ਪੰਜਾਬ ਸਰਕਾਰ ਨੇ ਇਕ ਵਾਰ ਸਕੂਲਾਂ ਵਿਚ ਪੜ੍ਹਨ ਵਾਲੇ ਬੱਚਿਆਂ ਨੂੰ ਕੁਝ ਕਰ ਵਿਖਾਉਣ ਦੀ ਹੱਲਾਸ਼ੇਰੀ ਦਿੰਦਿਆਂ ਵੱਡਾ ਐਲਾਨ ਕੀਤਾ ਹੈ। ਸਰਕਾਰ ਨੇ ਪੜ੍ਹਾਈ ’ਚ ਹੁਸ਼ਿਆਰ ਅਤੇ ਸਿੱਖਣ ਲਈ ਚਾਹਵਾਨ ਬੱਚਿਆਂ ਦੇ ਸੁਫ਼ਨਿਆਂ ਨੂੰ ਸਾਕਾਰ ਕਰਨ ਲਈ ਅਹਿਮ ਕਦਮ ਚੁੱਕਦਿਆਂ ਆਖਿਆ ਹੈ ਕਿ ਪੰਜਾਬ ਭਰ ਦੇ ਸਕੂਲਾਂ ਵਿਚੋਂ ‘ਸੁਪਰ 5000’ ਬੱਚੇ ਚੁਣੇ ਜਾਣਗੇ।
ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਆਖਿਆ ਹੈ ਕਿ ‘ਪੜ੍ਹਾਈ ’ਚ ਹੁਸ਼ਿਆਰ ਤੇ ਸਿੱਖਣ ਲਈ ਚਾਹਵਾਨ ਬੱਚਿਆਂ ਦੇ ਸੁਫਨਿਆਂ ਨੂੰ ਸਾਕਾਰ ਕਰਨ ਲਈ ਨਵੀਂ ਉਡਾਣ ‘ਸੁਪਰ 5000’।
ਪੜ੍ਹਾਈ ‘ਚ ਹੁਸ਼ਿਆਰ ਤੇ ਸਿੱਖਣ ਲਈ ਚਾਹਵਾਨ ਬੱਚਿਆਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਨਵੀਂ ਉਡਾਣ “ਸੁਪਰ 5000”#SikhyaKranti #GovernmentSchools #Students #punjabeducationrevolution #CMBhagwantMann #HarjotSinghBains pic.twitter.com/de6D7zxBOd
— Harjot Singh Bains (@harjotbains) December 5, 2023
ਹਰਜੋਤ ਬੈਂਸ ਨੇ ਟਵੀਟ ਕਰਦਿਆਂ ਆਖਿਆ ਕਿ ‘ਪੰਜਾਬ ’ਚ ਪਹਿਲੀ ਵਾਰ ਸਰਕਾਰੀ ਸਕੂਲਾਂ ਵਿਚੋਂ ਚੁਣੇ ਜਾਣਗੇ “ਸੁਪਰ 5000” ਬੱਚੇ, ਪੰਜਾਬ ਦੇ 2000 ਸੀਨੀਅਰ ਸੈਕੰਡਰੀ ਸਕੂਲਾਂ ਵਿਚੋਂ ਕੀਤੀ ਜਾਵੇਗੀ EXTRA ORDINARY ਬੱਚਿਆਂ ਦੀ ਚੋਣ, EXTRA ਕੋਚਿੰਗ, EXTRA ਕਲਾਸਾਂ, ਮੋਟੀਵੇਸ਼ਨ ਬਿਲਡਿੰਗ ਨਾਲ ਉਨ੍ਹਾਂ ਦੀ ਕਾਬਲੀਅਤ ਨੂੰ ਹੋਰ ਨਿਖਾਰਿਆ ਜਾਵੇਗਾ। ਇਨ੍ਹਾਂ ਬੱਚਿਆਂ ਨੂੰ JEE, NEET, 3 ਹੋਰ ਇਮਤਿਹਾਨਾਂ ਦੀ ਤਿਆਰੀ ਵੀ ਕਰਵਾਏ ਜਾਵੇਗੀ।