ਮੋਗਾ ਦੇ ਨੌਜਵਾਨ ਡਾਕਟਰ ਵਰਿੰਦਰ ਭੁੱਲਰ ਵੱਲੋਂ ਇੱਕ ਅਨੋਖੀ ਪਹਿਲ ਕੀਤੀ ਗਈ ਹੈ। ਉਨ੍ਹਾਂ ਵੱਲੋਂ ਕੁਦਰਤੀ ਮਟੀਰੀਅਲ ਨਾਲ ਘਰ ਬਣਾਇਆ ਗਿਆ ਹੈ। ਇਹ ਕੁਦਰਤੀ ਮਟੀਰੀਅਲ ਨਾਲ ਬਣਾਏ ਗਏ ਘਰ ‘ਤੇ ਵਰਿੰਦਰ ਸਿੰਘ ਦਾ ਦਾਅਵਾ ਹੈ ਕਿ ਉੱਤਰੀ ਭਾਰਤ ਦਾ ਇਹ ਪਹਿਲਾ ਐਸਾ 10 ਮਰਲਿਆ ਵਿੱਚ ਬਣਿਆ ਘਰ ਹੈ ਜੋ ਬਾਇਓ ਵੇਸਟ ਮਟੀਰੀਅਲ ਨਾਲ ਬਣਾਇਆ ਗਿਆ ਹੈ।
ਇਸ ਘਰ ਨੂੰ ਦੇਖਣ ਲਈ ਪੰਜਾਬੀ ਗਾਇਕ ਕੰਵਰ ਗਰੇਵਾਲ ਪਹੁੰਚੇ ਵਿਸ਼ੇਸ਼ ਤੌਰ ਤੇ ਘਰ ਨੂੰ ਦੇਖ ਖੁਸ਼ ਹੋਏ, ਕਿਹਾ ਸਾਨੂੰ ਆਪਣੇ ਆਪ ਨੂੰ ਪੁਰਾਤਨ ਸਮੇਂ ਅਨੁਸਾਰ ਢਾਲਣਾ ਹੀ ਪਵੇਗਾ। ਘਰ ਨੂੰ ਬਣਾਉਣ ਲਈ ਬਾਇਓ ਵੇਸਟ (ਗੋਬਰ) ਨਾਲ ਤਿਆਰ ਕੀਤੀਆਂ ਇੱਟਾ ਅਤੇ ਚੂਨੇ ਲਕੜੀ ਦਾ ਪ੍ਰਯੋਗ ਕੀਤਾ ਗਿਆ ਹੈ। ਮੋਗਾ ਦੇ ਕਸਬਾ ਕੋਟ ਈਸੇ ਖਾਂ ਦੇ ਰਹਿਣ ਵਾਲੇ ਨੌਜਵਾਨ ਡਾਕਟਰ ਵਰਿੰਦਰ ਭੁੱਲਰ ਨੇ ਅਨੋਖੀ ਪਹਿਲ ਕਦਮੀ ਕਰਕੇ ਵਿਖਾਈ।
ਦੱਸ ਦੇਈਏ ਕਿ ਡਾ ਵਰਿੰਦਰ ਸਿੰਘ ਨੇ ਕੁਦਰਤੀ ਮਟੀਰੀਅਲ ਨਾਲ ਘਰ ਬਣਾਇਆ, ਵਰਿੰਦਰ ਸਿੰਘ ਦਾ ਦਾਅਵਾ ਕਿ ਉੱਤਰੀ ਭਾਰਤ ਦਾ ਇਹ ਪਹਿਲਾ ਐਸਾ 10 ਮਰਲਿਆ ਵਿੱਚ ਘਰ ਬਣਾਇਆ ਹੈ ਜੋ ਬਾਇਓ ਵੇਸਟ ਮਟੀਰੀਅਲ ਬਣਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਘਰ ਬਣਾਉਣ ਲਈ ਪਸ਼ੂਆਂ ਦੇ ਗੋਬਰ ਤੋਂ ਤਿਆਰ ਕੀਤੀਆਂ ਇੱਟਾਂ, ਚੂਨਾ ਲਕੜੀ ਦਾ ਪ੍ਰਯੋਗ ਕੀਤਾ ਗਿਆ ਹੈ । ਉਨ੍ਹਾਂ ਕਿਹਾ ਕਿ ਇਹ ਘਰ ਬਿਲਕੁਲ ਪੁਰਾਤਨ ਸਭਿਆਚਾਰ ਨਾਲ ਤਿਆਰ ਕੀਤਾ ਗਿਆ ਹੈ । ਇਸ ਘਰ ਵਿਚ ਆ ਕੇ ਮਨ ਸ਼ਾਂਤੀ ਮਹਿਸੂਸ ਹੁੰਦੀ ਹੈ ਜੋ ਕਿ ਵੱਡੀਆਂ ਕੋਠੀਆਂ ਵਿਚ ਨਹੀਂ ਮਿਲਦੀ। ਡਾਕਟਰ ਵਰਿੰਦਰ ਭੁੱਲਰ ਦੇ ਦੱਸਣ ਮੁਤਾਬਕ ਭਾਰਤ ਦਾ ਇਹ ਪਹਿਲਾ ਘਰ ਹੋਵੇਗਾ ਜੋ ਬਾਇਓ ਬੇਸਟ ਮਟੀਰੀਅਲ ਨਾਲ ਤਿਆਰ ਕੀਤਾ ਗਿਆ ਹੈ।
ਡਾਕਟਰ ਵਰਿੰਦਰ ਭੁੱਲਰ
ਇਸ ਘਰ ਨੂੰ ਦੇਖਣ ਲਈ ਅੱਜ ਪੰਜਾਬੀ ਦੇ ਨਾਮਵਰ ਗਾਇਕ ਕੰਵਰ ਗਰੇਵਾਲ ਅਤੇ ਹਲਕਾ ਮੋਗਾ ਦੀ ਵਿਧਾਇਕ ਡਾਕਟਰ ਅਮਨਦੀਪ ਕੌਰ ਅਰੋੜਾ ਵਿਸ਼ੇਸ਼ ਤੌਰ ਤੇ ਪੁੱਜੇ ਹਨ । ਜਿਨ੍ਹਾਂ ਨੇ ਇਸ ਘਰ ਨੂੰ ਦੇਖ ਕੇ ਇਸ ਅਨੋਖੇ ਘਰ ਦੀ ਪ੍ਰਸੰਸਾ ਕੀਤੀ ਤੇ ਕਿਹਾ ਕਿ ਇਹ ਸੱਚਮੁਚ ਸਾਨੂੰ ਸਾਡੇ ਬਜ਼ੁਰਗਾਂ ਦੇ ਰਹਿਣ ਸਹਿਣ ਦੀ ਯਾਦ ਦਿਲਾਉਣਾ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h