ਸੋਮਵਾਰ, ਫਰਵਰੀ 9, 2026 08:44 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਦੇਸ਼

ਭਾਰਤੀ ਫ਼ੌਜ ਨੇ 14 ਕਿਲੋਮੀਟਰ ਤੁਰ ਗਰਭਵਤੀ ਔਰਤ ਨੂੰ ਪਹੁੰਚਾਇਆ ਹਸਪਤਾਲ! ਭਾਰੀ ਬਰਫ਼ਬਾਰੀ ਕਾਰਨ ਸੜਕਾਂ ਸੀ ਬੰਦ

ਫ਼ੌਜ ਦੇ ਜਵਾਨਾਂ ਨੇ ਸੜਕ 'ਤੇ ਵਿਛੀ ਚਾਰ ਤੋਂ 6 ਫੁੱਟ ਬਰਫ਼ 'ਤੇ ਕਰੀਬ 14 ਕਿਲੋਮੀਟਰ ਤੁਰ ਕੇ ਇਕ ਪਿੰਡ ਤੋਂ ਗਰਭਵਤੀ ਔਰਤ ਨੂੰ ਜੰਮੂ ਕਸ਼ਮੀਰ ਦੇ ਰਾਮਬਨ ਜ਼ਿਲ੍ਹੇ 'ਚ ਇਕ ਹਸਪਤਾਲ ਪਹੁੰਚਾਇਆ। ਰੱਖਿਆ ਬੁਲਾਰੇ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਕੁਲਸੁਮ ਅਖ਼ਤਰ (25) ਨੂੰ ਖ਼ਰਾਬ ਮੌਸਮ ਦਰਮਿਆਨ ਮੰਗਤ ਇਲਾਕੇ ਤੋਂ ਕੱਢਿਆ ਗਿਆ।

by Bharat Thapa
ਜਨਵਰੀ 16, 2023
in ਦੇਸ਼
0

ਫ਼ੌਜ ਦੇ ਜਵਾਨਾਂ ਨੇ ਸੜਕ ‘ਤੇ ਵਿਛੀ ਚਾਰ ਤੋਂ 6 ਫੁੱਟ ਬਰਫ਼ ‘ਤੇ ਕਰੀਬ 14 ਕਿਲੋਮੀਟਰ ਤੁਰ ਕੇ ਇਕ ਪਿੰਡ ਤੋਂ ਗਰਭਵਤੀ ਔਰਤ ਨੂੰ ਜੰਮੂ ਕਸ਼ਮੀਰ ਦੇ ਰਾਮਬਨ ਜ਼ਿਲ੍ਹੇ ‘ਚ ਇਕ ਹਸਪਤਾਲ ਪਹੁੰਚਾਇਆ। ਰੱਖਿਆ ਬੁਲਾਰੇ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਕੁਲਸੁਮ ਅਖ਼ਤਰ (25) ਨੂੰ ਖ਼ਰਾਬ ਮੌਸਮ ਦਰਮਿਆਨ ਮੰਗਤ ਇਲਾਕੇ ਤੋਂ ਕੱਢਿਆ ਗਿਆ। ਬੁਲਾਰੇ ਅਨੁਸਾਰ ਫ਼ੌਜ ਦੀ ਸਥਾਨਕ ਇਕਾਈ ਨੂੰ ਖਾਰੀ ਤਹਿਸੀਲ ਦੇ ਹਰਗਾਮ ਤੋਂ ਸਰਪੰਚ ਅਤੇ ਹੋਰ ਪਿੰਡ ਵਾਸੀਆਂ ਤੋਂ ਸੂਚਨਾ ਮਿਲੀ ਕਿ ਇਕ ਗਰਭਵਤੀ ਔਰਤ ਨੂੰ ਮੈਡੀਕਲ ਮਦਦ ਦੀ ਲੋੜ ਹੈ। ਉਨ੍ਹਾਂ ਦੱਸਿਆ,”ਭਾਰੀ ਬਰਫ਼ਬਾਰੀ ਕਾਰਨ ਸੜਕਾਂ ਪੂਰੀ ਤਰ੍ਹਾਂ ਬੰਦ ਹੋ ਗਈਆਂ ਸਨ ਅਤੇ ਉਨ੍ਹਾਂ ‘ਚ ਤਿਲਕਣ ਹੋ ਗਈ ਸੀ। ਸਥਿਤੀ ਦੀ ਗੰਭੀਰਤਾ ਨੂੰ ਦੇਖਦੇ ਹੋਏ ਭਾਰਤੀ ਫ਼ੌਜ ਦੇ ਬਚਾਅ ਅਤੇ ਮੈਡੀਕਲ ਦਲ ਨੇ ਆਪਣੀ ਸੁਰੱਖਿਆ ਨੂੰ ਖ਼ਤਰੇ ‘ਚ ਪਾਉਂਦੇ ਹੋਏ ਤੁਰੰਤ ਫ਼ੈਸਲਾ ਲਿਆ।”

ਬੁਲਾਰੇ ਅਨੁਸਾਰ ਫ਼ੌਜ 4 ਤੋਂ 6 ਫੁੱਟ ਬਰਫ਼ ‘ਤੇ ਖ਼ੁਦ ਰਸਤਾ ਬਣਾਉਂਦੇ ਹੋਏ ਪਹੁੰਚੇ ਅਤੇ ਉਨ੍ਹਾਂ ਨੇ ਸਟਰੈਚਰ ‘ਤੇ ਗਰਭਵਤੀ ਔਰਤ ਨੂੰ 14 ਕਿਲੋਮੀਟਰ ਦੂਰ ਅਗਨਾਰੀ ਪਿੰਡ ਪਹੁੰਚਾਇਆ, ਉੱਥੇ ਫ਼ੌਜ ਦੀ ਇਕ ਐਂਬੂਲੈਂਸ ਸੀ। ਉਨ੍ਹਾਂ ਦੱਸਿਆ ਕਿ ਔਰਤ ਨੂੰ ਬਨਿਹਾਲ ‘ਚ ਉਪ ਜ਼ਿਲ੍ਹਾ ਹਸਪਤਾਲ ਪਹੁੰਚਾਇਆ ਗਿਆ। ਖ਼ਰਾਬ ਮੌਸਮ ‘ਚ ਬਰਫ਼ ਨਾਲ ਢੱਕੇ ਰਸਤੇ ‘ਚ 6 ਘੰਟੇ ਦੀ ਇਸ ਬਚਾਅ ਮੁਹਿੰਮ ਨੇ ਲੋਕਾਂ ‘ਚ ਆਪਣੇ ਫ਼ੌਜੀਆਂ ਦੇ ਪ੍ਰਤੀ ਵਿਸ਼ਵਾਸ ਨੂੰ ਹੋਰ ਮਜ਼ਬੂਤ ਕੀਤਾ ਹੈ। ਬੁਲਾਰੇ ਨੇ ਦੱਸਿਆ ਕਿ ਡਾਕਟਰ ਹਸਪਤਾਲ ਤੱਕ ਔਰਤ ਦੇ ਨਾਲ ਸਨ। ਔਰਤ ਦੇ ਪਰਿਵਾਰ ਨੇ ਹਥਿਆਰਬੰਦ ਫ਼ੋਰਸਾਂ ਦਾ ਧੰਨਵਾਦ ਕੀਤਾ ਹੈ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।

TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP

APP ਡਾਉਨਲੋਡ ਕਰਨ ਲਈ Link ‘ਤੇ Click ਕਰੋ:

Android: https://bit.ly/3VMis0h

iOS: https://apple.co/3F63oER

Tags: 14 km walkHeavy snowfallIndian Armypregnant womanpropunjabtvThe hospitalThe soldiers
Share214Tweet134Share53

Related Posts

ਹਿਮਾਚਲ ਫਨ ਕੇਅਰ ਕੰਪਨੀ ਦੇ ਮਾਲਕਾਂ ਵਿਰੁੱਧ ਐਫਆਈਆਰ ਦਰਜ, 2 ਗ੍ਰਿਫ਼ਤਾਰ

ਫਰਵਰੀ 8, 2026

ਬਜਟ 2026: ਰੇਲਵੇ ਨੂੰ ਵੱਡਾ ਤੋਹਫ਼ਾ, ਦਿੱਲੀ-ਵਾਰਾਣਸੀ ਸਮੇਤ 7 ਨਵੇਂ ਹਾਈ-ਸਪੀਡ ਰੇਲ ਕੋਰੀਡੋਰਾਂ ਦਾ ਐਲਾਨ

ਫਰਵਰੀ 1, 2026

ਮਹਾਰਾਸ਼ਟਰ ‘ਚ ਜਹਾਜ਼ ਹਾਦਸਾਗ੍ਰਸਤ, ਉਪ ਮੁੱਖ ਮੰਤਰੀ ਅਜੀਤ ਪਵਾਰ ਸਮੇਤ 3 ਲੋਕਾਂ ਦੀ ਮੌਤ

ਜਨਵਰੀ 28, 2026

ਪੰਜਾਬ ਕਿਸੇ ਦਾ ਹੱਕ ਨਹੀਂ ਮਾਰ ਰਿਹਾ, ਪੰਜਾਬ ਕੋਲ ਵਾਧੂ ਪਾਣੀ ਨਹੀਂ : ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਜਨਵਰੀ 28, 2026

ਹਿਮਾਚਲ ਵਿੱਚ 535 ਸੜਕਾਂ ਬੰਦ, ਉੱਤਰਾਖੰਡ ਵਿੱਚ ਸੈਂਕੜੇ ਵਾਹਨ ਫਸੇ, ਸ਼੍ਰੀਨਗਰ ਵਿੱਚ ਉਡਾਣਾਂ ਰੱਦ

ਜਨਵਰੀ 27, 2026

ਕੇਂਦਰੀ ਰਾਜ ਮੰਤਰੀ, ਪ੍ਰੋ. ਐਸ.ਪੀ. ਸਿੰਘ ਬਘੇਲ ਨੇ ਗਣਤੰਤਰ ਦਿਵਸ 2026 ਲਈ ਵਿਸ਼ੇਸ਼ ਮਹਿਮਾਨਾਂ ਵਜੋਂ ਸੱਦੇ ਗਏ ਪੰਚਾਇਤ ਪ੍ਰਤੀਨਿਧੀਆਂ ਦਾ ਕੀਤਾ ਸਨਮਾਨ

ਜਨਵਰੀ 26, 2026
Load More

Recent News

ਪੰਜਾਬ ਸਰਕਾਰ ਦਾ ਵੱਡਾ ਫੈਸਲਾ : ਹੁਣ ਪਸ਼ੂਆਂ ਦੀਆਂ ਦਵਾਈਆਂ ‘ਤੇ ਮਿਲੇਗੀ 30% ਤੱਕ ਦੀ ਛੋਟ; ਇਨ੍ਹਾਂ ਛੇ ਜ਼ਿਲ੍ਹਿਆਂ ‘ਚ ਖੁੱਲ੍ਹਣਗੇ ‘ਬਲੂ ਕਰਾਸ’ ਸਟੋਰ

ਫਰਵਰੀ 8, 2026

ਹਾਈਵੇਅ ‘ਤੇ ਭਿਆਨਕ ਹਾਦਸਾ: ਟੂਰਿਸਟ ਬੱਸ ਦੀ ਟਰੱਕ ਨਾਲ ਭਿਆਨਕ ਟੱਕਰ

ਫਰਵਰੀ 8, 2026

ਹਿਮਾਚਲ ਫਨ ਕੇਅਰ ਕੰਪਨੀ ਦੇ ਮਾਲਕਾਂ ਵਿਰੁੱਧ ਐਫਆਈਆਰ ਦਰਜ, 2 ਗ੍ਰਿਫ਼ਤਾਰ

ਫਰਵਰੀ 8, 2026

ਚਾਂਦੀ ਰਿਕਾਰਡ ਉੱਚਾਈ ‘ਤੇ ਪਹੁੰਚਣ ਤੋਂ ਬਾਅਦ ਆਈ ਹੇਠਾਂ, ਕੀ ਇਹ ਫਿਰ ਚਮਕੇਗੀ ?

ਫਰਵਰੀ 8, 2026

ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਉਪਦੇਸ਼ ਅਨੁਸਾਰ ਬਰਾਬਰੀ ਵਾਲੇ ਸਮਾਜ ਦੀ ਸਿਰਜਣਾ ਲਈ ਪੰਜਾਬ ਸਰਕਾਰ ਵਚਨਬੱਧ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਫਰਵਰੀ 6, 2026










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.