ਰਾਜਸਥਾਨ ਦੇ ਜੈਪੁਰ ‘ਚ ਅੱਜ ਸੰਯੁਕਤ ਕਿਸਾਨ ਮੋਰਚੇ ਵਲੋਂ ਕਿਸਾਨ ਸੰਸਦ ਦਾ ਆਯੋਜਨ ਕੀਤਾ ਜਾ ਰਿਹਾ ਹੈ।ਇਸ ਮੌਕੇ ਦੇਸ਼ ਦੇ ਕਿਸਾਨ ਨੇਤਾ ਇਸ ਆਯੋਜਨ ‘ਚ ਵੱਧ ਚੜ੍ਹ ਕੇ ਹਿੱਸਾ ਲੈ ਰਹੇ ਹਨ।ਇਸ ਦੌਰਾਨ ਨਵੇਂ ਖੇਤੀ ਕਾਨੂੰਨਾਂ ਅਤੇ ਮਹਿੰਗਾਈ ਬਾਰੇ ਚਰਚਾ ਕੀਤੀ ਜਾਵੇਗੀ।
I welcome all the farmers participating in Kisan Sansad organised at Birla auditorium, Jaipur. Organising the event on Day of Democracy is important as our farmers have been leading an agitation against farm laws in a peaceful manner following democratic norms of protest.
— Ashok Gehlot (@ashokgehlot51) September 15, 2021
ਜ਼ਿਕਰਯੋਗ ਹੈ ਕਿ ਪਿੰਕ ਸਿਟੀ ਦੇ ਬਿਰਲਾ ਆਡੀਟੋਰੀਅਮ ‘ਚ ਆਯੋਜਿਤ ਕੀਤੀ ਜਾ ਰਹੀ ਹੈ।ਇਸ ਮੌਕੇ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਜੈਪੁਰ ਪਹੁੰਚੇ ਕਿਸਾਨਾਂ ਦਾ ਸਵਾਗਤ ਕੀਤਾ।ਇਸ ਮੌਕੇ ਅਸ਼ੋਕ ਗਹਿਲੋਤ ਨੇ ਕਿਹਾ ਕੇਂਦਰ ਸਰਕਾਰ ਨੂੰ ਕਿਸਾਨਾਂ ਦੀ ਗੱਲ ਸੁਣਨੀ ਚਾਹੀਦੀ ਹੈ ਤੇ ਖੇਤੀਬਾੜੀ ਕਾਨੂੰਨ ਵਾਪਸ ਲੈਣੇ ਚਾਹੀਦੇ ਹਨ।
ਉਨ੍ਹਾਂ ਨੇ ਟਵੀਟ ਕੀਤਾ,’ਬਿਰਲਾ ਆਡੀਟੋਰੀਅਮ ‘ਚ ਆਯੋਜਿਤ ਕਿਸਾਨ ਸੰਸਦ ‘ਚ ਹਿੱਸਾ ਲੈ ਰਹੇ ਸਾਰੇ ਕਿਸਾਨਾਂ ਦਾ ਮੈਂ ਸਵਾਗਤ ਕਰਦਾ ਹਾਂ।ਅੱਜ ਲੋਕਤੰਤਰ ਦਿਵਸ ਮੌਕੇ ਇਹ ਪ੍ਰੋਗਰਾਮ ਹੋਣਾ ਜ਼ਰੂਰੀ ਹੈ ਕਿਉਂਕਿ ਸਾਡੇ ਕਿਸਾਨ ਵਿਰੋਧ ਦੇ ਲੋਕਤੰਤਰ ਨਿਯਮਾਂ ਅਨੁਸਾਰ ਸ਼ਾਂਤਮਈ ਢੰਗ ਨਾਲ ਖੇਤੀ ਕਾਨੂੰਨਾਂ ਵਿਰੁੱਧ ਅੰਦੋਲਨ ਕਰ ਰਹੇ ਹਨ।