Haryana Agriculture Sector: ਦੇਸ਼ ਦਾ ਉਤਰੀ ਹਿੱਸਾ ਹੁਣ ਤੋਂ ਹੀ ਆਮ ਤੋਂ ਵੱਧ ਪਾਰਾ ਹੋਰ ਕਰਕੇ ਗਰਮੀ ਦਾ ਸਾਹਮਣਾ ਕਰਨ ਲੱਗਾ ਹੈ। ਪੰਜਾਬ-ਹਰਿਆਣਾ ‘ਚ ਗਰਮੀ ਦਾ ਅਸਰ ਫਸਲਾਂ ‘ਤੇ ਪਵੇਗਾ। ਇਸ ਦੇ ਨਾਲ ਹੀ ਮਾਰਚ ‘ਚ ਪਾਰਾ ਵਧਣ ਦੀ ਪੂਰੀ ਸੰਭਾਵਨਾ ਹੈ ਜਿਸ ਨਾਲ ਬਿਜਲੀ ਦੀ ਮੰਗ ਵੀ ਵਧੇਗੀ ਤੇ ਆਮ ਲੋਕਾਂ ਦੇ ਨਾਲ ਕਿਸਾਨਾਂ ਨੂੰ ਵਧੇਰੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ।
ਦੱਸ ਦਈਏ ਕਿ ਹਰਿਆਣਾ ‘ਚ ਪਾਰਾ ਵਧਣ ਨਾਲ ਹਾੜ੍ਹੀ ਦੀਆਂ ਫਸਲਾਂ ਲਈ ਵੀ ਖ਼ਤਰਾ ਪੈਦਾ ਹੋ ਸਕਦਾ ਹੈ, ਫਰਵਰੀ ਆਮ ਨਾਲੋਂ ਵੱਧ ਗਰਮ ਰਿਹਾ। ਅਜਿਹੇ ‘ਚ ਹਰਿਆਣਾ ਸਰਕਾਰ ਨੇ ਮਾਰਚ ਲਈ ਖੇਤੀ ਸੈਕਟਰ ‘ਚ ਬਿਜਲੀ ਖੇਤਰ ਲਈ ਰਣਨੀਤੀ ਤਿਆਰ ਕਰ ਲਈ ਹੈ। ਬਿਜਲੀ ਵਿਭਾਗ ਨੇ ਇੱਕ ਕਰੋੜ ਯੂਨਿਟ ਬਿਜਲੀ ਖਰੀਦਣ ਦਾ ਫੈਸਲਾ ਕੀਤਾ ਹੈ। ਇਹ ਬਿਜਲੀ ਖੇਤੀ ਸੈਕਟਰ ਲਈ ਖਰੀਦੀ ਜਾਵੇਗੀ।
ਆਮ ਤੌਰ ‘ਤੇ ਇਸ ਸਮੇਂ ਹਰਿਆਣਾ ‘ਚ ਬਿਜਲੀ ਦੀ ਖਪਤ 14 ਕਰੋੜ ਯੂਨਿਟ ਚੱਲ ਰਹੀ ਹੈ, ਜਿਸ ‘ਚ ਮਾਰਚ ਦੇ ਪਹਿਲੇ ਹਫ਼ਤੇ ਇੱਕ ਤੋਂ ਦੋ ਕਰੋੜ ਯੂਨਿਟ ਦਾ ਵਾਧਾ ਹੋ ਸਕਦਾ ਹੈ। ਸਭ ਤੋਂ ਵੱਡੀ ਮੰਗ ਖੇਤੀਬਾੜੀ ਸੈਕਟਰ ਵਿੱਚ ਆਵੇਗੀ, ਕਿਉਂਕਿ ਇਹ ਫਸਲਾਂ ਦੇ ਪੱਕਣ ਦਾ ਸਮਾਂ ਹੋਵੇਗਾ। ਪਾਵਰ ਕਾਰਪੋਰੇਸ਼ਨਾਂ ਦੇ ਚੇਅਰਮੈਨ ਪੀਕੇ ਦਾਸ ਮੁਤਾਬਕ ਇੱਕ ਕਰੋੜ ਯੂਨਿਟ ਬਿਜਲੀ ਦੀ ਖਰੀਦ ਕੀਤੀ ਜਾਵੇਗੀ। ਇਸ ਵਾਰ ਮਾਰਚ ਮਹੀਨੇ ਵਿੱਚ ਹੀ ਕਿਸਾਨਾਂ ਨੂੰ ਦਿਨ ਵੇਲੇ ਬਿਜਲੀ ਸਪਲਾਈ ਦਿੱਤੀ ਜਾਵੇਗੀ। ਮਾਰਚ ‘ਚ ਬਿਜਲੀ ਦੀ ਜ਼ਿਆਦਾ ਖਪਤ ਨਹੀਂ ਹੁੰਦੀ ਪਰ ਬਾਰਿਸ਼ ਨਾ ਹੋਣ ਕਾਰਨ ਮਾਰਚ ‘ਚ ਖੇਤੀ ਸੈਕਟਰ ਲਈ ਬਿਜਲੀ ਦੀ ਮੰਗ ਵਧੇਗੀ।
ਬਿਜਲੀ ਦੀ ਕਮੀ ਨੂੰ ਦੂਰ ਕਰਨ ਲਈ ਸ਼ਾਰਟ ਟਰਮ, ਲੋਂਗ ਟਰਮ ਖਰੀਦਦਾਰੀ ਕੀਤੀ ਜਾਂਦੀ ਹੈ, ਬਿਜਲੀ ਬੈਂਕ ਵੀ ਕੀਤਾ ਜਾਂਦਾ ਹੈ। ਇਸ ਵਾਰ ਵੀ ਘਰੇਲੂ ਕੋਲੇ ਦੀ ਕਮੀ ਹੋ ਸਕਦੀ ਹੈ, ਹਾਲਾਂਕਿ ਹਰਿਆਣਾ ਕੋਲ ਇਸ ਵੇਲੇ ਪਾਵਰ ਪਲਾਂਟ ਲਈ 8 ਤੋਂ 10 ਦਿਨ ਦਾ ਕੋਲਾ ਬਚਿਆ ਹੈ।
62 ਫੀਸਦੀ ਘੱਟ ਮੀਂਹ, 13 ਜ਼ਿਲ੍ਹੇ ਯੈਲੋ ਜ਼ੋਨ ‘ਚ
1 ਜਨਵਰੀ ਤੋਂ 26 ਫਰਵਰੀ ਤੱਕ ਸੂਬੇ ਵਿੱਚ ਆਮ ਨਾਲੋਂ 62 ਫੀਸਦੀ ਘੱਟ ਮੀਂਹ ਪਿਆ। ਜਨਵਰੀ ਵਿੱਚ ਔਸਤਨ 30.4 ਮਿਲੀਮੀਟਰ ਮੀਂਹ ਪੈਂਦਾ ਹੈ ਪਰ ਇਸ ਵਾਰ ਸਿਰਫ਼ 11.6 ਮਿਲੀਮੀਟਰ ਹੀ ਮੀਂਹ ਪਿਆ ਹੈ। ਫਰਵਰੀ ਵਿੱਚ ਮੀਂਹ ਨਹੀਂ ਪਿਆ। ਰਾਜ ਦੇ 13 ਜ਼ਿਲ੍ਹੇ ਯੈਲੋ ਜ਼ੋਨ ਵਿੱਚ ਹਨ, ਜਦੋਂ ਕਿ 5 ਜ਼ਿਲ੍ਹੇ ਰੈੱਡ ਜ਼ੋਨ ਵਿੱਚ ਹਨ। ਯਾਨੀ 13 ਜ਼ਿਲ੍ਹਿਆਂ ਵਿੱਚ ਬਹੁਤ ਘੱਟ ਮੀਂਹ ਪਿਆ ਹੈ, 5 ਜ਼ਿਲ੍ਹਿਆਂ ਵਿੱਚ ਘੱਟ ਮੀਂਹ ਪਿਆ ਹੈ।
ਹਰਿਆਣਾ ‘ਚ ਕਰੀਬ 32 ਲੱਖ ਹੈਕਟੇਅਰ ਰਕਬੇ ਵਿੱਚ ਹਾੜੀ ਦੀਆਂ ਫ਼ਸਲਾਂ ਹਨ। ਇਨ੍ਹਾਂ ਚੋਂ ਸਭ ਤੋਂ ਵੱਡੀ ਫ਼ਸਲ 25 ਲੱਖ ਹੈਕਟੇਅਰ ਵਿੱਚ ਕਣਕ ਦੀ ਹੈ। ਕਣਕ ਦੀ ਫ਼ਸਲ ਨੂੰ ਮਾਰਚ ਵਿੱਚ ਸਿੰਚਾਈ ਦੀ ਲੋੜ ਹੁੰਦੀ ਹੈ। ਪਾਣੀ ਦੀ ਘਾਟ ਕਾਰਨ ਨਹਿਰੀ ਪਾਣੀ ਵੀ ਦੇਰੀ ਨਾਲ ਆ ਰਿਹਾ ਹੈ, ਅਜਿਹੀ ਸਥਿਤੀ ਵਿੱਚ ਟਿਊਬਵੈਲਾਂ ਦੇ ਪਾਣੀ ਦੀ ਲੋੜ ਪਵੇਗੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h