[caption id="attachment_122642" align="aligncenter" width="957"]<img class="wp-image-122642 size-full" src="https://propunjabtv.com/wp-content/uploads/2023/01/Apple-MacBook-Pro-and-Mac-Mini-2.jpg" alt="" width="957" height="563" /> Apple ਨੇ ਮੰਗਲਵਾਰ ਨੂੰ ਆਪਣੇ ਨਵੇਂ ਉਤਪਾਦ ਲਾਂਚ ਕੀਤੇ ਹਨ। ਭਾਰਤੀ ਬਾਜ਼ਾਰ 'ਚ ਬ੍ਰਾਂਡ ਨੇ 14-ਇੰਚ ਅਤੇ 16-ਇੰਚ ਸਕ੍ਰੀਨ ਸਾਈਜ਼ ਦੇ ਨਾਲ MacBook Pro ਲਾਂਚ ਕੀਤਾ ਹੈ, ਜੋ ਕਿ M2 ਪ੍ਰੋ ਅਤੇ M2 ਮੈਕਸ ਚਿੱਪਸੈੱਟਾਂ ਦੇ ਨਾਲ ਆਉਂਦੇ ਹਨ। ਇਸ ਦੇ ਨਾਲ ਹੀ ਐਪਲ ਨੇ Mac Mini ਵੀ ਲਾਂਚ ਕੀਤਾ ਹੈ, ਜੋ ਕਿ M2 ਤੇ M2 ਪ੍ਰੋ ਦੇ ਨਾਲ ਆਉਂਦਾ ਹੈ।[/caption] [caption id="attachment_122645" align="aligncenter" width="1200"]<img class="wp-image-122645 size-full" src="https://propunjabtv.com/wp-content/uploads/2023/01/Apple-MacBook-Pro-and-Mac-Mini-6.jpg" alt="" width="1200" height="900" /> ਇਸ ਦੇ 16 ਇੰਚ ਸਕਰੀਨ ਸਾਈਜ਼ ਵੇਰੀਐਂਟ ਦੀ ਕੀਮਤ 3,49,900 ਰੁਪਏ ਹੈ। ਲੈਪਟਾਪ ਸਪੇਸ ਗ੍ਰੇ ਅਤੇ ਸਿਲਵਰ ਕਲਰ 'ਚ ਆਉਂਦਾ ਹੈ। ਤੁਸੀਂ ਇਨ੍ਹਾਂ ਨੂੰ ਐਪਲ ਦੇ ਅਧਿਕਾਰਤ ਸਟੋਰ ਤੋਂ ਖਰੀਦ ਸਕਦੇ ਹੋ। M2 ਚਿੱਪ ਵਾਲੇ ਮੈਕ ਮਿਨੀ ਦੀ ਕੀਮਤ 59,900 ਰੁਪਏ ਹੈ, ਜਦਕਿ M2 ਪ੍ਰੋ ਪ੍ਰੋਸੈਸਰ ਵਾਲੇ ਵੇਰੀਐਂਟ ਦੀ ਕੀਮਤ 1,29,900 ਰੁਪਏ ਹੈ। ਇਹ ਡਿਵਾਈਸ 24 ਜਨਵਰੀ ਤੋਂ ਉਪਲਬਧ ਹੋਣਗੇ।[/caption] [caption id="attachment_122644" align="aligncenter" width="879"]<img class="wp-image-122644 size-full" src="https://propunjabtv.com/wp-content/uploads/2023/01/Apple-MacBook-Pro-and-Mac-Mini-4.jpg" alt="" width="879" height="539" /> ਤੁਸੀਂ ਮੈਕਬੁੱਕ ਪ੍ਰੋ ਦੇ 14-ਇੰਚ ਵੇਰੀਐਂਟ ਨੂੰ 1,99,900 ਰੁਪਏ ਦੀ ਸ਼ੁਰੂਆਤੀ ਕੀਮਤ 'ਤੇ ਖਰੀਦ ਸਕੋਗੇ। ਇਹ ਵੇਰੀਐਂਟ M2 Pro ਚਿੱਪਸੈੱਟ ਦੇ ਨਾਲ ਆਉਂਦਾ ਹੈ। ਇਸ ਦੇ ਨਾਲ ਹੀ ਇਸ ਪ੍ਰੋਸੈਸਰ ਵਾਲੇ 16-ਇੰਚ ਵੇਰੀਐਂਟ ਦੀ ਕੀਮਤ 2,49,900 ਰੁਪਏ ਹੈ। ਜਦੋਂ ਕਿ ਤੁਸੀਂ 3,09,900 ਰੁਪਏ ਵਿੱਚ M2 ਮੈਕਸ ਚਿਪਸੈੱਟ ਅਤੇ 14-ਇੰਚ ਸਕ੍ਰੀਨ ਸਾਈਜ਼ ਵਾਲਾ ਮੈਕਬੁੱਕ ਪ੍ਰੋ ਖਰੀਦ ਸਕਦੇ ਹੋ।[/caption] [caption id="attachment_122643" align="aligncenter" width="1075"]<img class="wp-image-122643 size-full" src="https://propunjabtv.com/wp-content/uploads/2023/01/Apple-MacBook-Pro-and-Mac-Mini-3.jpg" alt="" width="1075" height="552" /> ਇਹ ਨਵੇਂ ਪ੍ਰੋਸੈਸਰ ਹਨ, ਜੋ ਐਪਲ ਉਤਪਾਦਾਂ ਦੀ ਕੁਸ਼ਲਤਾ, ਪ੍ਰਦਰਸ਼ਨ ਤੇ ਬੈਟਰੀ ਲਾਈਫ ਨੂੰ ਵਧਾ ਸਕਦੇ ਹਨ। ਕੰਪਨੀ ਮੁਤਾਬਕ M2 Pro ਅਤੇ M2 Max ਦੇ ਨਾਲ ਆਉਣ ਵਾਲਾ ਨਵਾਂ ਮੈਕਬੁੱਕ ਪ੍ਰੋ ਮਾਡਲ ਇੰਟੈਲ ਆਧਾਰਿਤ ਮੈਕਬੁੱਕ ਪ੍ਰੋ ਤੋਂ 6 ਗੁਣਾ ਤੇਜ਼ ਹੋਵੇਗਾ।[/caption] [caption id="attachment_122646" align="aligncenter" width="1200"]<img class="wp-image-122646 size-full" src="https://propunjabtv.com/wp-content/uploads/2023/01/Apple-MacBook-Pro-and-Mac-Mini-7.jpg" alt="" width="1200" height="675" /> ਐਪਲ ਨੇ ਮੈਕਬੁੱਕ ਪ੍ਰੋ ਨੂੰ ਦੋ ਚਿੱਪਸੈੱਟਾਂ, ਦੋ ਸਕਰੀਨ ਆਕਾਰ ਅਤੇ ਦੋ ਰੰਗ ਵਿਕਲਪਾਂ ਵਿੱਚ ਲਾਂਚ ਕੀਤਾ ਹੈ। ਕੰਪਨੀ ਮੁਤਾਬਕ ਇਸ 'ਚ ਖਪਤਕਾਰਾਂ ਨੂੰ 22 ਘੰਟੇ ਤੱਕ ਦੀ ਬੈਟਰੀ ਲਾਈਫ ਮਿਲੇਗੀ। ਨਵੇਂ ਮੈਕਬੁੱਕ ਪ੍ਰੋ 'ਚ ਵਾਈ-ਫਾਈ 6ਈ ਸਪੋਰਟ ਕੀਤਾ ਜਾਵੇਗਾ। ਦੋਵੇਂ ਮਾਡਲਾਂ 'ਚ ਲਿਕਵਿਡ ਰੈਟੀਨਾ ਐਕਸਡੀਆਰ ਡਿਸਪਲੇਅ ਦਿੱਤੀ ਗਈ ਹੈ।[/caption] [caption id="attachment_122647" align="aligncenter" width="1280"]<img class="wp-image-122647 size-full" src="https://propunjabtv.com/wp-content/uploads/2023/01/Apple-MacBook-Pro-and-Mac-Mini-8.jpg" alt="" width="1280" height="720" /> ਲੈਪਟਾਪ 1080p ਫੇਸਟਾਈਮ HD ਕੈਮਰਾ, 6 ਸਪੀਕਰ ਸਾਊਂਡ ਸਿਸਟਮ ਅਤੇ ਸਟੂਡੀਓ ਕੁਆਲਿਟੀ ਮਾਈਕ ਦੇ ਨਾਲ ਆਉਂਦਾ ਹੈ। ਡਿਵਾਈਸ macOS Ventura 'ਤੇ ਕੰਮ ਕਰਦਾ ਹੈ, ਜੋ ਕਿ ਡੈਸਕ ਵਿਊ, ਸੈਂਟਰ ਸਟੇਜ, ਸਟੂਡੀਓ ਲਾਈਟ ਵਰਗੀਆਂ ਸਾਰੀਆਂ ਵਿਸ਼ੇਸ਼ਤਾਵਾਂ ਨਾਲ ਆਉਂਦਾ ਹੈ।[/caption]