ਕੇਂਦਰੀ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ। ਗਡਕਰੀ ਦੇ ਨਾਗਪੁਰ ਸਥਿਤ ਦਫਤਰ ‘ਚ ਦੋ ਵਾਰ ਫੋਨ ਕਰਕੇ ਧਮਕੀ ਦਿੱਤੀ ਗਈ, ਜਿਸ ਤੋਂ ਬਾਅਦ ਪੁਲਸ ਜਾਂਚ ‘ਚ ਜੁੱਟ ਗਈ। ਪੁਲਿਸ ਅਨੁਸਾਰ ਅੱਜ ਸਵੇਰੇ 11.30 ਤੋਂ 12.30 ਵਜੇ ਦਰਮਿਆਨ ਧਮਕੀ ਭਰੀਆਂ ਕਾਲਾਂ ਆਈਆਂ ਸਨ।
ਪ੍ਰਾਪਤ ਜਾਣਕਾਰੀ ਅਨੁਸਾਰ ਸ਼ਨੀਵਾਰ (14 ਜਨਵਰੀ) ਨੂੰ 11:30 ਤੋਂ 12:30 ਦਰਮਿਆਨ ਗਡਕਰੀ ਦੇ ਜਨਸੰਪਰਕ ਦਫ਼ਤਰ ਨੂੰ ਦੋ ਧਮਕੀ ਭਰੇ ਫੋਨ ਆਏ, ਜਿਸ ਵਿੱਚ ਧਮਕੀ ਦਿੱਤੀ ਗਈ ਸੀ ਕਿ ਜੇਕਰ ਉਹ ਸਾਨੂੰ ਫਿਰੌਤੀ ਨਾ ਦੇਣ ਤਾਂ ਕੇਂਦਰੀ ਮੰਤਰੀ ਗਡਕਰੀ ਨੂੰ ਜਾਨੋਂ ਮਾਰ ਦੇਣਗੇ। ਇਸ ਦੇ ਨਾਲ ਦਾਊਦ ਦਾ ਨਾਂ ਵੀ ਲਿਆ ਗਿਆ।
ਗਡਕਰੀ ਦੇ ਜਨਸੰਪਰਕ ਦਫਤਰ ਨੇ ਤਿੰਨ ਧਮਕੀ ਕਾਲਾਂ ਮਿਲਣ ਤੋਂ ਬਾਅਦ ਘਟਨਾ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ। ਇਸ ਸਮੇਂ ਸੀਨੀਅਰ ਪੁਲਿਸ ਅਧਿਕਾਰੀ ਗਡਕਰੀ ਦੇ ਦਫ਼ਤਰ ਪਹੁੰਚ ਗਏ ਹਨ ਅਤੇ ਜਾਂਚ ਜਾਰੀ ਹੈ।
ਮਾਮਲੇ ‘ਚ ਹੁਣ ਤੱਕ ਮਿਲੀ ਜਾਣਕਾਰੀ ਮੁਤਾਬਕ ਨਿਤਿਨ ਗਡਕਰੀ ਨੂੰ ਧਮਕੀ ਭਰੀ ਕਾਲ ਕਰਨਾਟਕ ਦੇ ਹੁਬਲੀ ਤੋਂ ਕੀਤੀ ਗਈ ਸੀ। ਕਾਲ ਦਾ ਨੰਬਰ ਅਤੇ ਤਸਵੀਰ ਪੁਲਿਸ ਨਾਲ ਸਾਂਝੀ ਕੀਤੀ ਗਈ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h