ਸਿਹਤ ਲਈ ਚਨੇ ਖਾਣਾ ਫਾਇਦੇਮੰਦ ਮੰਨਿਆ ਜਾਂਦਾ ਹੈ।ਸਾਡੇ ਦੇਸ਼ ‘ਚ ਕਾਲਾ ਚਨਾ ਖੂਬ ਪਸੰਦ ਕੀਤਾ ਜਾਂਦਾ ਹੈ ਤੇ ਇਸ ਨੂੰ ਖਾਣ ਦਾ ਤਰੀਕਾ ਵੀ ਵੱਖ-ਵੱਖ ਹੈ।
ਕੁਝ ਲੋਕ ਕਾਲੇ ਚਨੇ ਨੂੰ ਉਬਾਲਕੇ ਤੇ ਕੁਝ ਰਾਤ ਭਰ ਪਾਣੀ ‘ਚ ਭਿਓਂਕੇ ਖਾਣਾ ਪਸੰਦ ਕਰਦੇ ਹਨ।ਇਸਦੇ ਇਲਾਵਾ ਕੁਝ ਲੋਕ ਭੁੰਨੇ ਹੋਏ ਚਨੇ ਨੂੰ ਬਤੌਰ ਸਨੈਕਸ ਡਾਈਟ ‘ਚ ਸ਼ਾਮਿਲ ਕਰਦੇ ਹਨ
ਕਾਲੇ ਚਨੇ ‘ਚ ਪ੍ਰੋਟੀਨ ਤੇ ਫਾਈਬਰ ਦੇ ਨਾਲ ਨਾਲ ਕਈ ਪੋਸ਼ਕ ਤੱਤ ਪਾਏ ਜਾਂਦੇ ਹਨ।ਪਰ ਘੱਟ ਹੀ ਲੋਕ ਜਾਣਦੇ ਹਨ ਕਿ ਕਾਲਾ ਚਨਾ ਹਰ ਕਿਸੇ ਦੇ ਲਈ ਲਾਭਦਾਇਕ ਨਹੀਂ ਹੁੰਦਾ ਹੈ।
ਅੱਜ ਦੱਸਦੇ ਹਾਂ ਕਿ ਕਿਨਾਂ ਲੋਕਾਂ ਨੂੰ ਕਾਲੇ ਚਨੇ ਖਾਣ ਦੀ ਸਲਾਹ ਨਹੀਂ ਦਿੱਤੀ ਜਾਂਦੀਗੈਸ ਦੀ ਪ੍ਰਾਬਲਮ: ਕਾਲੇ ਚਨੇ ਫਾਈਬਰ ਨਾਲ ਭਰਪੂਰ ਹੁੰਦੇ ਹਨ।ਹਾਲਾਂਕਿ, ਇਸਦੇ ਜਿਆਦਾ ਸੇਵਨ ਨਾਲ ਪੇਟ ਫੁੱਲਣ ਜਾਂ ਗੈਸ ਦੀ ਸਮੱਸਿਆ ਹੋ ਸਕਦੀ ਹੈ।
ਗਾਲ ਬਲੈਡਰ: ਜੇਕਰ ਕਿਸੇ ਨੂੰ ਗਾਲ ਬਲੈਡਰ ਨਾਲ ਜੁੜੀਆਂ ਸਮੱਸਿਆਵਾਂ ਹਨ ਤਾਂ ਉਸ ਨੂੰ ਚਨੇ ਦਾ ਸੇਵਨ ਵਧੇਰੇ ਮਾਤਰਾ ‘ਚ ਨਹੀਂ ਕਰਨਾ ਚਾਹੀਦਾ।ਖਾਸ ਤੌਰ ‘ਤੇ ਜਿਨ੍ਹਾਂ ਨੂੰ ਪਿਤੇ ‘ਚ ਪਥਰੀ ਹੈ।
ਗਾਊਟ: ਜਿਨ੍ਹਾਂ ਲੋਕਾਂ ਨੂੰ ਗਾਊਟ ਭਾਵ ਗਠੀਆ ਹੈ ਉਨਾਂ੍ਹ ਨੂੰ ਕਾਲਾ ਚਨਾ ਨਹੀਂ ਖਾਣਾ ਚਾਹੀਦਾ । ਯੂਰਿਕ ਐਸਿਡ: ਕਾਲੇ ਚਨੇ ਦੇ ਜਿਆਦਾ ਸੇਵਨ ਦੇ ਕਾਰਨ ਯੂਰਿਕ ਐਸਿਡ ਵਧ ਸਕਦਾ ਹੈ