ਚੰਡੀਗੜ੍ਹ, 31 ਅਗਸਤ, 2021- ਪੰਜਾਬ ਦੇ ਸਾਬਕਾ ਡੀ ਜੀ ਪੀ ਸੁਮੇਧ ਸੈਣੀ ਦੀਆਂ ਮੁਸ਼ਕਿਲਾਂ ਲਗਾਤਾਰ ਵਧਦੀਆਂ ਹੀ ਜਾ ਰਹੀਆਂ ਹਨ | ਉਹ ਆਏ ਦਿਨ ਕਿਸੇ ਨਾ ਕਿਸੇ ਮਾਮਲੇ ਦੇ ਵਿੱਚ ਚਰਚਾ ਦਾ ਵਿਸ਼ਾ ਬਣ ਰਹਿੰਦੇ ਹਨ ਇਸ ਸਭ ਦੇ ਵਿਚਾਲੇ ਸੁਮੈਧ ਸੈਣੀ ਨੂੰ ਐਸ ਆਈ ਟੀ ਨੇ ਨੋਟਿਸ ਜਾਰੀ ਕੀਤਾ ਹੈ ਜਿਸ ਵਿਚ ਕਿਹਾ ਗਿਆ ਹੈ ਕਿ ਸੁਮੇਧ ਸੈਣੀ ਆਪਣੀ ਆਵਾਜ਼ ਦੇ ਸੈਂਲ 6 ਸਤੰਬਰ ਤੱਕ ਸੀ ਐਫ ਐਸ ਐਲ ਲੈਬਾਰਟਰੀ ਕੋਲ ਜਮ੍ਹਾਂ ਕਰਵਾਉਣ।
ਦੱਸਣਯੋਗ ਹੈ ਕਿ ਸੈਣੀ ਨੇ ਇਕ ਵਾਰ ਫਿਰ ਤੋਂ ਹਾਈ ਕੋਰਟ ਦਾ ਰੁੱਖ ਕੀਤਾ ਹੈ ਕਿ ਆਵਾਜ਼ ਦੇ ਸੈਂਪਲ ਲੈਣ ਦੇ ਬਹਾਨੇ ਉਸਨੂੰ ਫਿਰ ਤੋਂ ਗ੍ਰਿਫਤਾਰ ਕੀਤਾ ਜਾ ਸਕਦਾ ਹੈ।