Shanelle Irani to get Married: ਇਨ੍ਹਾਂ ਦਿਨੀਂ ਵਿਆਹਾਂ ਦਾ ਦੌਰ ਜਾਰੀ ਹੈ। ਦੇਸ਼ ਦੇ ਨਾਮੀ ਚਰਚਿਤ ਲੋਕ ਜ਼ਿੰਦਗੀ ਦੇ ਅਗਲੇ ਪੜਾਅ ‘ਚ ਕਦਮ ਰੱਖ ਰਹੇ ਹਨ। ਕ੍ਰਿਕਟਰਸ ਅਤੇ ਬਾਲੀਵੁੱਡ ਤੋਂ ਬਾਅਦ ਹੁਣ ਬੀਜੇਪੀ ਦੀ ਇਸ ਮੰਤਰੀ ਦੇ ਘਰ ਸ਼ਹਿਨਾਈ ਵੱਜਣ ਵਾਲੀ ਹੈ। ਦੱਸ ਦਈਏ ਕਿ ਜਿੱਥੇ 07 ਫਰਵਰੀ 2023 ਨੂੰ ਬਾਲੀਵੁੱਡ ਦੇ ਫੇਮਸ ਕਪਲ ਸਿਧਾਰਥ ਮਲਹੋਤਰਾ ਅਤੇ ਕਿਆਰਾ ਅਡਵਾਨੀ ਵਿਆਹ ਦੇ ਬੰਧਨ ਵਿੱਚ ਬੱਝੇ। ਇਸ ਦੇ ਨਾਲ ਹੀ ਹੁਣ ਇੱਕ ਹੋਰ ਵਿਆਹ ਦੀਆਂ ਚਰਚਾਵਾਂ ਸ਼ੁਰੂ ਹੋ ਗਈਆਂ ਹਨ।
ਇਹ ਚਰਚੇ ਸਾਬਕਾ ਟੀਵੀ ਐਕਟਰਸ ਤੇ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਦੀ ਧੀ ਸ਼ੈਨੇਲ ਇਰਾਨੀ ਦੇ ਹੋ ਰਹੇ ਹਨ। ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੇ ਸੋਸ਼ਲ ਮੀਡੀਆ ‘ਤੇ ਆਪਣੀ ਬੇਟੀ ਸ਼ਨੇਲ ਦੇ ਵਿਆਹ ਦੀ ਜਾਣਕਾਰੀ ਦਿੱਤੀ, ਜਿਸ ‘ਚ ਉਨ੍ਹਾਂ ਨੇ ਦੱਸਿਆ ਕਿ 7 ਫਰਵਰੀ ਤੋਂ 9 ਫਰਵਰੀ ਤੱਕ ਉਨ੍ਹਾਂ ਲਈ ਖਾਸ ਹੈ। ਉਨ੍ਹਾਂ ਦੀ ਬੇਟੀ ਸ਼ਨੇਲ ਵਿਆਹ ਦੇ ਬੰਧਨ ‘ਚ ਬੱਝਣ ਜਾ ਰਹੀ ਹੈ।
ਦੱਸ ਦਈਏ ਕਿ ਸਮ੍ਰਿਤੀ ਇਰਾਨੀ ਦੀ ਵੱਡੀ ਬੇਟੀ ਸ਼ਨੇਲ ਦਾ ਵਿਆਹ ਜੋਧਪੁਰ ‘ਚ ਹੋਣ ਜਾ ਰਿਹਾ ਹੈ। ਇਹ ਵਿਆਹ ਬੇਹੱਦ ਸ਼ਾਹੀ ਹੋਣ ਜਾ ਰਿਹਾ ਹੈ ਤੇ ਇਸ ਦੇ ਸਾਰੇ ਸਮਾਗਮ ਖਿਨਵਸਰ ਕਿਲ੍ਹੇ ਵਿੱਚ ਹੋਣਗੇ। ਰਾਜਸਥਾਨ ਦੇ ਨਾਗੌਰ ਜ਼ਿਲ੍ਹੇ ਦੇ ਪਿੰਡ ਖੀਵਾਂਸਰ ਵਿੱਚ ਸਥਿਤ ਇਹ ਕਿਲ੍ਹਾ 500 ਸਾਲ ਪੁਰਾਣਾ ਹੈ ਅਤੇ ਇੱਥੇ ਹੋਣ ਵਾਲਾ ਵਿਆਹ ਤੁਹਾਨੂੰ ਰਾਜਿਆਂ-ਮਹਾਰਾਜਿਆਂ ਦੇ ਵਿਆਹ ਦਾ ਅਹਿਸਾਸ ਵੀ ਕਰਾਵੇਗਾ।
ਇਹ ਥਾਂ ਸਮ੍ਰਿਤੀ ਇਰਾਨੀ ਦੀ ਵੱਡੀ ਬੇਟੀ ਸ਼ਨੇਲ ਲਈ ਵੀ ਖਾਸ ਹੈ ਕਿਉਂਕਿ ਇਹ ਉਹੀ ਥਾਂ ਹੈ ਜਿੱਥੇ ਅਰਜੁਨ ਭੱਲਾ ਨੇ ਉਨ੍ਹਾਂ ਨੂੰ ਵਿਆਹ ਲਈ ਪ੍ਰਪੋਜ਼ ਕੀਤਾ ਸੀ। ਦੱਸ ਦਈਏ ਕਿ 2021 ਵਿੱਚ ਅਰਜੁਨ ਭੱਲਾ ਨੇ ਆਪਣੇ ਪਿਆਰ ਦਾ ਇਜ਼ਹਾਰ ਕਰਦੇ ਹੋਏ ਉਸ ਨੂੰ ਇੱਕ ਰਿੰਗ ਦਿੱਤੀ ਸੀ। ਇਹ ਥਾਂ ਅਰਜੁਨ ਭੱਲਾ ਅਤੇ ਸ਼ਨੇਲ ਲਈ ਖਾਸ ਹੈ, ਅਜਿਹੇ ‘ਚ ਦੋਵੇਂ ਇੱਥੇ ਵਿਆਹ ਕਰ ਰਹੇ ਹਨ।
View this post on Instagram
ਕੌਣ ਹੈ ਸਮ੍ਰਿਤੀ ਇਰਾਨੀ ਦੀ ਧੀ ਸ਼ਨੇਲ ਦਾ ਹੋਣ ਵਾਲਾ ਪਤੀ?
ਸਮ੍ਰਿਤੀ ਇਰਾਨੀ ਦੀ ਬੇਟੀ ਸ਼ਨੇਲ, ਜਿਸ ਨਾਲ ਅਰਜੁਨ ਭੱਲਾ ਵਿਆਹ ਦੇ ਬੰਧਨ ‘ਚ ਬੱਝ ਰਹੇ ਹਨ, ਦਾ ਜਨਮ ਕੈਨੇਡਾ ਦੇ ਟੋਰਾਂਟੋ ‘ਚ ਹੋਇਆ। ਅਰਜੁਨ ਨੇ ਕੈਨੇਡਾ ਦੇ ਸੇਂਟ ਰੌਬਰਟ ਕੈਥੋਲਿਕ ਹਾਈ ਸਕੂਲ ਤੋਂ ਪੜ੍ਹਾਈ ਕੀਤੀ। ਇਸ ਤੋਂ ਬਾਅਦ ਯੂਨੀਵਰਸਿਟੀ ਆਫ ਲੈਸਟਰ ਤੋਂ ਐਲਐਲਬੀ ਕੀਤੀ। ਦੱਸ ਦਈਏ ਕਿ ਸਮ੍ਰਿਤੀ ਇਰਾਨੀ ਦਾ ਹੋਣ ਵਾਲਾ ਜਵਾਈ ਅਰਜੁਨ ਭੱਲਾ ਕੈਨੇਡਾ ਵਿੱਚ ਅਕਾਊਂਟ ਮੈਨੇਜਰ ਵਜੋਂ ਕੰਮ ਕਰਦਾ ਰਿਹਾ ਹੈ ਤੇ ਇਸ ਸਮੇਂ ਲੰਡਨ ਤੋਂ ਐਮਬੀਏ ਕਰ ਰਿਹਾ ਹੈ।
ਬਹੁਤ ਖਾਸ ਹੈ ਖੀਨਵਸਰ ਦਾ ਕਿਲਾ
ਇਸ ਖੀਵਨਸਰ ਕਿਲ੍ਹੇ ਦੀ ਗੱਲ ਕਰੀਏ ਤਾਂ 71 ਕਮਰਿਆਂ ਅਤੇ ਸੁਈਟ ਵਾਲਾ ਇਹ ਕਿਲਾ 500 ਸਾਲ ਪੁਰਾਣਾ ਹੈ। ਜੋਧਪੁਰ ਤੇ ਨਾਗੌਰ ਦੇ ਵਿਚਕਾਰ ਸਥਿਤ ਇਸ ਕਿਲ੍ਹੇ ਵਿੱਚ ਤੁਹਾਨੂੰ ਇੱਕ ਪਾਸੇ ਰੇਗਿਸਤਾਨ ਅਤੇ ਦੂਜੇ ਪਾਸੇ ਝੀਲ ਦਾ ਨਜ਼ਾਰਾ ਦੇਖਣ ਨੂੰ ਮਿਲੇਗਾ। ਇਸ ਕਿਲ੍ਹੇ ਤੋਂ ਤੁਹਾਨੂੰ ਸੂਰਜ ਚੜ੍ਹਨ ਤੇ ਸੂਰਜ ਡੁੱਬਣ ਦਾ ਦ੍ਰਿਸ਼ ਦੇਖਣ ਨੂੰ ਮਿਲੇਗਾ, ਨਾਲ ਹੀ ਤਾਰਿਆਂ ਦੀ ਚਾਂਦਨੀ ਰਾਤ ਵੀ ਇਸ ਕਿਲ੍ਹੇ ਦੀ ਸੁੰਦਰਤਾ ਨੂੰ ਵਧਾਉਂਦੀ ਹੈ। ਇੱਥੇ ਮੌਜੂਦ ਕਮਰਿਆਂ ਨੂੰ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ ਹੈ।
ਪਹਿਲਾ ਸਟੈਂਡਰਡ ਰੂਮ ਹੈ ਜੋ ਕਿ ਇੱਕ ਕਿਸਮ ਦਾ ਪਰੰਪਰਾਗਤ ਡਿਜ਼ਾਈਨ ਕੀਤਾ ਕਮਰਾ ਹੈ। ਦੂਸਰਾ ਨੋਬਲ ਚੈਂਬਰ ਹੈ ਜੋ ਹੱਥ ਨਾਲ ਤਿਆਰ ਕੀਤੇ ਫਰਨੀਚਰ ਨਾਲ ਭਰਪੂਰ ਹੈ। ਤੀਜਾ ਵਿਲੱਖਣ ਅਤੇ ਵਿਸ਼ੇਸ਼ ਰਾਇਲ ਚੈਂਬਰਜ਼ ਹੈ ਜਿਸ ਵਿਚ ਆਲੀਸ਼ਾਨ ਕਮਰੇ ਇਸ ਲਈ ਤੁਹਾਡੀ ਲਾਲਸਾ ਨੂੰ ਵਧਾ ਦੇਣਗੇ। ਤੁਹਾਨੂੰ ਜਿਮ, ਸਵੀਮਿੰਗ ਪੂਲ, ਸਪਾ ਤੋਂ ਲੈ ਕੇ ਰੈਸਟੋਰੈਂਟ ਅਤੇ ਕੈਫੇ ਤੱਕ ਸਭ ਕੁਝ ਮਿਲੇਗਾ, ਨਾਲ ਹੀ ਸੁਰੱਖਿਆ 24 ਘੰਟੇ ਉਪਲਬਧ ਹੋਵੇਗੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h