Benefits of Ghee: ਆਯੁਰਵੇਦ ਵਿਚ ਸਭ ਤੋਂ ਕੀਮਤੀ ਭੋਜਨਾਂ ਵਿੱਚੋਂ ਇੱਕ ਹੈ ਘਿਓ। ਘਿਓ ਵਿਟਾਮਿਨ ਏ, ਵਿਟਾਮਿਨ ਈ ਅਤੇ ਵਿਟਾਮਿਨ ਕੇ ਨਾਲ ਭਰਪੂਰ ਹੁੰਦਾ ਹੈ। ਇਸ ਵਿਚ ਹੈਲਦੀ ਫੈਟ ਦੀ ਮਾਤਰਾ ਵੀ ਪਾਈ ਜਾਂਦੀ ਹੈ, ਜੋ ਇਸ ਨੂੰ ਸਿਹਤ ਦੇ ਲਿਹਾਜ਼ ਨਾਲ ਬਹੁਤ ਖਾਸ ਬਣਾਉਂਦੀ ਹੈ।
ਸੰਤੁਲਿਤ ਖੁਰਾਕ ਵਜੋਂ ਘਿਓ ਦੀ ਵਰਤੋਂ ਕੋਲੇਸਟ੍ਰੋਲ ਦੇ ਪੱਧਰ ਨੂੰ ਘਟਾਉਣ ਵਿੱਚ ਮਦਦ ਕਰ ਸਕਦੀ ਹੈ। ਦਾਦੀਆਂ-ਨਾਨੀਆਂ ਦੇ ਘਰੇਲੂ ਨੁਸਖਿਆਂ ਵਿੱਚ ਵੀ ਘਿਓ ਦੀ ਅਹਿਮ ਭੂਮਿਕਾ ਰਹੀ ਹੈ। ਤੁਸੀਂ ਕਈ ਸਿਹਤ ਸਮੱਸਿਆਵਾਂ ਦੇ ਘਰੇਲੂ ਇਲਾਜ ਦੇ ਤੌਰ ‘ਤੇ ਘਿਓ ਦੇ ਫਾਇਦਿਆਂ ਬਾਰੇ ਵੀ ਸੁਣਿਆ ਹੋਵੇਗਾ।
ਖੰਘ ਅਤੇ ਜ਼ੁਕਾਮ:- ਘਿਓ ਦਾ ਸੇਵਨ ਖਾਂਸੀ ਅਤੇ ਜ਼ੁਕਾਮ ਦੀ ਸਮੱਸਿਆ ਤੋਂ ਛੁਟਕਾਰਾ ਦਿਵਾ ਸਕਦਾ ਹੈ। ਕੋਸੇ ਘਿਓ ਦੀਆਂ ਕੁਝ ਬੂੰਦਾਂ ਨੱਕ ‘ਚ ਪਾਉਣ ਨਾਲ ਜ਼ੁਕਾਮ ਅਤੇ ਖੰਘ ਦੀ ਸਮੱਸਿਆ ਤੋਂ ਛੁਟਕਾਰਾ ਦਿਵਾਉਂਦਾ ਹੈ। ਇਹ ਸਰਦੀ-ਜ਼ੁਕਾਮ ਕਾਰਨ ਹੋਣ ਵਾਲੇ ਸਿਰ ਦਰਦ ਤੋਂ ਰਾਹਤ ਦਿਵਾਉਣ ਵਿਚ ਵੀ ਮਦਦਗਾਰ ਹੈ।
ਕਬਜ਼ ਦੀ ਸਮੱਸਿਆ ਤੋਂ ਛੁਟਕਾਰਾ:– ਕਬਜ਼ ਦੀ ਸਮੱਸਿਆ ਤੋਂ ਪ੍ਰੇਸ਼ਾਨ ਲੋਕ ਸੌਣ ਤੋਂ ਪਹਿਲਾਂ ਗਰਮ ਦੁੱਧ ‘ਚ ਇਕ ਚੱਮਚ ਘਿਓ ਅਤੇ ਇਕ ਚੁਟਕੀ ਹਲਦੀ ਮਿਲਾ ਕੇ ਪੀਣ ਨਾਲ ਫਾਇਦਾ ਹੋ ਸਕਦਾ ਹੈ।
ਵਾਲਾਂ ਨੂੰ ਬਣਾਏ ਚਮਕਦਾਰ:– ਜੇਕਰ ਤੁਹਾਡੇ ਵਾਲ ਵੀ ਖੁਸ਼ਕ ਅਤੇ ਖਰਾਬ ਰਹਿੰਦੇ ਹਨ ਤਾਂ ਘਿਓ ਇਸ ਵਿੱਚ ਤੁਹਾਡੀ ਮਦਦ ਕਰ ਸਕਦਾ ਹੈ। ਦੋ ਚਮਚ ਘਿਓ ਵਿਚ ਇਕ ਚਮਚ ਜੈਤੂਨ ਦਾ ਤੇਲ ਅਤੇ ਨਾਰੀਅਲ ਦੇ ਤੇਲ ਨੂੰ ਮਿਲਾ ਕੇ ਗਰਮ ਕਰੋ ਅਤੇ ਵਾਲਾਂ ‘ਤੇ ਲਗਾਓ ਅਤੇ ਰਾਤ ਭਰ ਲੱਗਾ ਰਹਿਣ ਦਿਓ। ਸਵੇਰੇ ਇਸ ਨੂੰ ਧੋ ਲਓ। ਘਿਓ ਵਿੱਚ ਮੌਜੂਦ ਦੁੱਧ ਪ੍ਰੋਟੀਨ ਵਾਲਾਂ ਦੀਆਂ ਜੜ੍ਹਾਂ ਨੂੰ ਮਜ਼ਬੂਤ ਕਰਨ ਅਤੇ ਗੁਆਚੀ ਹੋਈ ਚਮਕ ਵਾਪਸ ਲਿਆਉਣ ਵਿੱਚ ਮਦਦਗਾਰ ਹੁੰਦਾ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h