਿੱਤਾ।
ਪਤੀ ਜੋਤੀ ਰਾਓ ਫੂਲੇ ਜੋ ਖੁਦ ਵੀ ਇੱਕ ਸਮਾਜ ਸੁਧਾਰਕ ਸਨ ਵੱਲੋਂ ਮਿਲੇ ਸਹਿਯੋਗ ਅਤੇ ਮੁਢਲੀ ਸਿੱਖਿਆ ਦੀ ਬਦੌਲਤ, ਅਨੇਕਾਂ ਮੁਸ਼ਕਿਲਾਂ ਅਤੇ ਭਾਰੀ ਵਿਰੋਧ ਦੇ ਬਾਵਜੂਦ 1848 ਈਸਵੀ ਵਿੱਚ ਪਿੰਡ ਵਿਚ ਹੀ ਲੜਕੀਆਂ ਲਈ ਪਹਿਲਾ ਸਕੂਲ ਖੋਲ੍ਹ ਦਿੱਤਾ। ਸਵਿਤਰੀ ਬਾਈ 17 ਸਾਲ ਦੀ ਉਮਰ ਵਿੱਚ ਦੇਸ਼ ਦੇ ਲੜਕੀਆਂ ਦੇ ਸਕੂਲ ਦੀ ਪਹਿਲੀ ਔਰਤ ਅਧਿਆਪਕਾਂ,ਪ੍ਰਿੰਸੀਪਲ ਅਤੇ ਸੰਸਥਾਪਕ ਬਣੀ।
ਇਸ ਦੇ ਨਾਲ ਹੀ ਪਿੰਡ ਵਿਚ ਲੜਕੀਆਂ ਦੀ ਪੜ੍ਹਾਈ, ਖ਼ਾਸ ਤੌਰ ਤੇ ਪਿਛੜੇ ਵਰਗ ਨੂੰ ਪੜਾਉਣ ਕਾਰਨ ਭਾਰੀ ਵਿਰੋਧ ਸ਼ੁਰੂ ਹੋ ਗਿਆ। ਜੋਤੀ ਰਾਉ ਫੁਲੇ ਦੇ ਪਿਤਾ ਸ੍ਰੀ ਗੋਵਿੰਦ ਰਾਉ ਵੀ ਪਿੰਡ ਵਾਸੀਆਂ ਦਾ ਸਾਥ ਦੇਣ ਲੱਗੇ ਅਤੇ ਪਤੀ ਪਤਨੀ ਨੂੰ ਆਪਣੇ ਘਰ ਵਿੱਚੋਂ ਬਾਹਰ ਕੱਢ ਦਿੱਤਾ।
ਸਵਿੱਤਰੀ ਬਾਈ ਫੂਲੇ ਜਦੋਂ ਸਕੂਲ ਜਾਂਦੀ ਤਾਂ ਲੋਕ ਤਾਂਅਨੇ ਮਾਰਦੇ, ਗੰਦੀਆ ਗਾਲਾ ਕੱਢਦੇ , ਗੋਬਰ ਅਤੇ ਕੂੜਾ ਤੱਕ ਉਸ ਉੱਪਰ ਸੁੱਟ ਦਿੰਦੇ ਸਨ। ਸਕੂਲ ਜਾਂਦੇ ਸਮੇਂ ਉਹ ਇੱਕ ਸਾੜੀ ਬੈਗ ਵਿਚ ਨਾਲ ਲੈ ਕੇ ਜਾਂਦੀ ਸੀ, ਤਾਂ ਜੋ ਰਸਤੇ ਵਿੱਚ ਲੋਕ ਖਰਾਬ ਕਰ ਦੇਣ ਤਾਂ ਸਕੂਲ ਪਹੁੰਚ ਕੇ ਉਹ ਬਦਲ ਸਕੇ। ਇੰਨੀਆਂ ਮੁਸ਼ਕਿਲਾਂ ਅਤੇ ਰੁਕਾਵਟਾਂ ਹੋਣ ਦੇ ਬਾਵਜੂਦ ਵੀ ਉਸ ਔਰਤ ਨੇ ਹੌਸਲਾ ਨਹੀਂ ਛੱਡਿਆ।
ਪਤੀ ਪਤਨੀ ਨੇ ਇਕਠੇ ਮਿਲ ਕੇ ਇਲਾਕੇ ਵਿੱਚ 17 ਹੋਰ ਸਕੂਲ ਵੀ ਖੋਲ੍ਹੇ। ਲੜਕੀਆਂ ਨੂੰ ਸਿੱਖਿਆ ਦੇਣ ਦੇ ਨਾਲ-ਨਾਲ ਉਨ੍ਹਾਂ ਨੇ ਉਨ੍ਹਾਂ ਦੇ ਅਧਿਕਾਰਾਂ ਪ੍ਰਤੀ ਜਾਗਰੂਕਤਾ ਲਹਿਰ ਵੀ ਖੜੀ ਕੀਤੀ। ਸਤੀ ਪ੍ਰਥਾ ,ਬਾਲ ਵਿਆਹ ਅਤੇ ਜਾਤੀ ਪ੍ਰਥਾ ਖਿਲਾਫ਼ ਵੀ ਸੰਘਰਸ਼ ਕੀਤਾ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h