Kidney Liver For Sale: ਕੇਰਲ ਦਾ ਇੱਕ 50 ਸਾਲਾ ਵਿਅਕਤੀ ਆਪਣਾ ਗੁਰਦਾ ਅਤੇ ਜਿਗਰ ਵੇਚਣਾ ਚਾਹੁੰਦਾ ਹੈ। ਇਸ ਦੇ ਲਈ ਉਸ ਨੇ ਪੋਸਟਰ ਵੀ ਲਗਾਏ ਹਨ, ਜਿਸ ‘ਤੇ ਉਸ ਨੇ ਆਪਣਾ ਨੰਬਰ ਦਿੱਤਾ ਹੈ। ਮਾਮਲਾ ਕੇਰਲ ਦੇ ਤਿਰੂਵਨੰਤਪੁਰਮ ਦਾ ਹੈ। ਰਾਜਧਾਨੀ ਵਿੱਚ ਲਗਾਇਆ ਗਿਆ ਪੋਸਟਰ ਲੋਕਾਂ ਦਾ ਧਿਆਨ ਖਿੱਚ ਰਿਹਾ ਹੈ।
ਗੁਰਦਾ ਅਤੇ ਲੀਵਰ ਵੇਚਣ ਦੀ ਇੱਛਾ ਜ਼ਾਹਰ ਕਰਨ ਵਾਲਾ ਵਿਅਕਤੀ ਮੈਨਕੌਡ ਪੁਥਨ ਰੋਡ ਦਾ ਵਸਨੀਕ ਹੈ। ਉਸ ਦੀ ਪਛਾਣ ਸੰਤੋਸ਼ ਕੁਮਾਰ ਵਜੋਂ ਹੋਈ ਹੈ। ਸੰਤੋਸ਼ ਦੇ ਇਸ਼ਤਿਹਾਰ (ਕਿਡਨੀ ਲਿਵਰ ਫਾਰ ਸੇਲ) ਨੂੰ ਦੇਖ ਕੇ ਬਹੁਤ ਸਾਰੇ ਲੋਕਾਂ ਨੇ ਸ਼ੁਰੂ ਵਿੱਚ ਸੋਚਿਆ ਕਿ ਇਹ ਸਰਕਾਰ ਨੂੰ ਟ੍ਰੋਲ ਕਰਨ ਲਈ ਇੱਕ ਪ੍ਰੈਂਕ ਹੈ। ਬਾਅਦ ਵਿਚ ਪਤਾ ਲੱਗਾ ਕਿ ਸੰਤੋਸ਼ ਨੂੰ ਪੈਸਿਆਂ ਦੀ ਲੋੜ ਹੈ, ਇਸ ਲਈ ਉਸ ਨੇ ਸਰੀਰ ਦਾ ਜ਼ਰੂਰੀ ਅੰਗ ਵੇਚਣ ਦੀ ਇੱਛਾ ਜ਼ਾਹਰ ਕੀਤੀ ਹੈ।
ਸੰਤੋਸ਼ ਕਿਉਂ ਵੇਚਣਾ ਚਾਹੁੰਦਾ ਹੈ ਆਪਣਾ ਕਿਡਨੀ ਲਿਵਰ?
ਸੰਤੋਸ਼ ਅਨੁਸਾਰ ਫਲਾਂ ਦੀ ਦੁਕਾਨ ‘ਤੇ ਬੋਰੀ ਚੁੱਕਦੇ ਸਮੇਂ ਉਹ ਹਾਦਸਾਗ੍ਰਸਤ ਹੋ ਗਿਆ। ਉਸ ਦਾ ਇਲਾਜ ਕਰਵਾਉਣਾ ਪਿਆ ਅਤੇ ਹੁਣ ਉਸ ਕੋਲ ਪੈਸੇ ਨਹੀਂ ਹਨ। ਉਸ ਨੇ ਮੈਨਕੌਡ ਜੰਕਸ਼ਨ ਨੇੜੇ ਆਪਣੀ ਜ਼ਮੀਨ ਵੇਚਣ ਦੀ ਕੋਸ਼ਿਸ਼ ਕੀਤੀ, ਪਰ ਜ਼ਮੀਨ ਨੂੰ ਲੈ ਕੇ ਉਸ ਦਾ ਆਪਣੇ ਭਰਾ ਨਾਲ ਝਗੜਾ ਹੋ ਗਿਆ। ਸੰਤੋਸ਼ ਦੇ ਭਰਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਜਾਇਦਾਦ ਉਸ ਦੀ ਮਾਂ ਦੇ ਨਾਂ ‘ਤੇ ਸੀ ਅਤੇ ਹੁਣ ਸੰਤੋਸ਼ ਸਮੇਤ ਛੇ ਭੈਣ-ਭਰਾਵਾਂ ਦੇ ਨਾਂ ‘ਤੇ ਹੈ।
ਸੰਤੋਸ਼ ਦੀ ਪਤਨੀ ਇਲਾਕੇ ਵਿੱਚ ਬੱਚਿਆਂ ਲਈ ਟਿਊਸ਼ਨ ਕਲਾਸਾਂ ਚਲਾਉਂਦੀ ਸੀ, ਪਰ ਉਹ ਵੀ ਕੋਵਿਡ ਕਾਰਨ ਬੰਦ ਹੋ ਗਈ, ਜਿਸ ਕਾਰਨ ਉਨ੍ਹਾਂ ਦੀ ਆਰਥਿਕ ਹਾਲਤ ਹੋਰ ਵਿਗੜ ਗਈ। ਇਹਨਾਂ ਮੁਸ਼ਕਲ ਹਾਲਾਤਾਂ ਵਿੱਚ, ਸੰਤੋਸ਼ ਨੇ ਮਹੱਤਵਪੂਰਣ ਅੰਗਾਂ ਨੂੰ ਵੇਚਣ ਲਈ ਇੱਕ ਇਸ਼ਤਿਹਾਰ ਦੇਣ ਦਾ ਫੈਸਲਾ ਕੀਤਾ ਕਿਉਂਕਿ ਉਸਨੂੰ ਲੱਗਦਾ ਸੀ ਕਿ ਉਸਦੇ ਕੋਲ ਕੋਈ ਹੋਰ ਵਿਕਲਪ ਨਹੀਂ ਬਚਿਆ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h