


ਦਹੀਂ ਦੀ ਵਰਤੋਂ ਲਗਭਗ ਸਾਰੇ ਭਾਰਤੀ ਘਰਾਂ ਵਿੱਚ ਕੀਤੀ ਜਾਂਦੀ ਹੈ। ਦਹੀਂ ਸੁਆਦੀ ਹੋਣ ਦੇ ਨਾਲ-ਨਾਲ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦਾ ਹੈ। ਕਈ ਲੋਕ ਘਰ ‘ਚ ਦਹੀਂ ਲਗਾਉਣਾ ਪਸੰਦ ਕਰਦੇ ਹਨ। ਅੱਜ ਅਸੀਂ ਤੁਹਾਨੂੰ ਘਰ ‘ਚ ਦਹੀਂ ਬਣਾਉਣ ਦਾ ਰਵਾਇਤੀ ਤਰੀਕਾ ਦੱਸਾਂਗੇ। ਇਸ ਦੇ ਲਈ ਸਭ ਤੋਂ ਪਹਿਲਾਂ ਲੋੜ ਅਨੁਸਾਰ ਦੁੱਧ ਲੈ ਕੇ ਕਿਸੇ ਭਾਂਡੇ ‘ਚ ਪਾ ਕੇ ਗਰਮ ਕਰੋ। ਜਦੋਂ ਦੁੱਧ ਉਬਲਣ ਲੱਗੇ ਤਾਂ ਗੈਸ ਬੰਦ ਕਰ ਦਿਓ ਅਤੇ ਦੁੱਧ ਨੂੰ ਠੰਡਾ ਹੋਣ ਦਿਓ।

