NIA ਨੇ ਦੱਸਿਆ ਕਿ ਅਸੀਂ ਖਾਲਿਸਤਾਨੀ ਅੱਤਵਾਦੀ ਕਸ਼ਮੀਰ ਸਿੰਘ ਦੀ ਲੰਬੇ ਸਮੇਂ ਤੋਂ ਭਾਲ ਕਰ ਰਹੇ ਸੀ। ਜਾਂਚ ਏਜੰਸੀ ਨੇ ਕਿਹਾ ਕਿ ਕਸ਼ਮੀਰ ਸਿੰਘ ਦਾ ਨਾਂ ਐਨਆਈਏ-ਅੱਤਵਾਦੀ ਗੈਂਗਸਟਰ ਨੈੱਟਵਰਕ ਵਿੱਚ ਐਫਆਈਆਰ ਦਰਜ ਹੋਣ ਦੌਰਾਨ ਸਾਹਮਣੇ ਆਇਆ ਸੀ।
ਐਨਆਈਏ ਮੁਤਾਬਕ ਕਸ਼ਮੀਰ ਸਿੰਘ ਖ਼ਿਲਾਫ਼ ਆਈਪੀਸੀ ਦੀ ਧਾਰਾ 120ਬੀ, 121, 121ਏ ਤਹਿਤ ਕੇਸ ਦਰਜ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸਿੰਘ ਖਿਲਾਫ ਗੈਰਕਾਨੂੰਨੀ ਗਤੀਵਿਧੀਆਂ (ਰੋਕਥਾਮ) ਦੀ ਧਾਰਾ 17, 18, 18ਬੀ ਅਤੇ 38 ਤਹਿਤ ਕੇਸ ਦਰਜ ਕੀਤਾ ਗਿਆ ਸੀ।
National Investigation Agency declares cash reward against the wanted accused, Kashmir Singh Galwaddi alias Balbir Singh in an NIA case under section 120-B, 121, 121-A of IPC and Sections 17, 18, 18-B and 38 of Unlawful Activities (Prevention) Act, 1967. pic.twitter.com/KxAyJAah5N
— ANI (@ANI) May 23, 2023
ਕਿਵੇਂ ਬਣਾਈ ਗਈ ਸੀ ਸਾਜਿਸ਼?
ਲਿਬਰੇਸ਼ਨ ਫੋਰਸ ਦੀ ਮੁਖੀ ਹਰਮਿੰਦਰ ਕੌਰ ਮਿੰਟੂ ਅਤੇ ਕਸ਼ਮੀਰ ਸਿੰਘ ਗਲਵੱਦੀ ਉਰਫ਼ ਬਲਬੀਰ ਸਿੰਘ ਨੇ ਮਿਲ ਕੇ ਨਾਭਾ ਜੇਲ੍ਹ ਚੋਂ ਫਰਾਰ ਹੋਣ ਦੀ ਸਾਜ਼ਿਸ਼ ਰਚੀ ਸੀ। ਇੱਕ ਬੰਦੂਕਧਾਰੀ ਪੁਲਿਸ ਦੀ ਵਰਦੀ ਵਿਚ ਆਇਆ ਤੇ ਗੇਟ ‘ਤੇ ਖੜ੍ਹੇ ਗਾਰਡ ‘ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਇਸ ਤੋਂ ਬਾਅਦ ਸਾਰੇ ਵਿਅਕਤੀਆਂ ਨੇ ਜੇਲ੍ਹ ਅੰਦਰ ਦਾਖਲ ਹੋ ਕੇ ਆਪਣੀ ਆਟੋਮੈਟਿਕ ਬੰਦੂਕ ਨਾਲ ਹਮਲਾ ਕੀਤਾ ਤੇ ਮਿੰਟੂ ਅਤੇ ਬਲਬੀਰ ਸਿੰਘ ਨੂੰ ਛੁਡਵਾਇਆ।
ਦੱਸ ਦੇਈਏ ਕਿ NIA ਨੇ ਅੱਤਵਾਦੀਆਂ, ਨਸ਼ਾ ਤਸਕਰਾਂ ਅਤੇ ਮਾਫੀਆ ਵਿਚਾਲੇ ਗਠਜੋੜ ਦੇ ਮਾਮਲਿਆਂ ‘ਚ ਬੁੱਧਵਾਰ (17 ਮਈ) ਨੂੰ ਪੰਜਾਬ ਅਤੇ ਹਰਿਆਣਾ ਪੁਲਿਸ ਦੇ ਨਾਲ 324 ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ। ਛਾਪੇਮਾਰੀ ਦੌਰਾਨ, ਐਨਆਈਏ ਦੀ ਟੀਮ ਨੇ 60 ਮੋਬਾਈਲ ਫੋਨ, 5 ਡੀਵੀਆਰ, 20 ਸਿਮ ਕਾਰਡ, ਇੱਕ ਹਾਰਡ ਡਿਸਕ, ਇੱਕ ਪੈੱਨ ਡਰਾਈਵ, ਇੱਕ ਡੌਂਗਲ, ਇੱਕ ਵਾਈਫਾਈ ਰਾਊਟਰ, ਇੱਕ ਡਿਜੀਟਲ ਘੜੀ, ਇੱਕ ਪਿਸਤੌਲ ਸਮੇਤ ਅਸਲਾ (ਜ਼ਿੰਦਾ ਅਤੇ ਵਰਤੇ ਹੋਏ ਕਾਰਤੂਸ ਦੋਵੇਂ) ਜ਼ਬਤ ਕੀਤੇ।
ਇਸ ਤੋਂ ਇਲਾਵਾ ਦੋ ਮੈਮਰੀ ਕਾਰਡ, 75 ਦਸਤਾਵੇਜ਼ ਤੇ 39 ਲੱਖ 60 ਹਜ਼ਾਰ ਰੁਪਏ ਵੀ ਬਰਾਮਦ ਕੀਤੇ ਗਏ। ਐਨਆਈਏ ਨੇ ਕਿਹਾ ਕਿ ਛਾਪੇਮਾਰੀ ਦਾ ਮਕਸਦ ਅਰਸ਼ ਢੱਲਾ, ਗੈਂਗਸਟਰ ਲਾਰੈਂਸ ਬਿਸ਼ਨੋਈ, ਚੇਨੂ ਪਹਿਲਵਾਨ, ਦੀਪਕ ਤੀਤਰ ਤੇ ਆਸ਼ੀਸ਼ ਚੌਧਰੀ ਸਮੇਤ ਕਈ ਲੋਕਾਂ ਦੇ ਗਠਜੋੜ ਨੂੰ ਤੋੜਨਾ ਸੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h