Good Sleep for Health: ਕੀ ਤੁਸੀਂ ਜਾਣਦੇ ਹੋ ਅਸੀਂ ਆਪਣੀ ਜ਼ਿੰਦਗੀ ਦਾ ਇੱਕ ਤਿਹਾਈ ਹਿੱਸਾ ਨੀਂਦ ‘ਚ ਬਿਤਾਉਂਦੇ ਹਾਂ? ਇਹ ਸਾਡੀ ਰੋਜ਼ਾਨਾ ਦੀ ਰੂਟੀਨ ਦੇ ਹਿੱਸੇ ਨੂੰ ਬਹੁਤ ਮਹੱਤਵਪੂਰਨ ਬਣਾਉਂਦਾ ਹੈ ਪਰ ਜੀਵਨਸ਼ੈਲੀ ਦੇ ਫੈਕਟਰ, ਜਿਵੇਂ ਕੰਮ ਦਾ ਅਣਮਿੱਥਿਆ ਸਮਾਂ, ਸਰੀਰਕ ਗਤੀਵਿਧੀਆਂ ਦੀ ਕਮੀ, ਕੈਫੀਨ ਦਾ ਸੇਵਨ ਅਤੇ ਧੁੱਪ ਦੀ ਘਾਟ ਚੰਗੀ ਨੀਂਦ ਨੂੰ ਵਿਗਾੜ ਸਕਦੀ ਹੈ ਤੇ ਕਈ ਸਿਹਤ ਸਮੱਸਿਆਵਾਂ ਨੂੰ ਪੈਦਾ ਕਰ ਸਕਦੀ ਹੈ।
ਨੀਂਦ ਦੀ ਖ਼ਰਾਬੀ ਦਾ ਸਿਹਤ ‘ਤੇ ਪੈਂਦਾ ਬੁਰਾ ਪ੍ਰਭਾਵ
ਨੀਂਦ ਦੀ ਕਮੀ ਮਾਨਸਿਕ ਸਿਹਤ ਨੂੰ ਵੀ ਪ੍ਰਭਾਵਿਤ ਕਰਦੀ ਹੈ ਅਤੇ ਇਸ ਦੇ ਲੱਛਣਾਂ ‘ਚ ਚਿੜਚਿੜਾਪਨ, ਖ਼ਰਾਬ ਫ਼ੈਸਲਾ, ਉਦਾਸੀ, ਯਾਦਦਾਸ਼ਤ ਦੀ ਕਮੀ ਸ਼ਾਮਲ ਹਨ। ਇਸ ਤਰ੍ਹਾਂ ਅਜਿਹੇ ‘ਚ ਸਾਨੂੰ ਆਪਣੀ ਨੀਂਦ ਦੇ ਸ਼ੈਡਿਊਲ ਨੂੰ ਦੁਬਾਰਾ ਤੈਅ ਕਰਨਾ ਜ਼ਰੂਰੀ ਹੁੰਦਾ ਹੈ। ਸਿਹਤਮੰਦ ਨੀਂਦ ਤੋਂ ਬਗੈਰ ਅਸੀਂ ਸਿਹਤ ਦੇ ਜ਼ਿਆਦਾ ਲਾਭ ਪ੍ਰਾਪਤ ਨਹੀਂ ਕਰ ਸਕਦੇ। ਰਿਸਰਚ ਤੋਂ ਪਤਾ ਲੱਗਿਆ ਹੈ ਕਿ ਨੀਂਦ ਸਿੱਖਣ ਅਤੇ ਸਮੱਸਿਆਵਾਂ ਨੂੰ ਹੱਲ ਕਰਨ ਦੀ ਯੋਗਤਾ ‘ਚ ਸੁਧਾਰ ਲਿਆਉਂਦੀ ਹੈ।
ਅਸੀਂ ਜਾਣਦੇ ਹਾਂ ਕਿ ਹਰ ਰੋਜ਼ ਘੱਟੋ-ਘੱਟ 8 ਘੰਟੇ ਸੌਣਾ ਚਾਹੀਦਾ ਹੈ, ਪਰ ਜ਼ਿਆਦਾਤਰ ਲੋਕ ਅਜਿਹਾ ਕਰਨ ‘ਚ ਅਸਫਲ ਰਹਿੰਦੇ ਹਨ। ਸਿਹਤ ਸਮੱਸਿਆਵਾਂ ‘ਚ ਯੋਗਦਾਨ ਦਾ ਇਕ ਕਾਰਨ ਦੇਰ ਰਾਤ ਤਕ ਜਾਗਣਾ ਵੀ ਹੈ। ਜਿਹੜੇ ਲੋਕ ਸਵੇਰੇ ਦੇਰ ਨਾਲ ਜਾਗਦੇ ਹਨ, ਉਨ੍ਹਾਂ ਨੂੰ ਬਿਮਾਰੀਆਂ ਦਾ ਖ਼ਤਰਾ ਰਹਿੰਦਾ ਹੈ। ਇਹ ਸਪੱਸ਼ਟ ਹੈ ਕਿ ਜ਼ਿਆਦਾਤਰ ਲੋਕ ਆਪਣੀ ਸਿਹਤ ਬਾਰੇ ਚਿੰਤਤ ਹਨ ਅਤੇ ਸਿਹਤ ਤੇ ਨੀਂਦ ਦੇ ਸਬੰਧ ਨੂੰ ਸਮਝਦੇ ਹਨ। ਨੀਂਦ ਜਾਗਰੂਕਤਾ ਮਹੀਨੇ ਮੌਕੇ ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਬਿਮਾਰੀਆਂ ਤੋਂ ਛੁਟਕਾਰਾ ਪਾਉਣ ਲਈ ਜਲਦੀ ਸੌਣਾ ਕਿਉਂ ਜ਼ਰੂਰੀ ਹੈ?
ਗੈਰ-ਸਿਹਤਮੰਦ ਭੋਜਨ ਦੀ ਪਸੰਦ ਨੂੰ ਵਧਾਉਂਦੀ ਹੈ ਘੱਟ ਨੀਂਦ
ਓਬੇਸਿਟੀ ਪੱਤ੍ਰਿਕਾ ‘ਚ ਪ੍ਰਕਾਸ਼ਤ ਇਕ ਖੋਜ ‘ਚ ਇਹ ਗੱਲ ਸਾਹਮਣੇ ਆਈ ਹੈ ਕਿ ਜਿਨ੍ਹਾਂ ਲੋਕਾਂ ਨੂੰ ਪੂਰੀ ਨੀਂਦ ਨਹੀਂ ਆਉਂਦੀ, ਉਨ੍ਹਾਂ ਨੂੰ ਭਾਰ ਜਾਂ ਮੋਟਾਪਾ ਵਧਣ ਦਾ ਵੱਧ ਖ਼ਤਰਾ ਹੁੰਦਾ ਹੈ। ਖੋਜ ਅਨੁਸਾਰ ਸਰੀਰ ਦੀ ਅੰਦਰੂਨੀ ਘੜੀ ਮਤਲਬ ਸ਼ਾਮ 8 ਵਜੇ ਤੋਂ ਬਾਅਦ ਨਮਕੀਨ, ਮਿੱਠਾ ਵਰਗੇ ਗੈਰ-ਸਿਹਤਮੰਦ ਭੋਜਨ ਪਸੰਦ ਕਰਦਾ ਹੈ। ਆਸਾਨ ਸ਼ਬਦਾਂ ‘ਚ ਜਿੰਨਾ ਤੁਸੀਂ ਸੌਂਦੇ ਹੋ, ਓਨਾ ਹੀ ਸਿਹਤਮੰਦ ਭੋਜਨ ਤੁਸੀਂ ਖਾਓਗੇ।
ਸਲੀਪ ਰਿਸਰਚ ਸੁਸਾਇਟੀ ਦੇ ਅਨੁਸਾਰ ਸਵੇਰੇ 4 ਵਜੇ ਤਕ ਜਾਗਣ ਵਾਲੇ ਲੋਕ 550 ਕੈਲੋਰੀ ਵੱਧ ਖਾਂਦੇ ਹਨ। ਖੋਜ ਨਤੀਜੇ ਦਰਸਾਉਂਦੇ ਹਨ ਕਿ ਉਹ ਲੋਕ ਜੋ ਪੂਰੀ ਨੀਂਦ ਲੈਣ ‘ਚ ਅਸਫਲ ਰਹਿੰਦੇ ਹਨ, ਉਹ ਨਿਰਾਸ਼ਾਵਾਦੀ ਵਿਚਾਰਾਂ ਨੂੰ ਪ੍ਰਾਪਤ ਕਰਨਾ ਸ਼ੁਰੂ ਕਰਦੇ ਹਨ। ਇਸ ‘ਚ ਕੋਈ ਸ਼ੱਕ ਨਹੀਂ ਹੈ ਕਿ ਇਕ ਅਰਾਮਦਾਇਕ ਦਿਮਾਗ ਤੁਹਾਨੂੰ ਹਾਲਾਤ ਨੂੰ ਬਿਹਤਰ ਤਰੀਕੇ ਨਾਲ ਲੜਨ ‘ਚ ਮਦਦ ਕਰਦਾ ਹੈ।
ਸਿਹਤਮੰਦ ਭੋਜਨ ਖਾਣ ਤੇ ਰੋਜ਼ਾਨਾ ਕਸਰਤ ਕਰਨ ਤੋਂ ਇਲਾਵਾ ਦਿਲ ਦੀ ਬਿਮਾਰੀ, ਹਾਈ ਬਲੱਡ ਪ੍ਰੈਸ਼ਰ, ਗੁਰਦੇ ਦੀ ਬਿਮਾਰੀ, ਸ਼ੂਗਰ ਤੇ ਸਟ੍ਰੋਕ ਵਰਗੀਆਂ ਭਿਆਨਕ ਬਿਮਾਰੀਆਂ ਤੋਂ ਬਚਣ ਲਈ ਲੋੜੀਂਦੀ ਨੀਂਦ ਵੀ ਜ਼ਰੂਰੀ ਹੈ। ਜਦੋਂ ਤੁਸੀਂ ਝਪਕੀ ਲੈਂਦੇ ਹੋ ਤਾਂ ਤੁਹਾਡੇ ਸਰੀਰ ਦੀ ਆਪਣੇ ਆਪ ਮੁਰੰਮਤ ਹੋ ਜਾਂਦੀ ਹੈ, ਜੋ ਇਨ੍ਹਾਂ ਬਿਮਾਰੀਆਂ ਦੇ ਜ਼ੋਖ਼ਮ ਨੂੰ ਘਟਾਉਣ ‘ਚ ਸਹਾਇਤਾ ਕਰਦੀ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h