1947 Ticket of Indian Railway: ਸੋਸ਼ਲ ਮੀਡੀਆ ‘ਤੇ ਅੱਜ ਕੱਲ੍ਹ ਕੁਝ ਵੀ ਪੋਸਟ ਕਰੋ ਉਹ ਤੁਰੰਤ ਵਾਇਰਲ ਹੁੰਦਾ ਹੈ। ਅਜਿਹੇ ‘ਚ ਹੁਣ ਸੋਸ਼ਲ ਮੀਡੀਆ ‘ਤੇ ਲੋਕ ਪੁਰਾਣੇ ਸਮੇਂ ਹੁੰਦੇ ਵਿਆਹ ਦੇ ਕਾਰਡਾਂ ਤੋਂ ਲੈ ਕੇ ਪੁਰਾਣੇ ਵਾਹਨਾਂ ਦੇ ਬਿੱਲਾਂ ਤੱਕ ਸ਼ੇਅਰ ਕਰ ਰਹੇ ਹਨ। ਇਨ੍ਹਾਂ ਪੁਰਾਣੇ ਬਿੱਲਾਂ ਨੂੰ ਵੇਖ ਲੋਕ ਜਿੱਥੇ ਹੈਰਾਨ ਹੋ ਰਹੇ ਉੱਥੇ ਹੀ ਇਹ ਲੋਕਾਂ ਦਾ ਧਿਆਨ ਖਿੱਚ ਰਹੇ ਹਨ।
ਇਸ ਸੂਚੀ ‘ਚ ਸਭ ਤੋਂ ਪਹਿਲਾਂ 37 ਸਾਲ ਪੁਰਾਣੇ ਇੱਕ ਰੈਸਟੋਰੈਂਟ ਦਾ ਬਿੱਲ ਸਾਹਮਣੇ ਆਇਆ ਸੀ, ਜਿਸ ਨੂੰ ਦੇਖ ਕੇ ਲੋਕਾਂ ਨੂੰ ਪਤਾ ਲੱਗਾ ਕਿ ਕਿਸ ਸਮੇਂ ਇੱਕ ਚੰਗੇ ਰੈਸਟੋਰੈਂਟ ‘ਚ ਸ਼ਾਹੀ ਪਨੀਰ 8 ਰੁਪਏ ਤੇ ਦਾਲ ਮਖਨੀ 5 ਰੁਪਏ ‘ਚ ਮਿਲਦੀ ਸੀ। ਇਸ ਦੇ ਨਾਲ ਹੀ ਹੁਣ ਭਾਰਤ ਤੇ ਪਾਕਿਸਤਾਨ ਦੀ ਆਜ਼ਾਦੀ ਦੇ ਸ਼ੁਰੂਆਤੀ ਦਿਨਾਂ ਦੀ ਇੱਕ ਰੇਲਵੇ ਟਿਕਟ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀ ਹੈ।
ਦੱਸ ਦੇਈਏ ਕਿ ਇਹ ਟਿਕਟ ਪਾਕਿਸਤਾਨ ਦੇ ਰਾਵਲਪਿੰਡੀ ਅਤੇ ਅੰਮ੍ਰਿਤਸਰ ਵਿਚਕਾਰ ਰੇਲ ਯਾਤਰਾ ਦੀ ਹੈ। ਇਸ ਰੇਲਵੇ ਟਿਕਟ ‘ਤੇ ਕੁੱਲ ਨੌਂ ਲੋਕਾਂ ਦੇ ਨਾਂ ਲਿਖੇ ਹੋਏ ਹਨ। ਇਸ ਟਿਕਟ ਦੇ ਮੁਤਾਬਕ ਉਸ ਸਮੇਂ ਪਾਕਿਸਤਾਨ ਦੇ ਰਾਵਲਪਿੰਡੀ ਤੋਂ ਭਾਰਤ ਦੇ ਅੰਮ੍ਰਿਤਸਰ ਤੱਕ ਨੌਂ ਲੋਕਾਂ ਦੀ ਰੇਲ ਟਿਕਟ ਦੀ ਕੀਮਤ ਸਿਰਫ 36 ਰੁਪਏ 9 ਆਨੇ ਸੀ। ਟਿਕਟ ਨੂੰ ਦੇਖ ਕੇ ਇਹ ਸਮਝਿਆ ਜਾ ਸਕਦਾ ਹੈ ਕਿ ਭਾਰਤ ਅਤੇ ਪਾਕਿਸਤਾਨ ਵਿਚਾਲੇ ਰੇਲਵੇ ਦਾ ਕਿਰਾਇਆ ਸਿਰਫ 4 ਰੁਪਏ ਪ੍ਰਤੀ ਵਿਅਕਤੀ ਸੀ। ਹੈਰਾਨੀ ਦੀ ਗੱਲ ਇਹ ਹੈ ਕਿ ਇਹ ਟਿਕਟ ਥਰਡ ਏਸੀ ਦੀ ਹੈ, ਜੋ ਇੱਕ ਤਰਫਾ ਯਾਤਰਾ ਲਈ ਹੈ।
ਬੇਸ਼ੱਦ ਅਜ਼ਾਦੀ ਤੋਂ ਲੈ ਕੇ ਹੁਣ ਤੱਕ ਤਕਨਾਲੋਜੀ ਅਤੇ ਸਮਾਜਿਕ ਢਾਂਚੇ ਵਿੱਚ ਕੀ ਬਦਲਾਅ ਆਇਆ ਹੈ। ਦੂਜੇ ਪਾਸੇ ਹੁਣ ਇਨ੍ਹਾਂ ਪੁਰਾਣੀਆਂ ਟਿਕਟਾਂ, ਬਿੱਲਾਂ ਅਤੇ ਕਾਰਡਾਂ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਨਵੀਆਂ ਦਿਲਚਸਪ ਪੋਸਟਾਂ ਵਾਇਰਲ ਹੋ ਰਹੀਆਂ ਹਨ। ਇਹ ਟਿਕਟ 17 ਸਤੰਬਰ 1947 ਦੀ ਹੈ। ਇਸ ਟਿਕਟ ਦੀ ਤਸਵੀਰ ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ ‘ਤੇ ਪਾਕਿਸਤਾਨ ਰੇਲ ਲਵਰਜ਼ ਨਾਂ ਦੇ ਪੇਜ ਤੋਂ ਸ਼ੇਅਰ ਕੀਤੀ ਹੈ, ਜਿਸ ਨੂੰ ਹੁਣ ਤੱਕ 15,000 ਲੋਕ ਲਾਈਕ ਕਰ ਚੁੱਕੇ ਹਨ।
ਇਸ ਦੇ ਨਾਲ ਹੀ ਇਸ ਤਸਵੀਰ ‘ਤੇ ਸੈਂਕੜੇ ਲੋਕਾਂ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਲੋਕ ਇਸ ਟਿਕਟ ਨੂੰ ਕਾਫੀ ਪਸੰਦ ਅਤੇ ਸ਼ੇਅਰ ਕਰ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ, ‘ਇਹ ਸਿਰਫ ਕਾਗਜ਼ ਨਹੀਂ, ਇਤਿਹਾਸ ਹੈ।’ ਇੱਕ ਹੋਰ ਉਪਭੋਗਤਾ ਨੇ ਇਸ ਨੂੰ ਸੋਨਾ ਕਿਹਾ। ਇੱਕ ਹੋਰ ਯੂਜ਼ਰ ਨੇ ਲਿਖਿਆ, ‘ਇਹ ਇੰਨੀ ਸਟ੍ਰਾਂਗ ਕਾਰਬਨ ਕਾਪੀ ਹੈ ਕਿ ਜੋ 75 ਸਾਲਾਂ ਤੋਂ ਫਿੱਕੀ ਵੀ ਨਹੀਂ ਹੋਈ।’
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h