IIT Kanpur’s Sucessful Cloud Seeding: ਇੰਡੀਅ ਇੰਸਟੀਚਿਊਟ ਆਫ ਟੈਕਨਾਲੋਜੀ ਕਾਨਪੁਰ ਦੇ ਵਿਦਿਆਰਥੀਆਂ ਨੇ ਨਵਾਂ ਰਿਕਾਰਡ ਕਾਇਮ ਕੀਤਾ ਹੈ। ਲੰਬੇ ਸਮੇਂ ਤੋਂ ਕਲਾਊਡ ਸੀਡਿੰਗ ਰਾਹੀਂ ਮੀਂਹ ਪਾਉਣ ਦੀ ਕੋਸ਼ਿਸ਼ ਕਰ ਰਹੇ ਆਈਆਈਟੀ ਕਾਨਪੁਰ ਦੇ ਵਿਦਿਆਰਥੀਆਂ ਨੂੰ ਵੱਡੀ ਸਫਲਤਾ ਮਿਲੀ ਹੈ। ਇੱਥੋਂ ਦੇ ਵਿਦਿਆਰਥੀਆਂ ਨੇ 5000 ਫੁੱਟ ਦੀ ਉਚਾਈ ਤੋਂ ਬੱਦਲਾਂ ‘ਤੇ ਰਸਾਇਣਕ ਪਦਾਰਥ ਸੁੱਟ ਕੇ ਮੀਂਹ ਕਰਵਾ ਦਿੱਤਾ। ਇਸ ਪਰੀਖਣ ਨਾਲ ਨਕਲੀ ਵਰਖਾ ਬਣਨ ਦੀ ਆਸ ਬੱਝ ਗਈ ਹੈ।
ਲੰਬੇ ਸਮੇਂ ਤੋਂ ਕੀਤੀ ਜਾ ਰਹੀ ਟੈਸਟਿੰਗ
ਆਈਆਈਟੀ ਕਾਨਪੁਰ 2017 ਤੋਂ ਇਸ ਪ੍ਰੋਜੈਕਟ ‘ਤੇ ਕੰਮ ਕਰ ਰਹੀ ਹੈ, ਪਰ ਇਹ ਮਾਮਲਾ ਕਈ ਸਾਲਾਂ ਤੋਂ ਡੀਜੀਸੀਏ ਤੋਂ ਇਜਾਜ਼ਤ ਮਿਲਣ ‘ਤੇ ਅਟਕਿਆ ਹੋਇਆ ਸੀ। ਸਾਰੀਆਂ ਤਿਆਰੀਆਂ ਤੋਂ ਬਾਅਦ ਡੀਜੀਸੀਏ ਨੇ ਟੈਸਟ ਫਲਾਈਟ ਦੀ ਇਜਾਜ਼ਤ ਦੇ ਦਿੱਤੀ ਹੈ। ਉੱਤਰ ਪ੍ਰਦੇਸ਼ ਸਰਕਾਰ ਨੇ ਕਈ ਸਾਲ ਪਹਿਲਾਂ ਕਲਾਊਡ ਸੀਡਿੰਗ ਦੇ ਟਰਾਇਲ ਦੀ ਇਜਾਜ਼ਤ ਦਿੱਤੀ ਸੀ।
ਜਾਣਕਾਰੀ ਮੁਤਾਬਕ ਆਈਆਈਟੀ ਦੀ ਹਵਾਈ ਪੱਟੀ ਤੋਂ ਉਡਾਣ ਭਰਨ ਵਾਲੇ ਸੇਸਨਾ ਜਹਾਜ਼ ਨੇ 5 ਹਜ਼ਾਰ ਫੁੱਟ ਦੀ ਉਚਾਈ ‘ਤੇ ਸੰਘਣੇ ਬੱਦਲਾਂ ਵਿਚਕਾਰ ਦਾਣੇਦਾਰ ਰਸਾਇਣਕ ਪਾਊਡਰ ਫਾਇਰ ਕੀਤਾ। ਇਹ ਸਭ ਆਈਆਈਟੀ ਦੇ ਸਿਖਰ ‘ਤੇ ਹੀ ਕੀਤਾ ਗਿਆ ਸੀ। ਕੈਮੀਕਲ ਫਾਇਰਿੰਗ ਦੇ ਤੁਰੰਤ ਬਾਅਦ ਮੀਂਹ ਸ਼ੁਰੂ ਹੋ ਗਿਆ। ਮਾਹਿਰਾਂ ਦਾ ਕਹਿਣਾ ਹੈ ਕਿ ਕਲਾਊਡ ਸੀਡਿੰਗ ਲਈ ਸਰਟੀਫਿਕੇਸ਼ਨ ਰੈਗੂਲੇਟਰੀ ਏਜੰਸੀ ਡੀਜੀਸੀਏ ਵੱਲੋਂ ਹੀ ਦਿੱਤੀ ਜਾਂਦੀ ਹੈ। ਇਸ ਸਫਲ ਪ੍ਰੀਖਣ ਉਡਾਣ ਦੇ ਨਤੀਜਿਆਂ ਦਾ ਮੁਲਾਂਕਣ ਕਰਨ ਤੋਂ ਬਾਅਦ, ਇਹ ਫੈਸਲਾ ਕੀਤਾ ਜਾਵੇਗਾ ਕਿ ਹੋਰ ਟੈਸਟ ਕੀਤੇ ਜਾਣੇ ਹਨ ਜਾਂ ਨਹੀਂ। ਇਸ ਦੌਰਾਨ ਆਈਆਈਟੀ ਦੇ ਆਲੇ-ਦੁਆਲੇ ਭਾਰੀ ਮੀਂਹ ਪਿਆ।
ਵੇਖੋ ਇਸ ਪ੍ਰੀਖਣ ਦੀ ਵੀਡੀਓ:
आईआईटी ने बुधवार को क्लाउड सीडिंग के जरिए बारिश कराने का टेस्ट कामयाब रहा। 5 हज़ार फुट की ऊंचाई पर गए सेना एयरक्राफ्ट से घने बादलों के बीच केमिकल पाउडर फायर किया गया। इसके बाद बारिश हुई। लंबे समय से क्लाउड सीडिंग के जरिए कृत्रिम बारिश के प्रयासों में लगे आईआईटी कानपुर ने बड़ी… pic.twitter.com/fJ9d4L1xrs
— Bharat Chhabra 🇮🇳 (@bharatchhabra) June 22, 2023
ਨਜਿੱਠਿਆ ਜਾ ਸਕਦਾ ਹੈ ਸੋਕੇ ਦੀ ਸਥਿਤੀ ਨਾਲ
ਵਰਖਾ ਦੀ ਸੰਭਾਵਨਾ ਨੂੰ ਵਧਾਉਣ ਦੇ ਉਦੇਸ਼ ਨਾਲ ਕਲਾਉਡ ਸੀਡਿੰਗ ਵਿੱਚ ਕਈ ਰਸਾਇਣ ਜਿਵੇਂ ਕਿ ਚਾਂਦੀ, ਆਇਓਡਾਈਡ, ਸੁੱਕੀ ਬਰਫ਼, ਨਮਕ ਅਤੇ ਹੋਰ ਤੱਤ ਸ਼ਾਮਲ ਕੀਤੇ ਗਏ। ਆਈਆਈਡੀ ਕਾਨਪੁਰ ਦੇ ਇਸ ਪ੍ਰੀਖਣ ਵਿੱਚ ਫੌਜ ਦੇ ਜਹਾਜ਼ ਦੀ ਵਰਤੋਂ ਕੀਤੀ ਗਈ ਸੀ। ਕਾਨਪੁਰ ਆਈਆਈਟੀ ਦੇ ਪ੍ਰੋਫੈਸਰ ਦਾ ਕਹਿਣਾ ਹੈ ਕਿ ਕਲਾਊਡ ਸੀਡਿੰਗ ਪ੍ਰੀਖਿਆ ਸਫਲ ਰਹੀ ਹੈ। ਇਸ ਨਾਲ ਆਉਣ ਵਾਲੇ ਸਮੇਂ ਵਿੱਚ ਹਵਾ ਪ੍ਰਦੂਸ਼ਣ ਅਤੇ ਸੋਕੇ ਵਰਗੀਆਂ ਸਥਿਤੀਆਂ ਨਾਲ ਨਜਿੱਠਿਆ ਜਾ ਸਕਦਾ ਹੈ। ਨਕਲੀ ਮੀਂਹ ਤੋਂ ਆਮ ਲੋਕਾਂ ਨੂੰ ਮਿਲੇਗੀ ਰਾਹਤ ਕਿਸਾਨਾਂ ਦੀਆਂ ਫ਼ਸਲਾਂ ਨੂੰ ਬਚਾਇਆ ਜਾ ਸਕਦਾ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h