Gujrat: ਗੁਜਰਾਤ ਦੇ ਜੂਨਾਗੜ੍ਹ ‘ਚ ਸ਼ਨੀਵਾਰ ਦੁਪਹਿਰ ਬੱਦਲ ਫੱਟਣ ਨਾਲ ਸ਼ਹਿਰ ‘ਚ ਹੜ੍ਹ ਆ ਗਿਆ।ਇੱਥੇ ਸਿਰਫ 4 ਘੰਟਿਆਂ ‘ਚ 8 ਇੰਚ ਬਾਰਿਸ਼ ਹੋਈ।ਇਸ ਨਾਲ ਪੂਰਾ ਸ਼ਹਿਰ ਪਾਣੀ ‘ਚ ਡੁੱਬ ਗਿਆ।ਸ਼ਹਿਰ ਨਾਲ ਗਿਰਨਾਰ ਪਰਵਤ ‘ਤੇ 14 ਇੰਚ ਬਾਰਿਸ਼ ਹੋਣ ਨਾਲ ਹਾਲਾਤ ਹੋਰ ਵਿਗੜ ਗਏ।
View this post on Instagram
ਪਹਾੜ ਦਾ ਪਾਣੀ ਜੂਨਾਗੜ੍ਹ ਸ਼ਹਿਰ ‘ਚ ਪਹੁੰਚਿਆ ਤਾਂ ਸੜਕਾਂ ‘ਤੇ ਖੜ੍ਹੀਆਂ ਗੱਡੀਆਂ ਤਿਣਕਿਆਂ ਦੀ ਤਰ੍ਹਾਂ ਵਹਿ ਗਈਆਂ।ਜੂਨਾਗੜ੍ਹ ਦੇ ਦੁਰਵੇਸ਼ਗੜਮ ਗਣੇਸ਼ ਨਗਰ, ਜੋਸ਼ੀਪਾਰਾ ਸਮੇਤ ਕਈ ਇਲਾਕਿਆਂ ‘ਚ ਸੜਕਾਂ ‘ਤੇ 3 ਤੋਂ 4 ਫੁੱਟ ਪਾਣੀ ਭਰਿਆ ਹੋਇਆ ਹੈ।ਇੱਥੇ ਇੱਕ ਨੌਜਵਾਨ ਵਹਿਰ ਗਿਆ ਸੀ ਜਿਸ ਨੂੰ ਸਥਾਨਕ ਲੋਕਾਂ ਨੇ ਸਮੇਂ ਰਹਿੰਦੇ ਬਚਾ ਲਿਆ।ਇਲਾਕਿਆਂ ‘ਚ ਕਈ ਦੁਪਹੀਆ ਵਾਹਨ ਵੀ ਵਹਿ ਗਏ ਹਨ।ਐਨਡੀਆਰਐੱਫ ਦੀ ਟੀਮ ਹੜ੍ਹ ‘ਚ ਫਸੇ ਲੋਕਾਂ ਨੂੰ ਕੱਢਣ ‘ਚ ਲੱਗੀ ਹੋਈ ਹੈ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h