ਰਾਤ ਦੀਆਂ ਇਹ 5 ਆਦਤਾਂ, ਵਧਾ ਸਕਦੀਆਂ ਹਨ ਤੁਹਾਡਾ ਭਾਰ
ਜੇਕਰ ਤੁਸੀਂ ਵੀ ਆਪਣੇ ਵਧਦੇ ਭਾਰ ਤੋਂ ਪ੍ਰੇਸ਼ਾਨ ਹੋ ਚੁੱਕੇ ਹੋ ਤਾਂ ਆਪਣਾ ਨਾਈਟ ਰੁਟੀਨ ਬਦਲੋ।
ਐਕਸਰਸਾਈਜ਼ ਕਰਨ ਦੇ ਬਾਅਦ ਵੀ ਕਈ ਲੋਕਾਂ ਦਾ ਭਾਰ ਘੱਟ ਨਹੀਂ ਹੁੰਦਾ।
ਰਾਤ ਦੀਆਂ ਕੁਝ ਆਦਤਾਂ ਤੁਹਾਡੇ ਵਧਦੇ ਭਾਰ ਦਾ ਕਾਰਨ ਹੋ ਸਕਦਾ ਹੈ।
ਅਜਿਹੇ ‘ਚ ਰਾਤ ਨੂੰ ਸੌਣ ਤੋਂ ਪਹਿਲਾਂ ਆਪਣੀਆਂ ਇਨ੍ਹਾਂ ਆਦਤਾਂ ਨੂੰ ਬਦਲ ਦੇਣ ਤਾਂ ਭਾਰ ਨਹੀਂ ਵੱਧਦਾ।
ਠੀਕ ਸੌਣ ਤੋਂ ਪਹਿਲਾਂ ਦੁੱਧ ਪੀਣਾ ਭਾਰ ਵਧਣ ਦਾ ਕਾਰਨ ਹੋ ਸਕਦਾ ਹੈ।ਅਜਿਹੇ ‘ਚ ਦੁੱਧ ਦੀ ਵਰਤੋਂ ਸੌਣ ਤੋਂ ਘੱਟ ਤੋਂ ਘੱਟ 1 ਘੰਟੇ ਪਹਿਲਾਂ ਕਰੋ।
ਰਿਪੋਰਟਸ ਮੁਤਾਬਕ, ਸੌਣ ਤੋਂ 6 ਘੰਟੇ ਪਹਿਲਾਂ ਵੀ ਜੇਕਰ ਤੁਸੀਂ ਚਾਹ ਜਾਂ ਕਾਫੀ ਦੀ ਵਰਤੋਂ ਕਰ ਰਹੇ ਹੋ ਤਾਂ ਤੁਹਾਡੀ ਨੀਂਦ ਡਿਸਟਰਬ ਹੋ ਸਕਦੀ ਹੈ।ਦੂਜੇ ਪਾਸੇ, ਚੰਗੀ ਨੀਂਦ ਨਾ ਲੈਣਾ ਭਾਰ ਵਧਣ ਦਾ ਕਾਰਨ ਬਣਦਾ ਹੈ।
ਦੇਰ ਰਾਤ ਤੱਕ ਟੀਵੀ, ਫੋਨ ਜਾਂ ਸਿਸਟਮ ‘ਤੇ ਬੈਠੇ ਰਹਿਣਾ ਵੀ ਭਾਰ ਵਧਣ ਦਾ ਕਾਰਨ ਹੈ।
ਖਾਣੇ ਦੇ ਤੁਰੰਤ ਬਾਅਦ ਸੌਣਾ ਸਿਹਤ ਲਈ ਸਹੀ ਨਹੀਂ ਮੰਨਿਆ ਜਾਂਦਾ।ਸੌਣ ਤੋਂ ਕਰੀਬ 2 ਤੋਂ 3 ਘੰਟੇ ਪਹਿਲਾਂ ਆਪਣਾ ਡਿਨਰ ਕਰ ਲਓ।
ਕਈ ਵਾਰ ਭਾਰ ਘੱਟ ਕਰਨ ਦੇ ਚੱਕਰ ‘ਚ ਲੋਕ ਪੂਰਾ ਦਿਨ ਭੁੱਖਾ ਰਹਿੰਦੇ ਹਨ ਤੇ ਫਿਰ ਰਾਤ ਨੂੰ ਖੂਬ ਖਾਂਦੇ ਹਨ।ਇਹ ਗਲਤ ਹੈ, ਤੁਸੀਂ ਦਿਨ ਭਰ ਥੋੜੀ ਥੋੜੀ ਮਾਤਰਾ ‘ਚ ਕੁਝ ਨਾ ਕੁਝ ਜ਼ਰੂਰ ਖਾਓ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h