Punjab Budget Session 2023: ਮੰਗਲਵਾਰ ਨੂੰ ਪੰਜਾਬ ਕੈਬਨਿਟ ਦੀ ਮੀਟਿੰਗ ਵਿਚ ਮੁੱਖ ਮੰਤਰੀ ਨੇ ਕਈ ਅਹਿਮ ਫ਼ੈਸਲਿਆਂ ‘ਚੇ ਮੋਹਰ ਲਾਈ ਹੈ। ਮੀਟਿੰਗ ‘ਚ ਵੱ-ਵੱਖ ਵਿਭਾਗਾਂ ਵਿਚ ਕੱਚੇ ਮੁਲਾਜ਼ਮ ਪੱਕੇ ਕੀਤੇ ਜਾਣ ਬਾਰੇ ਫੈਸਲਾ ਲਿਆ ਗਿਆ ਹੈ। ਦੱਸ ਦਈਏ ਕਿ ਇਨ੍ਹਾਂ ਮੁਲਾਜ਼ਮਾਂ ਦੀ ਗਿਣਤੀ 14714 ਹੈ। ਅਤੇ ਕਣਕ ਦੇ ਸੀਜ਼ਨ ਨੂੰ ਧਿਆਨ ਵਿੱਚ ਰੱਖਦੇ ਹੋਏ ਮੰਤਰੀ ਮੰਡਲ ਨੇ ਖੁਰਾਕ ਅਨਾਜ ਨੀਤੀ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਮੰਡੀ ਤੋਂ ਸ਼ੈਲਰ ਤੱਕ ਅਨਾਜ ਲੈ ਕੇ ਜਾਣ ਵਾਲੇ ਵਾਹਨਾਂ ਦੀ ਟਰੈਕਿੰਗ ਤੋਂ ਲੈ ਕੇ ਹੋਰ ਪ੍ਰਬੰਧ ਕੀਤੇ ਜਾਣਗੇ। ਮੰਡੀਆਂ ਵਿੱਚ ਕੰਮ ਕਰਦੇ ਮੁਲਾਜ਼ਮਾਂ ਦੀਆਂ ਉਜਰਤਾਂ ਵਿੱਚ 25 ਫੀਸਦੀ ਵਾਧਾ ਕੀਤਾ ਜਾਵੇਗਾ। 20 ਫੀਸਦੀ ਕੇਂਦਰ ਅਤੇ 5 ਫੀਸਦੀ ਸੂਬਾ ਸਰਕਾਰ ਵੱਲੋਂ ਦਿੱਤਾ ਜਾਵੇਗਾ।
ਇਸ ਦੇ ਨਾਲ ਹੀ ਬਜਟ ਸੈਸ਼ਨ ਬਾਰੇ ਅਹਿਮ ਫੈਸਲਾ ਲੈਂਦਿਆਂ ਮਾਨ ਨੇ ਕਿਹਾ ਕਿ ਪੰਜਾਬ ਬਜਟ ਸੈਸ਼ਲਨ 3 ਮਾਰਚ ਤੋਂ ਸ਼ੁਰੂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਬਜਟ ਸੈਸ਼ਨ ਦੋ ਪੜਾਅ ‘ਚ ਹੋਵੇਗਾ। ਪਹਿਲਾ ਪੜਾਅ 3 ਮਾਰਚ ਤੋਂ 11 ਮਾਰਚ ਤੱਕ ਚਲੇਗਾ। ਨਾਲ ਹੀ 10 ਮਾਰਚ ਨੂੰ ਮਾਨ ਸਰਕਾਰ ਬਜਟ ਪੇਸ਼ ਕਰੇਗੀ। ਨਾਲ ਹੀ 22 ਮਾਰਚ ਤੋਂ 24 ਮਾਰਚ ਤੱਕ ਬਜਟ ਦਾ ਦੂਜਾ ਪੜਾਅ ਹੋਵੇਗਾ।
ਪੰਜਾਬ ਮੰਤਰੀ ਮੰਡਲ ਨੇ ਜਲ ਸੈਰ ਸਪਾਟਾ ਨੀਤੀ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਸ ਨੂੰ 23 ਅਤੇ 24 ਫਰਵਰੀ ਨੂੰ ਪੰਜਾਬ ਬਿਜ਼ਨਸ ਸਮਿਟ ਵਿੱਚ ਆਉਣ ਵਾਲੇ ਕਾਰੋਬਾਰੀਆਂ ਅੱਗੇ ਰੱਖਿਆ ਜਾਵੇਗਾ। ਨੰਗਲ, ਰੋਪੜ ਖੇਤਰ ਨੂੰ ਸੈਰ ਸਪਾਟਾ ਹੱਬ ਬਣਾਇਆ ਜਾਵੇਗਾ। ਫਿਲਮ ਸਿਟੀ ਵੀ ਬਣਾਈ ਜਾਵੇਗੀ। ਪੁਰਾਣੀ ਪੈਨਸ਼ਨ ਸਕੀਮ ਨੂੰ ਲਾਗੂ ਕਰਨ ਲਈ ਕੈਬਨਿਟ ਵਿੱਚ ਐਸਓਪੀ ਨੂੰ ਮਨਜ਼ੂਰੀ ਦਿੱਤੀ ਗਈ ਸੀ। ਇਸ ਦੇ ਨਾਲ ਹੀ ਲੋੜਵੰਦ ਲੋਕਾਂ ਲਈ ਸਸਤੇ ਆਵਾਸ ਯੋਜਨਾ ਲਿਆਉਣ ਦਾ ਫੈਸਲਾ ਕੀਤਾ ਗਿਆ। ਜਿਸ ਵਿੱਚ ਸਰਕਾਰ ਘਰ ਬਣਾ ਕੇ ਲੋਕਾਂ ਨੂੰ ਦੇਵੇਗੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h