Health Benefits Of Moong Dal: ਦਾਲ ਸਾਡੇ ਸਰੀਰ ਲਈ ਬਹੁਤ ਫਾਇਦੇਮੰਦ ਮੰਨੀ ਜਾਂਦੀ ਹੈ। ਦਾਲਾਂ ਨੂੰ ਪ੍ਰੋਟੀਨ ਦਾ ਸਭ ਤੋਂ ਵਧੀਆ ਸਰੋਤ ਮੰਨਿਆ ਜਾਂਦਾ ਹੈ। ਅਤੇ ਜੇਕਰ ਤੁਸੀਂ ਸ਼ਾਕਾਹਾਰੀ ਹੋ, ਤਾਂ ਤੁਹਾਨੂੰ ਪ੍ਰੋਟੀਨ ਦੀ ਕਮੀ ਨੂੰ ਦੂਰ ਕਰਨ ਲਈ ਆਪਣੀ ਖੁਰਾਕ ਵਿੱਚ ਇੱਕ ਕਟੋਰੀ ਦਾਲਾਂ ਨੂੰ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ।
ਅੱਜ ਅਸੀਂ ਗੱਲ ਕਰ ਰਹੇ ਹਾਂ ਮੂੰਗੀ ਦੀ ਦਾਲ ਦੀ। ਮੂੰਗ ਦੀ ਦਾਲ ਦੀ ਤਾਸੀਰ ਠੰਢੀ ਹੁੰਦੀ ਹੈ। ਮੂੰਗੀ ਦੀ ਦਾਲ ਆਮ ਤੌਰ ‘ਤੇ ਖਿਚੜੀ, ਦਲੀਆ ਅਤੇ ਪਕੌੜੇ ਬਣਾਉਣ ਲਈ ਵਰਤੀ ਜਾਂਦੀ ਹੈ। ਜੇਕਰ ਤੁਸੀਂ ਕੋਈ ਸਿਹਤਮੰਦ ਚੀਜ਼ ਪਕਾਉਣਾ ਅਤੇ ਖਾਣਾ ਚਾਹੁੰਦੇ ਹੋ ਤਾਂ ਤੁਸੀਂ ਨਾਸ਼ਤੇ ‘ਚ ਮੂੰਗੀ ਦਾਲ ਚੀਲਾ ਖਾ ਸਕਦੇ ਹੋ।
ਮੂੰਗੀ ਦੀ ਦਾਲ ਨੂੰ ਆਯੁਰਵੇਦ ‘ਚ ਬਹੁਤ ਫਾਇਦੇਮੰਦ ਮੰਨਿਆ ਗਿਆ ਹੈ। ਮੂੰਗ ਦੀ ਦਾਲ ਆਇਰਨ, ਪੋਟਾਸ਼ੀਅਮ, ਅਮੀਨੋ ਐਸਿਡ ਅਤੇ ਐਂਟੀਆਕਸੀਡੈਂਟਸ ਨਾਲ ਭਰਪੂਰ ਹੁੰਦੀ ਹੈ ਜੋ ਸਰੀਰ ਨੂੰ ਬਹੁਤ ਸਾਰੇ ਲਾਭ ਪ੍ਰਦਾਨ ਕਰਨ ਵਿੱਚ ਮਦਦ ਕਰ ਸਕਦੀ ਹੈ।
ਆਓ ਜਾਣਦੇ ਹਾਂ ਇਸਦੇ ਹੋਰ ਵੀ ਫਾਇਦੇ: –
- ਮੈਟਾਬੋਲੀਜ਼ਮ ਕਰਾਬ ਹੋਣ ਨਾਲ ਐਸਿਡਿਟੀ ਹੋ ਸਕਦੀ ਹੈ। ਮੂੰਗ ਦਾਲ ਦਾ ਸੇਵਨ ਕਰਨ ਨਾਲ ਮੈਟਾਬੋਲੀਜ਼ਮ ‘ਚ ਸੁਧਾਰ ਹੋ ਸਕਦਾ ਹੈ।
- ਮੂੰਗ ਦਾਲ ਖਾਣ ਨਾਲ ਤੁਸੀਂ ਤੇਜ਼ੀ ਨਾਲ ਵਜ਼ਨ ਘਟਾ ਸਕਦੇ ਹੋ।
- ਮੂੰਗ ਦਾਲ ‘ਚ ਪੋਟਾਸ਼ੀਅਮ, ਮੈਗਨੇਸ਼ਿਅਮ ਤੇ ਫਾਇਬਰ ਦੀ ਵੱਡੀ ਮਾਤਰਾ ਹੋਣ ਕਰਕੇ ਇਹ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ‘ਚ ਫਾਇਦੇਮੰਦ ਹੈ।
- ਸ਼ੂਗਰ ਦੇ ਮਰੀਜ਼ਾਂ ਲਈ ਮੂੰਗ ਦੀ ਦਾਲ ਕਿਸੇ ਦਵਾਈ ਤੋਂ ਘੱਟ ਨਹੀਂ ਹੈ। ਮੂੰਗੀ ਦੀ ਦਾਲ ਸ਼ੂਗਰ ਵਿਚ ਬਲੱਡ ਸ਼ੂਗਰ ਦੇ ਪੱਧਰ ਨੂੰ ਕੰਟਰੋਲ ਕਰਨ ਵਿਚ ਮਦਦਗਾਰ ਹੈ। ਰੋਜ਼ਾਨਾ ਖਾਣ ਨਾਲ ਸ਼ੂਗਰ ਲੈਵਲ ਕੰਟਰੋਲ ‘ਚ ਰਹਿੰਦਾ ਹੈ।
- ਇਮਿਊਨਿਟੀ ਨੂੰ ਮਜ਼ਬੂਤ ਕਰਨ ਲਈ ਤੁਸੀਂ ਮੂੰਗੀ ਦੀ ਦਾਲ ਦਾ ਸੇਵਨ ਕਰ ਸਕਦੇ ਹੋ। ਮੂੰਗੀ ਦੀ ਦਾਲ ਵਿੱਚ ਪਾਏ ਜਾਣ ਵਾਲੇ ਗੁਣ ਕਮਜ਼ੋਰ ਇਮਿਊਨਿਟੀ ਨੂੰ ਵਧਾਉਣ ਵਿੱਚ ਮਦਦ ਕਰ ਸਕਦੇ ਹਨ।
- ਮੂੰਗ ਦੀ ਦਾਲ ਵਿੱਚ ਫੋਲੇਟ ਹੁੰਦਾ ਹੈ, ਜੋ ਭਰੂਣ ਦੇ ਵਿਕਾਸ ਲਈ ਬਹੁਤ ਜ਼ਰੂਰੀ ਹੈ। ਗਰਭਵਤੀ ਔਰਤਾਂ ਨੂੰ ਰੋਜ਼ਾਨਾ ਇੱਕ ਕਟੋਰੀ ਮੂੰਗੀ ਦੀ ਦਾਲ ਨੂੰ ਆਪਣੇ ਭੋਜਨ ਵਿੱਚ ਸ਼ਾਮਲ ਕਰਨਾ ਚਾਹੀਦਾ ਹੈ। ਇਸ ਨਾਲ ਬੱਚੇ ਅਤੇ ਮਾਂ ਦੋਹਾਂ ਨੂੰ ਫਾਇਦਾ ਹੋ ਸਕਦਾ ਹੈ।
- ਸਰੀਰ ‘ਚ ਕੋਲੈਸਟ੍ਰਾਲ ਦੀ ਮਾਤਰਾ ਜ਼ਿਆਦਾ ਹੋਣ ਕਾਰਨ ਸਰੀਰ ਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਰੋਜ਼ਾਨਾ ਮੂੰਗੀ ਦੀ ਦਾਲ ਦਾ ਸੇਵਨ ਕਰਨ ਨਾਲ ਤੁਸੀਂ ਕੋਲੈਸਟ੍ਰੋਲ ਦੇ ਪੱਧਰ ਨੂੰ ਕੰਟਰੋਲ ‘ਚ ਰੱਖ ਸਕਦੇ ਹੋ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h