Covid 19 Cases Update in India: 7 ਮਹੀਨੇ 24 ਦਿਨਾਂ ਬਾਅਦ ਦੇਸ਼ ‘ਚ ਕੋਰੋਨਾ ਦਾ ਬੰਬ ਫੱਟਿਆ ਹੈ। ਦੱਸ ਦਈਏ ਕਿ ਬੀਤੇ 24 ਘੰਟਿਆਂ ‘ਚ ਕੋਰੋਨਾ ਦੇ ਨਵੇਂ ਮਾਮਲੇ 11 ਹਜ਼ਾਰ ਨੂੰ ਪਾਰ ਕਰ ਗਏ ਹਨ। ਪਿਛਲੇ 24 ਘੰਟਿਆਂ ਵਿੱਚ ਸੰਕਰਮਣ ਦੇ 11 ਹਜ਼ਾਰ 109 ਮਾਮਲੇ ਸਾਹਮਣੇ ਆਏ, ਜਦੋਂ ਕਿ ਇਸ ਦੌਰਾਨ 29 ਲੋਕਾਂ ਦੀ ਮੌਤ ਹੋਈ ਹੈ। ਇਸ ਤੋਂ ਪਹਿਲਾਂ ਪਿਛਲੇ ਸਾਲ 20 ਅਗਸਤ ਨੂੰ 11 ਹਜ਼ਾਰ 539 ਮਾਮਲੇ ਸਾਹਮਣੇ ਆਏ ਸੀ।
ਇਸ ਦੇ ਨਾਲ ਹੀ ਸਿਹਤ ਮੰਤਰਾਲੇ ਦੀ ਵੈੱਬਸਾਈਟ ਮੁਤਾਬਕ ਦੇਸ਼ ‘ਚ ਮੌਜੂਦਾ ਸਮੇਂ ‘ਚ ਐਕਟਿਵ ਮਾਮਲੇ ਵਧ ਕੇ 49 ਹਜ਼ਾਰ 622 ਹੋ ਗਏ ਹਨ। ਇਸ ਤੋਂ ਪਹਿਲਾਂ ਪਿਛਲੇ ਸਾਲ 5 ਸਤੰਬਰ ਨੂੰ 49 ਹਜ਼ਾਰ ਤੋਂ ਵੱਧ ਐਕਟਿਵ ਕੇਸ ਸੀ। ਇਸ ਤੋਂ ਇਲਾਵਾ, ਰੋਜ਼ਾਨਾ ਪੌਜ਼ੇਟੀਵਿਟੀ ਰੇਟ 4.42% ਤੇ ਹਫਤਾਵਾਰੀ ਰੇਟ 4.02% ‘ਤੇ ਪਹੁੰਚ ਗਈ ਹੈ। ਇਸ ਤੋਂ ਇਲਾਵਾ ਰਿਕਵਰੀ ਰੇਟ 98.70% ਹੈ। ਇਸ ਦੇ ਨਾਲ ਹੀ ਮੌਤ ਦਰ 1.19% ਦਰਜ ਕੀਤੀ ਗਈ।
ਅਗਲੇ ਦਿਨਾਂ ‘ਚ ਹੋਰ ਵਧਣਗੇ ਕੋਰੋਨਾ ਕੇਸ
ਭਾਰਤ ‘ਚ ਕੋਰੋਨਾ ਹੁਣ ਆਖਰੀ ਪੜਾਅ ‘ਤੇ ਹੈ। ਅਗਲੇ 10 ਤੋਂ 12 ਦਿਨਾਂ ਤੱਕ ਕੇਸ ਹੋਰ ਵਧਣਗੇ, ਉਸ ਤੋਂ ਬਾਅਦ ਇਹ ਘੱਟ ਹੋਣੇ ਸ਼ੁਰੂ ਹੋ ਜਾਣਗੇ। ਮੌਜੂਦਾ ਸਮੇਂ ਵਿੱਚ ਭਾਵੇਂ ਕੇਸ ਵੱਧ ਰਹੇ ਹਨ ਪਰ ਹਸਪਤਾਲ ਵਿੱਚ ਦਾਖ਼ਲ ਮਰੀਜ਼ਾਂ ਦੀ ਗਿਣਤੀ ਘੱਟ ਹੋਣ ਕਾਰਨ ਭਵਿੱਖ ਵਿੱਚ ਵੀ ਅਜਿਹਾ ਹੀ ਰਹਿਣ ਦੀ ਸੰਭਾਵਨਾ ਹੈ।
ਇਹ ਜਾਣਕਾਰੀ ਨਿਊਜ਼ ਏਜੰਸੀ ਪੀਟੀਆਈ ਦੇ ਅਧਿਕਾਰਤ ਸੂਤਰਾਂ ਤੋਂ ਬੁੱਧਵਾਰ ਨੂੰ ਮਿਲੀ ਹੈ। ਇਸ ਮੁਤਾਬਕ, ਕੋਵਿਡ ਦੇ ਮਾਮਲਿਆਂ ਵਿੱਚ ਮੌਜੂਦਾ ਵਾਧਾ XBB.1.16 ਦੇ ਕਾਰਨ ਹੈ, ਜੋ ਕਿ ਓਮਾਈਕਰੋਨ ਦਾ ਇੱਕ ਉਪ ਰੂਪ ਹੈ। ਇਸ ਸਾਲ ਫਰਵਰੀ ਵਿੱਚ, XBB.1.16 ਦੇ ਮਾਮਲੇ 21.6% ਸਨ, ਜੋ ਹੁਣ ਮਾਰਚ ਵਿੱਚ ਵੱਧ ਕੇ 35.8% ਹੋ ਗਏ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h