Health Tips: ਜੇਕਰ ਤੁਸੀਂ ਵੀ ਉਨ੍ਹਾਂ ਲੋਕਾਂ ‘ਚੋਂ ਹੋ ਜਿਨ੍ਹਾਂ ਦਾ ਭਾਰ ਖੂਬ ਖਾਣ ਤੋਂ ਬਾਅਦ ਵੀ ਨਹੀਂ ਵੱਧਦਾ ਤਾਂ ਤੁਹਾਡੇ ਲਈ ਕੁਝ ਦੇਸੀ ਉਪਾਅ ਲੈ ਕੇ ਆਏ ਹਾਂ।ਇਨਾਂ ਨੂੰ ਅਜ਼ਮਾ ਕੇ ਤੁਸੀਂ ਆਪਣਾ ਭਾਰ ਆਸਾਨੀ ਨਾਲ ਵਧਾ ਸਕਦੇ ਹੋ।
ਇੱਕ ਗਿਲਾਸ ਦੁੱਧ ‘ਚ ਦੋ ਕੇਲੇ ਤੇ ਖਜ਼ੂਰ ਪਾ ਕੇ ਬਨਾਨਾ ਸ਼ੇਕ ਬਣਾਓ ਤੇ ਰੋਜ਼ ਪੀਓ।ਇਸ ਨਾਲ ਤੁਹਾਡਾ ਭਾਰ ਵਧਣ ਲੱਗੇਗਾ।
ਸਵੇਰੇ ਉਠ ਕੇ ਕਰੀਬ ਇਕ ਛੋਟੀ ਕਟੋਰੀ ਡ੍ਰਾਈ ਫ੍ਰੂਟਸ ਖਾਓ ਜਿਸ ‘ਚ ਕਾਜੂ, ਅੰਜ਼ੀਰ ਤੇ ਅਖਰੋਟ ਸ਼ਾਮਿਲ ਹੋਣ।
ਤੁਸੀਂ ਬਨਾਨਾ ਸ਼ੇਕ ‘ਚ ਇਕ ਚੱਮਚ ਘਿਓ ਮਿਲਾ ਕੇ ਵੀ ਪੀ ਸਕਦੇ ਹੋ ਇਸ ਨਾਲ ਭਾਰ ਜਲਦੀ ਵੱਧਦਾ ਹੈ।
ਜੇਕਰ ਤੁਸੀਂ ਬਨਾਨਾ ਸ਼ੇਕ ਪੀਣਾ ਪਸੰਦ ਨਹੀਂ ਕਰਦੇ ਹੋ ਤਾਂ ਰੋਜ਼ ਸਵੇਰੇ ਨਿਯਮ ਨਾਲ 3-4 ਕੇਲੇ ਖਾਓ।ਕੇਲਾ ਭਾਰ ਵਧਾਉਣ ‘ਚ ਮਦਦਗਾਰ ਸਾਬਿਤ ਹੁੰਦਾ ਹੈ।
ਕਾਜੂ ਖਾਣ ਨਾਲ ਵੀ ਭਾਰ ਵੱਧਦਾ ਹੈ ਇਸ ਲਈ ਇਸ ਨੂੰ ਆਪਣੀ ਡਾਈਟ ‘ਚ ਸ਼ਾਮਿਲ ਕਰੋ।
ਤੁਸੀਂ ਕਾਜੂ ਨੂੰ ਥੋੜ੍ਹਾ ਜਿਹਾ ਘਿਓ ਪਾ ਕੇ ਫ੍ਰਾਈ ਕਰਕੇ ਵੀ ਖਾ ਸਕਦੇ ਹੋ, ਜਿਸ ਨਾਲ ਅਸਰ ਜਲਦੀ ਨਜ਼ਰ ਆਉਂਦਾ ਹੈ।
ਆਲੂ ‘ਚ ਕਾਰਬੋਹਾਈਡ੍ਰੇਟਸ ਦੇ ਨਾਲ ਨਾਲ ਕੰਪਲੈਕਸ ਸ਼ੂਗਰ ਵੀ ਹੁੰਦਾ ਹੈ ਜੋ ਭਾਰ ਵਧਾਉਣ ‘ਚ ਅਸਰਦਾਰ ਹੁੰਦਾ ਹੈ।
ਅਨਾਰ ਦਾ ਜੂਸ ਰੋਜ਼ ਪੀਣ ਨਾਲ ਭਾਰ ਤੇਜੀ ਨਾਲ ਵੱਧਦਾ ਹੈ।