[caption id="attachment_118646" align="alignnone" width="720"] Skin Care For Winter: ਠੰਢ ਦਾ ਮੌਸਮ ਜ਼ਿਆਦਾਤਰ ਲੋਕਾਂ ਨੂੰ ਪਸੰਦ ਹੁੰਦਾ ਹੈ, ਹਾਲਾਂਕਿ ਇਸ ਮੌਸਮ 'ਚ ਕਈ ਤਰ੍ਹਾਂ ਦੀਆਂ ਸਿਹਤ ਸੰਬੰਧੀ ਸਮੱਸਿਆਵਾਂ ਵੀ ਤੇਜ਼ੀ ਨਾਲ ਵੱਧ ਜਾਂਦੀਆਂ ਹਨ। ਠੰਢ ਦੇ ਮੌਸਮ 'ਚ ਸਾਡੀ ਚਮੜੀ ਨਾਲ ਜੁੜੀਆਂ ਸਮੱਸਿਆਵਾਂ ਵੀ ਵੱਧ ਜਾਂਦੀਆਂ ਹਨ। ਕਿਉਂਕਿ ਮੌਸਮ 'ਚ ਬਦਲਾਅ ਦਾ ਸਭ ਤੋਂ ਵੱਡਾ ਤੇ ਪਹਿਲਾ ਅਸਰ ਸਾਡੀ ਸਕਿਨ 'ਤੇ ਪੈਂਦਾ ਹੈ। ਜਿਵੇਂ ਹੀ ਸਰਦੀ ਆਉਂਦੀ ਹੈ, ਚਮੜੀ ਖੁਸ਼ਕ ਹੋਣ ਲੱਗਦੀ ਹੈ।[/caption] [caption id="attachment_118647" align="alignnone" width="759"] Dry skin problem: ਠੰਡੀ ਹਵਾ ਕਾਰਨ ਸਕਿਨ ਖੁਸ਼ਕ ਤੇ ਖੁਰਦਰੀ ਹੋ ਜਾਂਦੀ ਹੈ। ਖੁਸ਼ਕ ਤੇ ਖੁਰਦਰੀ ਸਕਿਨ ਤੋਂ ਬਚਣ ਲਈ ਆਪਣੇ ਆਪ ਨੂੰ ਹਾਈਡਰੇਟ ਰੱਖਣਾ ਤੇ ਚੰਗੀ ਕਿਸਮ ਦੇ ਮਾਇਸਚਰਾਈਜ਼ਰ ਦੀ ਵਰਤੋਂ ਕਰਨਾ ਜ਼ਰੂਰੀ ਹੈ। ਜੇਕਰ ਤੁਸੀਂ ਐਲੋਵੇਰਾ ਜੈੱਲ ਦੀ ਵਰਤੋਂ ਕਰਦੇ ਹੋ, ਤਾਂ ਇਹ ਇੱਕ ਵਧੀਆ ਮਾਇਸਚਰਾਈਜ਼ਰ ਦਾ ਵੀ ਕੰਮ ਕਰੇਗਾ। ਐਲੋਵੇਰਾ ਤੁਹਾਨੂੰ ਮੁਹਾਸੇ ਤੋਂ ਵੀ ਬਚਾਏਗਾ। ਇਸ ਤੋਂ ਇਲਾਵਾ ਖੁਸ਼ਕ ਚਮੜੀ ਤੋਂ ਬਚਣ ਲਈ ਸ਼ਹਿਦ ਅਤੇ ਹਲਦੀ ਦੇ ਪੇਸਟ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ।[/caption] [caption id="attachment_118648" align="aligncenter" width="600"] ਯੂਵੀ ਕਿਰਨਾਂ ਤੋਂ ਨੁਕਸਾਨ: ਆਮ ਤੌਰ 'ਤੇ ਲੋਕ ਸੋਚਦੇ ਹਨ ਕਿ ਠੰਢ ਦੇ ਮੌਸਮ 'ਚ ਤੁਸੀਂ ਬਿਨਾਂ ਕਿਸੇ ਸਨ ਕਰੀਮ ਦੇ ਬਾਹਰ ਜਾ ਸਕਦੇ ਹੋ, ਕਿਉਂਕਿ ਸੂਰਜ ਦੀਆਂ ਕਿਰਨਾਂ ਬਹੁਤ ਤੇਜ਼ ਨਹੀਂ ਹੁੰਦੀਆਂ। ਜਦੋਂ ਵੀ ਤੁਸੀਂ ਘਰ ਤੋਂ ਬਾਹਰ ਨਿਕਲਦੇ ਹੋ, ਤੁਸੀਂ ਆਪਣੇ ਹੱਥਾਂ ਨੂੰ ਢੱਕ ਸਕਦੇ ਹੋ, ਜਾਂ ਚਮੜੀ ਨੂੰ ਯੂਵੀ ਕਿਰਨਾਂ ਤੋਂ ਬਚਾਉਣ ਲਈ ਚੰਗੀ ਸਨ ਕਰੀਮ ਦੀ ਵਰਤੋਂ ਕਰ ਸਕਦੇ ਹੋ।[/caption] [caption id="attachment_118650" align="aligncenter" width="697"] ਵਿੰਟਰ ਫਲੇਅਰ ਅੱਪ ਤੋਂ ਬਚੋ: ਜੇਕਰ ਤੁਸੀਂ ਚੰਬਲ ਤੇ ਡਰਮੇਟਾਇਟਸ ਵਰਗੀਆਂ ਸਕਿਨ ਦੀਆਂ ਸਮੱਸਿਆਵਾਂ ਤੋਂ ਪੀੜਤ ਹੋ, ਤਾਂ ਠੰਡੀ ਹਵਾ ਤੁਹਾਡੀ ਸਕਿਨ ਨੂੰ ਹੋਰ ਨੁਕਸਾਨ ਪਹੁੰਚਾ ਸਕਦੀ ਹੈ। ਤੁਹਾਨੂੰ ਸਕਿਨ 'ਤੇ ਵੱਖ-ਵੱਖ ਥਾਵਾਂ 'ਤੇ ਧੱਫੜ ਹੋ ਸਕਦੇ ਹਨ। ਤੁਸੀਂ ਸਰਦੀਆਂ 'ਚ ਨਾਰੀਅਲ ਤੇਲ, ਸੂਰਜਮੁਖੀ ਦਾ ਤੇਲ ਜਾਂ ਐਵੋਕਾਡੋ ਤੇਲ ਦੀ ਵਰਤੋਂ ਕਰ ਸਕਦੇ ਹੋ। ਇਸ ਦੇ ਨਾਲ ਹੀ ਖੁਸ਼ਕੀ ਤੋਂ ਬਚਣ ਲਈ ਨਹਾਉਣ ਤੋਂ ਤੁਰੰਤ ਬਾਅਦ ਮਾਇਸਚਰਾਈਜ਼ਰ ਲਗਾਓ।[/caption] [caption id="attachment_118651" align="alignnone" width="1200"] ਡਰਾਈ ਲਿਪਸ ਦੀ ਸਮੱਸਿਆ: ਠੰਢ 'ਚ ਚਮੜੀ ਦੇ ਨਾਲ-ਨਾਲ ਬੁੱਲ੍ਹ ਵੀ ਸੁੱਕਣ ਲੱਗਦੇ ਹਨ। ਬੁੱਲ੍ਹਾਂ ਦੀ ਚਮੜੀ ਬਹੁਤ ਪਤਲੀ ਹੁੰਦੀ ਹੈ ਤੇ ਠੰਢ 'ਚ ਛਾਲੇ ਹੋਣ ਲੱਗ ਜਾਂਦੇ ਹਨ। ਥੋੜੀ ਜਿਹੀ ਸਾਵਧਾਨੀ ਨਾਲ ਇਸ ਸਮੱਸਿਆ ਨੂੰ ਦੂਰ ਕੀਤਾ ਜਾ ਸਕਦਾ ਹੈ। ਬੁੱਲ੍ਹਾਂ ਦੀ ਖੁਸ਼ਕੀ ਨੂੰ ਦੂਰ ਕਰਨ ਲਈ ਵਿਟਾਮਿਨ ਈ ਤੇ ਵਿਟਾਮਿਨ ਸੀ ਵਾਲੇ ਤੇਲ ਦੀ ਵਰਤੋਂ ਕਰਨੀ ਚਾਹੀਦੀ ਹੈ। ਇਸ ਨਾਲ ਬੁੱਲ੍ਹਾਂ 'ਚ ਨਮੀ ਬਣੀ ਰਹੇਗੀ।[/caption] [caption id="attachment_118654" align="alignnone" width="1200"] ਮੁਹਾਸੇ ਦੀ ਸਮੱਸਿਆ: ਠੰਢ ਦੇ ਮੌਸਮ 'ਚ ਖੁਸ਼ਕੀ ਵਧਣ ਨਾਲ ਚਿਹਰੇ 'ਤੇ ਮੁਹਾਸੇ ਦੀ ਸਮੱਸਿਆ ਵੀ ਵੱਧ ਜਾਂਦੀ ਹੈ। ਠੰਡੇ ਦਿਨਾਂ 'ਚ ਮੁਹਾਸੇ ਦੀ ਸਮੱਸਿਆ ਤੋਂ ਬਚਣ ਲਈ ਚਮੜੀ ਨੂੰ ਐਕਸਫੋਲੀਏਟ ਕਰਨਾ ਬਹੁਤ ਜ਼ਰੂਰੀ ਹੈ। ਇਸ ਦੇ ਲਈ ਤੁਸੀਂ ਚਮੜੀ ਨੂੰ ਮਾਇਸਚਰਾਈਜ਼ਰ ਦੀ ਵਰਤੋਂ ਕਰ ਸਕਦੇ ਹੋ।[/caption]