ਮਾਮਲਾ ਅੰਮ੍ਰਿਤਸਰ ਦੇ ਥਾਣਾ ਗੇਟ ਹਕੀਮਾ ਅਧੀਨ ਆਉਦੇ ਇਲਾਕੇ ਵਿਚ ਸਥਿਤ ਮੁਹੱਲਾ ਕਲੀਨਿਕ ਦਾ ਹੈ ਜਿਥੇ ਰਾਤ ਚੋਰਾ ਵਲੋ ਮੁੱਹਲਾ ਕਲੀਨਿਕ ਵਿਚੋ ਰਾਤ ਚੋਰੀ ਕਰ ਪ੍ਰਿੰਟਰ ਅਤੇ ਏਸੀ ਚੋਰੀ ਕਰ ਲਏ ਗਏ ਹਨ।ਜਿਸਦੇ ਚਲਦੇ ਪੁਲਿਸ ਵਲੋ ਮੌਕੇ ਤੇ ਪਹੁੰਚ ਜਾਂਚ ਸੁਰੂ ਕਰ ਦਿਤੀ ਗਈ ਹੈ।
ਇਸ ਸੰਬਧੀ ਜਾਣਕਾਰੀ ਦਿੰਦਿਆ ਮੁਹੱਲਾ ਕਲੀਨਿਕ ਵਿਚ ਤੈਨਾਤ ਅਧਿਕਾਰੀਆ ਨੇ ਦੱਸਿਆ ਕਿ ਜਦੋ ਅਸੀ ਸਵੇਰੇ ਕਲੀਨਿਕ ਖੋਲਣ ਪਹੁਚੇ ਤਾਂ ਮੁਹੱਲਾ ਕਲੀਨਿਕ ਦੇ ਤਾਲੇ ਟੁੱਟੇ ਪਏ ਸਨ ਅਤੇ ਪ੍ਰਿੰਟਰ, ਏ ਸੀ ਅਤੇ ਫ੍ਰਿਜ ਵਿਚੋ ਕੰਪਰੇਸ਼ਰ ਚੋਰੀ ਕਰ ਕੇ ਲੈ ਗਏ ਹਨ ਜਿਸ ਸੰਬਧੀ ਪੁਲਿਸ ਨੂੰ ਸੁਚਿਤ ਕਰ ਦਿਤਾ ਗਿਆ ਹੈ।ਅਤੇ ਪੁਲਿਸ ਵਲੋ ਮੌਕੇ ਤੇ ਪਹੁੰਚ ਜਾਂਚ ਸੁਰੂ ਕਰ ਦਿਤੀ ਗਈ ਹੈ।
ਇਸ ਸੰਬਧੀ ਥਾਣਾ ਡੀ ਡਵੀਜਨ ਦੇ ਪੁਲਿਸ ਜਾਂਚ ਅਧਿਕਾਰੀ ਰਣਜੀਤ ਸਿੰਘ ਨੇ ਦੱਸਿਆ ਕਿ ਅਸੀ ਮੌਕੇ ਤੇ ਪਹੁੰਚ ਜਾਂਚ ਸੁਰੂ ਕਰ ਦਿਤੀ ਗਈ ਹੈ ਜਲਦ ਹੀ ਚੋਰਾ ਨੂੰ ਫੜ ਬਣਦੀ ਕਾਰਵਾਈ ਕੀਤੀ ਜਾਵੇਗੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h