ਉਜ਼ਬੇਕਿਸਤਾਨ ਦੇ ਇੱਕ ਨਾਗਰਿਕ ਨੂੰ ਕਸਟਮ ਵਿਭਾਗ ਨੇ ਸੋਨੇ ਦੀ ਤਸਕਰੀ ਦੇ ਇੱਕ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਹੈ। ਜ਼ਬਤ ਕੀਤੇ ਗਏ ਸੋਨੇ ਦੀ ਅੰਤਰਰਾਸ਼ਟਰੀ ਬਾਜ਼ਾਰ ‘ਚ ਕੀਮਤ ਕਰੀਬ 1.68 ਕਰੋੜ ਰੁਪਏ ਦੱਸੀ ਜਾ ਰਹੀ ਹੈ।
ਰਾਜਧਾਨੀ ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ‘ਤੇ ਕਸਟਮ ਵਿਭਾਗ ਦੀ ਟੀਮ ਨੇ ਗੋਲਡ ਤਸਕਰੀ ਦੇ ਇਕ ਬਹੁਤ ਵੱਡੇ ਮਾਮਲੇ ਦਾ ਖੁਲਾਸਾ ਕੀਤਾ ਹੈ।ਕਸਟਮ ਵਿਭਾਗ ਨੇ 3 ਕਿਲੋ 208 ਗ੍ਰਾਮ ਸੋਨਾ ਬਰਾਮਦ ਕੀਤਾ ਹੈ।ਅੰਤਰਰਾਸ਼ਟਰੀ ਬਾਜ਼ਾਰ ‘ਚ ਇਸਦੀ ਕੀਮਤ ਕਰੀਬ 1.68 ਕਰੋੜ ਰੁ. ਦੱਸੀ ਜਾ ਰਹੀ ਹੈ।ਪੁਲਿਸ ਨੇ ਮਾਮਲੇ ‘ਚ ਇਕ ਵਿਦੇਸ਼ੀ ਨਾਗਰਿਕ ਨੂੰ ਵੀ ਗ੍ਰਿਫਤਾਰ ਕੀਤਾ ਹੈ।
ਕਸਟਮ ਅਧਿਕਾਰੀਆਂ ਦਾ ਕਹਿਣਾ ਹੈ ਕਿ ਗੋਲਡ ਤਸਕਰੀ ਉਜ਼ਬੇਕਿਸਤਾਨ ਦੇ ਹਵਾਈ ਯਾਤਰੀ ਵਲੋਂ ਕੀਤੀ ਗਈ।ਦੋਸ਼ੀ 13 ਅਪ੍ਰੈਲ ਨੂੰ 15 ਗੋਲਡ ਚੇਨ ਤੇ 17 ਗੋਲਡ ਦੇ ਦੂਜੇ ਆਈਟਮ ਨੂੰ ਲੁਕਾ ਕੇ ਦਿੱਲੀ ਏਅਰਪੋਰਟ ਪਹੁੰਚਿਆ ਸੀ।ਜਦੋਂ ਉਸ ਯਾਤਰੀ ਨੂੰ ਲੱਗਾ ਕਿ ਐਕਸਰੇ ਮਸ਼ੀਨ ‘ਚ ਜਾਂਚ ਦੌਰਾਨ ਉਹ ਫੜਿਆ ਜਾਵੇਗਾ।ਉਹ ਗੋਲਡ ਲੁਕਾ ਕ ਏਅਰਪੋਰਟ ਤੋਂ ਭੱਜ ਗਿਆ।ਜਦੋਂ ਉਸਦੇ ਸਮਾਨ ਦੀ ਜਾਂਚ ਕੀਤੀ ਤਾਂ ਉਸਦੇ ਟ੍ਰਾਲੀ ਤੋਂ ਇਹ ਗੋਲਡ ਬਰਾਮਦ ਹੋਇਆ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h