ਭਾਈ-ਦੂਜ ਤੋਂ ਪਹਿਲਾਂ ਇੱਕ ਵੱਡੀ ਘਟਨਾ ਵਾਪਰਨ ਦੀ ਖ਼ਬਰ ਸਾਹਮਣੇ ਆਈ ਹੈ। ਜਿੱਥੇ ਭਰਾ ਦੀ ਲਾਸ਼ ਦੇਖ ਕੇ ਭੈਣ ਨੇ ਮੌਕੇ ‘ਤੇ ਹੀ ਦਮ ਮੌਤ ਦਿੱਤਾ। ਇਸ ਘਟਨਾ ਤੋਂ ਬਾਅਦ ਪਰਿਵਾਰਕ ਮੈਂਬਰਾਂ ਸਮੇਤ ਇਲਾਕੇ ਵਿਚ ਸੋਗ ਦੀ ਲਹਿਰ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਰਾਮ ਬਾਜ਼ਾਰ ਗੁਰਾਇਆ ਦਾ ਰਹਿਣ ਵਾਲਾ ਅਸ਼ੋਕ ਜੈਰਥ ਦੀ ਨਾਰਮਲ ਡੈੱਥ ਹੋ ਗਈ ਸੀ ਜਿਸ ਤੋਂ ਬਾਅਦ ਉਸਦੀ ਭੈਣ ਉਸਨੂੰ ਮਿਲਣ ਲੁਧਿਆਣਾ ਪਹੁੰਚੀ ਤੇ ਉੱਥੇ ਭਰਾ ਦੀ ਲਾਸ਼ ਨੂੰ ਦੇਖ ਮੌਕੇ ‘ਤੇ ਹੀ ਦਮ ਤੋੜ ਦਿੱਤਾ।
ਉਨ੍ਹਾਂ ਦੀਆਂ ਲਾਸ਼ਾਂ ਇਕੱਠੀਆਂ ਪਈਆਂ ਦੇਖ ਕੇ ਪਰਿਵਾਰ ਦੁਖੀ ਹੈ। ਪਤਾ ਲੱਗਾ ਹੈ ਕਿ ਭੈਣ ਦਾ ਅੰਤਿਮ ਸੰਸਕਾਰ ਅੱਜ ਕੀਤਾ ਜਾਵੇਗਾ ਜਦਕਿ ਭਰਾ ਦੇ ਬੱਚੇ ਵਿਦੇਸ਼ ‘ਚ ਹਨ, ਜਿਨ੍ਹਾਂ ਦੇ ਆਉਣ ‘ਤੇ ਅਸ਼ੋਕ ਜੈਰਥ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ।