Maruti Suzuki Recall Cars: ਦੇਸ਼ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਕੰਪਨੀ ਮਾਰੂਤੀ ਸੁਜ਼ੂਕੀ ਨੇ ਬੁੱਧਵਾਰ ਨੂੰ 17,362 ਕਾਰਾਂ ਵਾਪਸ ਮੰਗਵਾਈਆਂ ਹਨ। ਇਨ੍ਹਾਂ ‘ਚ ਕੰਪਨੀ ਦੇ ਮਾਡਲਸ- Alto K10, S-Presso, ਈਕੋ, Brezza, Baleno ਤੇ Grand Vitara ਸ਼ਾਮਲ ਹਨ।
ਕੰਪਨੀ ਵਲੋਂ ਰੈਗੂਲੇਟਰੀ ਫਾਈਲਿੰਗ ‘ਚ ਦੱਸਿਆ ਗਿਆ ਹੈ ਕਿ ਏਅਰਬੈਗ ਕੰਟਰੋਲਰ ‘ਚ ਸੰਭਾਵਿਤ ਖਰਾਬੀ ਹੈ, ਜਿਸ ਨੂੰ ਕੰਪਨੀ ਠੀਕ ਕਰੇਗੀ। ਰਾਇਟਰਜ਼ ਦੀਆਂ ਖ਼ਬਰਾਂ ਮੁਤਾਬਕ ਅਜਿਹੀਆਂ ਕਾਰਾਂ ਦਾ ਨਿਰਮਾਣ 8 ਦਸੰਬਰ 2022 ਤੋਂ 12 ਜਨਵਰੀ 2023 ਦਰਮਿਆਨ ਹੋਇਆ ਸੀ।
ਮਾਰੂਤੀ ਸੁਜ਼ੂਕੀ ਨੇ ਕਾਰ ਨਾ ਚਲਾਉਣ ਦੀ ਦਿੱਤੀ ਸਲਾਹ
ਖਬਰਾਂ ਮੁਤਾਬਕ, ਕੰਪਨੀ (ਮਾਰੂਤੀ ਸੁਜ਼ੂਕੀ) ਨੇ ਇੱਕ ਬਿਆਨ ‘ਚ ਕਿਹਾ ਕਿ ਜੇਕਰ ਲੋੜ ਪਈ ਤਾਂ ਇਨ੍ਹਾਂ ਕਾਰਾਂ ‘ਚ ਏਅਰਬੈਗ ਕੰਟਰੋਲਰ ਨੂੰ ਜਾਂਚਣ ਤੇ ਬਦਲਣ ਲਈ ਰੀਕਾਲ ਕੀਤਾ ਜਾ ਰਿਹਾ ਹੈ। ਇਹ ਸ਼ੱਕ ਹੈ ਕਿ ਪ੍ਰਭਾਵਿਤ ਹਿੱਸੇ ਵਿੱਚ ਸੰਭਾਵੀ ਨੁਕਸ ਹੈ, ਜਿਸ ਕਾਰਨ ਵਾਹਨ ਦੁਰਘਟਨਾ ਹੋਣ ਦੀ ਸਥਿਤੀ ਵਿੱਚ ਏਅਰਬੈਗ ਅਤੇ ਸੀਟ ਬੈਲਟ ਪ੍ਰਟੈਂਸ਼ਨਰ (seat belt pretensioners) ਦੀ ਤਾਇਨਾਤੀ ਨਾ ਕੀਤੀ ਜਾ ਸਕਦੀ ਹੈ।
ਕੰਪਨੀ ਨੇ ਇਹ ਵੀ ਕਿਹਾ ਕਿ ਬਹੁਤ ਜ਼ਿਆਦਾ ਸਾਵਧਾਨੀ ਦੇ ਤਹਿਤ, ਸ਼ੱਕੀ ਵਾਹਨਾਂ ਦੇ ਗਾਹਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਪ੍ਰਭਾਵਿਤ ਹਿੱਸੇ ਨੂੰ ਬਦਲਣ ਤੱਕ ਕਾਰ ਨਾ ਚਲਾਉਣ ਅਤੇ ਨਾ ਹੀ ਕਾਰ ਦੀ ਵਰਤੋਂ ਕਰਨ। ਮਾਰੂਤੀ ਸੁਜ਼ੂਕੀ ਰੀਕਾਲ ਕਾਰਾਂ ਦੇ ਅਜਿਹੇ ਗਾਹਕਾਂ ਨੂੰ ਜਲਦੀ ਹੀ ਅਧਿਕਾਰਤ ਵਰਕਸ਼ਾਪ ਤੋਂ ਇੱਕ ਸੁਨੇਹਾ ਭੇਜਿਆ ਜਾਵੇਗਾ।
ਕੰਪਨੀ ਨੁਕਸ ਨੂੰ ਮੁਫ਼ਤ ਵਿੱਚ ਠੀਕ ਕਰੇਗੀ
ਮਾਰੂਤੀ ਸੁਜ਼ੂਕੀ ਨੇ ਬਿਆਨ ‘ਚ ਕਿਹਾ ਹੈ ਕਿ ਉਹ ਕਾਰ ‘ਚ ਮੌਜੂਦ ਖਰਾਬੀ ਨੂੰ ਮੁਫਤ ‘ਚ ਠੀਕ ਕਰੇਗੀ। ਇਸ ਦੇ ਲਈ ਗਾਹਕਾਂ ਨੂੰ ਕਿਸੇ ਤਰ੍ਹਾਂ ਦਾ ਭੁਗਤਾਨ ਨਹੀਂ ਕਰਨਾ ਪਵੇਗਾ। ਮਾਰੂਤੀ ਸੁਜ਼ੂਕੀ ਨੇ ਹਾਲ ਹੀ ‘ਚ ਆਪਣੀਆਂ ਸਾਰੀਆਂ ਕਾਰਾਂ ਦੀਆਂ ਕੀਮਤਾਂ ‘ਚ ਕਰੀਬ 1.1 ਫੀਸਦੀ ਦਾ ਵਾਧਾ ਕੀਤਾ ਹੈ।
ਦੱਸ ਦਈਏ ਕਿ ਪਿਛਲੇ ਸਾਲ ਦਸੰਬਰ ਵਿੱਚ, ਕੰਪਨੀ ਨੇ ਕਿਹਾ ਸੀ ਕਿ ਉਹ ਵਧਦੀਆਂ ਲਾਗਤਾਂ ਦੇ ਪ੍ਰਭਾਵ ਨੂੰ ਪੂਰਾ ਕਰਨ ਲਈ ਆਪਣੇ ਵਾਹਨਾਂ ਦੀਆਂ ਕੀਮਤਾਂ ਵਿੱਚ ਵਾਧਾ ਕਰੇਗੀ ਅਤੇ ਅਪ੍ਰੈਲ 2023 ਤੋਂ ਲਾਗੂ ਹੋਣ ਵਾਲੇ ਸਖਤ ਨਿਕਾਸੀ ਨਿਯਮਾਂ ਨੂੰ ਪੂਰਾ ਕਰਨ ਲਈ ਮਾਡਲ ਰੇਂਜ ਨੂੰ ਅਪਡੇਟ ਕਰਨ ਲਈ ਪ੍ਰਬੰਧ ਕਰੇਗੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h