ਉੱਤਰ-ਪ੍ਰਦੇਸ਼ ਦੇ ਲਖੀਮਪੁਰ ‘ਚ ਹੋਈ ਹਿੰਸਾ ਦੇ ਕਰੀਬ ਡੇਢ ਮਹੀਨੇ ਬਾਅਦ ਐਸਪੀ ਵਿਜੇ ਢੁਲ ਨੂੰ ਹਟਾ ਦਿੱਤਾ ਗਿਆ ਹੈ।ਜਾਣਕਾਰੀ ਮੁਤਾਬਕ ਹੁਣ ਸੰਜੀਵ ਸੁਮਨ ਨਵੇਂ ਐਸਪੀ ਹੋਣਗੇ।ਇਸ ਤੋਂ ਪਹਿਲਾਂ 28 ਅਕਤੂਬਰ ਨੂੰ ਲਖੀਮਪੁਰ ਦੇ ਡੀਐਮ ਅਰਵਿੰਦ ਚੌਰਸੀਆ ਨੂੰ ਹਟਾ ਦਿੱਤਾ ਗਿਆ ਸੀ।
ਉਨਾਂ੍ਹ ਦੀ ਥਾਂ ਮਹਿੰਦਰ ਬਹਾਦੁਰ ਸਿੰਘ ਨੂੰ ਜ਼ਿੰਮੇਵਾਰੀ ਦਿੱਤੀ ਗਈ।ਵਿਜੈ ਢੁਲ ਦਾ ਤਬਾਦਲਾ ਲਖਨਊ ਹੈਡ ਕੁਆਰਟਰ ਕਰ ਦਿੱਤਾ ਗਿਆ ਹੈ।ਲਖੀਮਪੁਰ ਖੀਰੀ ਦੇ ਨਵੇਂ ਪੁਲਿਸ ਅਧਿਕਾਰੀ ਸੰਜੀਵ ਸੁਮਨ ਪਹਿਲਾਂ ਲਖਨਊ ਕਮਿਸ਼ਨਰੇਟ ‘ਚ ਤਾਇਨਾਤ ਸੀ।ਦੂਜੇ ਪਾਸੇ ਆਈਪੀਐਸ ਅਮਿਤ ਕੁਮਾਰ ਆਨੰਦ ਨੂੰ ਮੁਰਾਦਾਬਾਦ ਤੋਂ ਲਖਨਊ ਭੇਜਿਆ ਗਿਆ ਹੈ।ਇਨ੍ਹਾਂ ਦਾ ਟਰਾਂਸਫਰ ਲਖਨਊ ਕਮਿਸ਼ਨਰੇਟ ‘ਚ ਹੋਇਆ ਹੈ।