Gurdaspur News: ਸੂਬੇ ‘ਚ ਚੋਰੀ-ਲੁੱਟ ਖਸੂਟ ਦੀਆਂ ਖ਼ਬਰਾਂ ਰੁੱਕਣ ਦਾ ਨਾਂ ਨਹੀਂ ਲੈ ਰਹੀਆਂ। ਤਾਜ਼ਾ ਘਟਨਾ ਜ਼ਿਲ੍ਹਾ ਗੁਰਦਾਸਪੁਰ ਦੀ ਹੈ। ਦੱਸ ਦਈਏ ਕਿ ਸ਼ਹਿਰ ‘ਚ ਅਜਿਹੀਆਂ ਕਈ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ ਜਦੋਂ ਪਰਿਵਾਰ ਆਪਣੇ ਘਰ ਨੂੰ ਤਾਲਾ ਲਗਾ ਕੇ ਬਾਹਰ ਗਿਆ ਹੁੰਦਾ ਤਾਂ ਚੋਰ ਅਜਿਹੇ ਘਰਾਂ ਨੂੰ ਆਪਣਾ ਨਿਸ਼ਾਨਾ ਬਣਾਉਂਦੇ ਹਨ।
ਤਾਜ਼ਾ ਘਟਨਾ ਇਸਲਾਮਾਬਾਦ ਦੇ ਮੁਹੱਲਾ ਹਰੀ ਮਸੀਤ ਨੇੜੇ ਥਾਣੇਦਾਰ ਗਲੀ ਦੀ ਹੈ, ਜਿੱਥੇ ਅਧਿਆਪਕ ਜੋੜਾ ਕੁਝ ਦਿਨਾਂ ਲਈ ਵਰਿੰਦਾਵਨ ਗਿਆ ਹੋਇਆ ਸੀ, ਜਿਸ ਤੋਂ ਬਾਅਦ ਚੋਰਾਂ ਨੇ ਘਰ ਦੇ ਤਾਲੇ ਤੋੜ ਕੇ 25 ਤੋਲੇ ਸੋਨੇ ਦੇ ਗਹਿਣੇ ਅਤੇ 10-12 ਹਜ਼ਾਰ ਦੀ ਨਕਦੀ ਚੋਰੀ ਕਰ ਲਈ।
ਇਸ ਘਟਨਾ ਬਾਰੇ ਜਾਣਕਾਰੀ ਦਿੰਦੇ ਹੋਏ ਚੋਰੀ ਦਾ ਸ਼ਿਕਾਰ ਹੋਏ ਰਾਕੇਸ਼ ਕੁਮਾਰ ਤੇ ਉਸ ਦੀ ਪਤਨੀ ਪੂਨਮ ਨੇ ਦੱਸਿਆ ਕਿ ਉਹ 9 ਤਰੀਕ ਨੂੰ ਆਪਣੇ ਪਰਿਵਾਰ ਨਾਲ ਵਰਿੰਦਾਵਨ ਗਏ ਸੀ। 12 ਤਰੀਕ ਨੂੰ ਸੋਮਵਾਰ ਨੂੰ ਉਨ੍ਹਾਂ ਦੇ ਗੁਆਂਢੀ ਨੇ ਫੋਨ ‘ਤੇ ਦੱਸਿਆ ਕਿ ਉਸ ਦੇ ਘਰ ਦੇ ਦਰਵਾਜ਼ੇ ਖੁੱਲ੍ਹੇ ਹਨ। ਉਸਨੇ ਫੋਨ ਕਰਨ ਵਾਲੇ ਨੂੰ ਅੰਦਰ ਜਾ ਕੇ ਦੇਖਣ ਲਈ ਕਿਹਾ। ਜਿਸ ਤੋਂ ਕੁਝ ਸਮੇਂ ਬਾਅਦ ਗੁਆਂਢੀ ਉਸ ਦੇ ਘਰ ਅੰਦਰ ਗਿਆ ਤੇ ਦੁਬਾਰਾ ਫੋਨ ਕਰਕੇ ਦੱਸਿਆ ਕਿ ਉਸ ਦੇ ਘਰ ਦਾ ਸਾਰਾ ਸਾਮਾਨ ਖਿਲਰਿਆ ਪਿਆ ਹੈ। ਲੱਗਦਾ ਹੈ ਕਿ ਚੋਰੀ ਹੋਈ ਹੈ।
ਉਨ੍ਹਾਂ ਦੱਸਿਆ ਕਿ ਜਦੋਂ ਸਵੇਰੇ ਵਰਿੰਦਾਵਨ ਤੋਂ ਵਾਪਸ ਆ ਕੇ ਘਰ ਦੇ ਸਮਾਨ ਦੀ ਜਾਂਚ ਕੀਤੀ ਤਾਂ ਦੇਖਿਆ ਕਿ ਚੋਰ ਕਮਰਿਆਂ ਦੇ ਤਾਲੇ ਤੋੜ ਕੇ ਨਕਦੀ ਤੇ ਸੋਨੇ ਦੇ ਗਹਿਣੇ ਲੈ ਗਏ ਸੀ। ਉਨ੍ਹਾਂ ਅੱਗੇ ਦੱਸਿਆ ਕਿ ਘਰ ਦੇ ਸਾਰੇ ਗਹਿਣੇ ਗੋਦਰੇਜ ਦੇ ਅਲਮੀਰਾ ਵਿੱਚ ਇੱਕ ਕਮਰੇ ਵਿੱਚ ਪਏ ਸਨ, ਜਿਨ੍ਹਾਂ ਦਾ ਕੁੱਲ ਵਜ਼ਨ ਕਰੀਬ 25 ਤੋਲੇ ਸੀ। ਚੋਰਾਂ ਨੇ ਇਸ ਅਲਮੀਰਾ ਦੇ ਤਾਲੇ ਤੋੜ ਕੇ ਗਹਿਣੇ ਚੋਰੀ ਕਰ ਲਏ, ਜਦਕਿ ਮੰਦਰ ਦੇ ਕਮਰੇ ਦਾ ਤਾਲਾ ਤੋੜ ਕੇ ਦਸ ਤੋਂ ਬਾਰਾਂ ਹਜ਼ਾਰ ਰੁਪਏ ਦੀ ਨਕਦੀ ਚੋਰੀ ਕਰ ਲਈ।
ਰਾਕੇਸ਼ ਕੁਮਾਰ ਨੇ ਦੱਸਿਆ ਕਿ ਹੈਰਾਨੀ ਦੀ ਗੱਲ ਇਹ ਹੈ ਕਿ ਜਿਸ ਗਲੀ ਵਿੱਚ ਉਹ ਰਹਿੰਦਾ ਹੈ, ਉਹ ਗਲੀ ਬੰਦ ਹੈ ਤੇ ਗਲੀ ਦੇ ਆਸ-ਪਾਸ ਘਰ ਵੀ ਹਨ ਪਰ ਫਿਰ ਵੀ ਚੋਰ ਉਨ੍ਹਾਂ ਦੇ ਘਰ ਦੇ ਗੇਟ ਦਾ ਤਾਲਾ ਤੋੜ ਕੇ ਅੰਦਰ ਦਾਖਲ ਹੋ ਗਏ ਅਤੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h