ਮੌਸਮ ਵਿਭਾਗ ਨੇ ਅੱਜ ਪੰਜਾਬ ਦੇ ਚਾਰ ਜ਼ਿਲ੍ਹਿਆਂ ਵਿੱਚ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ। ਹਾਲਾਂਕਿ ਇਹ ਸੰਭਾਵਨਾਵਾਂ ਕਾਫੀ ਘੱਟ ਹਨ। ਇਸ ਦਾ ਕਾਰਨ ਪਹਾੜੀ ਇਲਾਕਿਆਂ ‘ਚ ਬਰਫਬਾਰੀ ਅਤੇ ਉਪਰਲੇ ਇਲਾਕਿਆਂ ਤੋਂ ਆਉਣ ਵਾਲੀਆਂ ਠੰਡੀਆਂ ਹਵਾਵਾਂ ਹਨ। ਇਸ ਦੇ ਨਾਲ ਹੀ ਪਹਾੜਾਂ ‘ਤੇ ਬਰਫਬਾਰੀ ਤੋਂ ਬਾਅਦ ਪੰਜਾਬ ‘ਚ ਠੰਡ ਵਧਦੀ ਜਾ ਰਹੀ ਹੈ। ਪੰਜਾਬ ਦੇ ਕਈ ਜ਼ਿਲ੍ਹੇ ਹਿਮਾਚਲ ਨਾਲੋਂ ਘੱਟ ਤਾਪਮਾਨ ਦਰਜ ਕਰ ਰਹੇ ਹਨ।