ਕੈਨੇਡਾ ਦਾ ਫ੍ਰੈਂਚ ਭਾਸ਼ੀ ਸੂਬਾ ਕਿਊਬੈਕ ਹੁਣ ਇੰਗਲਿਸ਼ ਲੈਂਗਵੇਜ਼ ਕੋਰਸਜ਼ ਕਰਕੇ ਕਿਊਬੈਕ ਯੂਨੀਵਰਸਿਟੀ ‘ਚ ਪੜ੍ਹਨ ਵਾਲੇ ਵਿਦਿਆਰਥੀਆਂ ‘ਤੇ ਫ੍ਰੈਂਚ ਸਿੱਖਣ ਦਾ ਦਬਾਅ ਵਧਾਉਣ ਜਾ ਰਿਹਾ ਹੈ।ਕਿਉਬੈਕ ਸਰਕਾਰ ਨੇ ਇੰਟਰਨੈਸ਼ਨਲ ਸਟੂਡੈਂਟਸ ਲਈ ਟਿਊਸ਼ਨ ਫੀਸ ਵਧਾਉਣ ਦੇ ਨਾਲ ਹੀ ਉਨ੍ਹਾਂ ਨੂੰ ਆਪਣੀ ਪੜ੍ਹਾਈ ਦੇ ਦੌਰਾਨ ਹੀ ਫ੍ਰੈਂਚ ਨੂੰ ਲਾਜ਼ਮੀ ਤੌਰ ‘ਤੇ ਸਿੱਖਣ ਦੇ ਲਈ ਕਹੇਗਾ।ਸੂਬਾ ਸਰਕਾਰ ਨੇ ਨਾਨ ਫ੍ਰੈਂਚ ਵਿਦਿਆਰਥੀਆਂ ਲਈ ਟਿਊਸ਼ਨ ਫੀਸ 33 ਫੀਸਦੀ ਤੱਕ ਵਧਾਉਣ ਦਾ ਬਿੱਲ ਤਿਆਰ ਕੀਤਾ ਹੈ।ਹਾਲਾਂਕਿ ਪਹਿਲਾਂ ਫੀਸ ਨੂੰ ਦੁੱਗਣਾ ਕਰਨ ਦਾ ਬਿਲ ਸੀ ਪਰ ਬਾਅਦ ‘ਚ ਇਸ ਨੂੰ ਘੱਟ ਕਰਕੇ 33 ਫੀਸਦੀ ‘ਤੇ ਲਿਆਂਦਾ ਗਿਆ।
ਇਸ ਦੇ ਨਾਲ ਹੀ ਸੂਬੇ ‘ਚ ਇੰਗਲਿਸ਼ ‘ਚ ਪੜ੍ਹਾਈ ਕਰਵਾ ਰਹੀ ਯੂਨੀਵਰਸਿਟੀਜ਼ ਨੂੰ ਵੱਧ ਤੋਂ ਵੱਧ ਫ੍ਰੈਂਚ ਅਪਣਾਉਣ ਦੇ ਲਈ ਕਿਹਾ ਜਾਵੇਗਾ।ਇਸਦੇ ਨਾਲ ਹੀ ਕਿਊਬੈਕ ਸੂਬੇ ਨੇ ਫ੍ਰੈਂਚ ‘ਚ ਪੜ੍ਹਾਈ ਕਰਨ ਵਾਲੇ ਵਿਦਿਆਰਥੀਆਂ ਦੇ ਲਈ ਫੀਸ ਨੂੰ ਘੱਟ ਕਰਨ ਦੀ ਵੀ ਯੋਜਨਾ ਬਣਾਈ ਹੈ।ਕਿਊਬੈਕ, ਫ੍ਰਾਂਸ, ਬੈਲਜ਼ੀਅਮ ਅਤੇ ਸਵਿਟਜ਼ਰਲੈਂਡ ਤੋਂ ਵਿਦਿਆਰਥੀਆਂ ਨੂੰ ਆਕਰਸ਼ਿਤ ਕਰਨਾ ਚਾਹੁੰਦਾ ਹੈ ਤਾਂ ਕਿ ਕਿਊਬੈਕ ‘ਚ ਯੂਰੋਪੀਅਨ ਮੂਲ ਦੇ ਲੋਕ ਵਧੇਰੇ ਆਉਣ।ਕਿਊਬੈਕ ਹੋਰ ਸੂਬਿਆਂ ਤੋਂ ਆਉਣ ਵਾਲੇ ਕਨੈਡੀਅਨ ਸਟੂਡੈਂਟਸ ਦੇ ਲਈ ਵੀ ਕਾਲਜ-ਯੂਨੀਵਰਸਿਟੀ ਐਜੂਕੇਸ਼ਨ ਨੂੰ ਮਹਿੰਗਾ ਕਰ ਰਿਹਾ ਹੈ।ਕਿਊਬੈਕ ਇੰਟਰਨੈਸ਼ਨਲ ਸਟੂਡੈਂਟਸ ਤੋਂ ਮਿਲਣ ਵਾਲੀ ਫੀਸ ਦਾ ਕਾਫੀ ਹਿੱਸਾ ਬਾਅਦ ‘ਚ ਫ੍ਰੈਂਚ ਸਪੀਕਿੰਗ ਯੂਨੀਵਰਸਿਟੀਜ਼ ‘ਚ ਵੰਡ ਦਿੰਦਾ ਹੈ।
ਪੰਜਾਬ ਤੋਂ ਕਰੀਬ 20 ਹਜ਼ਾਰ ਵਿਦਿਆਰਥੀ ਹਰ ਸਾਲ ਜਾਂਦੇ ਹਨ ਕਿਊਬੈਕ
ਕਿਊਬੈਕ ਤੋਂ ਬਾਹਰ ਖੋਲ੍ਹੇ ਜਾਣਗੇ ਨਵੇਂ ਕੈਂਪਸ: ਕੈਨੇਡੀਅਨ ਐਜੂਕੇਸ਼ਨ ਸਿਸਟਮ ਦੇ ਜਾਣਕਾਰਾਂ ਦਾ ਕਹਿਣਾ ਹੈ ਕਿ ਕਿਊਬੈਕ ‘ਚ ਯੂਨੀਵਰਸਿਟੀਜ਼ ਨੇ ਸੂਬੇ ਤੋਂ ਬਾਹਰ ਦੂਜੇ ਸੂਬਿਆਂ ‘ਚ ਆਪਣੇ ਕੈਂਪਸ ਖੋਲ੍ਹਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ ਕਿ ਤਾਂ ਕਿ ਜ਼ਰੂਰੀ ਹੋਇਆ ਤਾਂ ਸਟੂਡੈਂਟਸ ਨੂੰ ਉਥੋਂ ਟ੍ਰਾਂਸਫਰ ਕੀਤਾ ਜਾ ਸਕੇ।
ਹਰ ਸਾਲ 60 ਹਜ਼ਾਰ ਇੰਟਰਨੈਸ਼ਨਲ ਸਟੂਡੈਂਟਸ ਕਿਊਬੈਕ ਪਹੁੰਚਦਾ ਹੈ..ਕਿਊਬੈਕ ‘ਚ ਹਰ ਸਾਲ ਕਰੀਬ 60 ਹਜ਼ਾਰ ਇੰਟਰਨੈਸ਼ਨਲ ਸਟੂਡੈਂਟਸ ਆਉਂਦੇ ਹਨ, ਜਿਨ੍ਹਾਂ ਤੋਂ 20 ਹਜ਼ਾਰ ਇਕੱਲੇ ਸਿਰਫ ਪੰਜਾਬ ਤੋਂ ਹੁੰਦੇ ਹਨ।ਅਜਿਹੇ ‘ਚ ਟਿਊਸ਼ਨ ਫੀਸ ‘ਚ ਕੀਤੇ ਜਾਣ ਵਾਲੇ ਵਾਧੇ ਦਾ ਸਭ ਤੋਂ ਜ਼ਿਆਦਾ ਅਸਰ ਉਨ੍ਹਾਂ ‘ਤੇ ਹੀ ਪਵੇਗਾ ਤੇ ਫੀਸ ‘ਚ ਬੱਚਤ ਦੇ ਲਈ ਉਨ੍ਹਾਂ ਫ੍ਰੈਂਚ ਸਿੱਖਣੀ ਹੋਵੇਗੀ।
ਸਟੂਡੈਂਟਸ ਦੇ ਲਈ ਕੰਮ ਕਰਨ ਦੇ ਘੰਟੇ ਵੀ 20 ਕਰਨ ਦੀ ਤਿਆਰੀ- ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਲਗਾਤਾਰ ਵੀਜ਼ਾ ਤੇ ਪਰਮਿਟ ਨਿਯਮਾਂ ਨੂੰ ਸਖ਼ਤ ਕਰਦੇ ਜਾ ਰਹੇ ਹਨ।ਦੂਜੇ ਪਾਸੇ, ਵਿਦਿਆਰਥੀਆਂ ਦੇ ਲਈ ਕੰਮ ਕਰਨ ਦੇ ਘੰਟੇ 20 ਤੋਂ 40 ਕਰਨ ਦੀ ਸੁਵਿਧਾ ਵੀ 30 ਅਪ੍ਰੈਲ ਤੱਕ ਹੀ ਵਧਾਈ ਗਈ ਹੈ।1 ਮਈ, 2024 ਤੋਂ ਇਸ ਸੁਵਿਧਾ ਨੂੰ ਵੀ ਬੰਦ ਕੀਤਾ ਜਾਵੇਗਾ।ਦੂਜੇ ਪਾਸੇ, ਵਿਦਿਆਰਥੀਆਂ ਦੇ ਲਈ ਸੁਵਿਧਾਵਾਂ ਨਾ ਜੁਟਾਉਣ ਵਾਲੇ ਕਾਲਜਾਂ ਤੇ ਸੂਬਿਆਂ ‘ਤੇ ਵੀ ਸਟੱਡੀ ਵੀਜ਼ਾ ਨੂੰ ਸੀਮਿਤ ਕੀਤੇ ਜਾਣ ਦੀ ਗੱਲ ਸਾਹਮਣੇ ਆ ਚੁੱਕੀ ਹੈ।ਅਜਿਹੇ ‘ਚ ਕਿਊਬੈਕ ਵਲੋਂ ਵੀ ਸਖਤੀ ਵਧਾਉਣ ਨਾਲ ਸਟੂਡੈਂਟਸ ਦੇ ਲਈ ਕੈਨੇਡਾ ਪੀਅਰ ਦਾ ਰਾਹ ਹੋਰ ਮੁਸ਼ਕਿਲ ਹੋ ਜਾਵੇਗਾ।
ਪੀਜੀਡਬਲਯੂਸੀ ਪ੍ਰੋਗਰਾਮ ਦੇ ਤਹਿਤ ਵਰਕ ਪਰਮਿਟ 31 ਜਨਵਰੀ 2024 ਤੋਂ ਹੋਵੇਗਾ ਬੰਦ: ਕੈਨੇਡਾ ‘ਚ ਇਸ ਸਮੇਂ 9.5 ਲੱਖ ਇੰਟਰਨੈਸ਼ਨਲ ਸਟੂਡੈਂਟਸ ਪੜ੍ਹ ਰਹੇ ਹਨ ਤੇ ਕਰੀਬ 14 ਲੱਖ ਸਟੂਡੈਂਟ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਵਰਕ ਪਰਮਿਟ ‘ਤੇ ਕੰਮ ਕਰ ਰਹੇ ਹਨ।ਹੁਣ ਨਵੇਂ ਨਵੇਂ ਨਿਯਮਾਂ ਦੇ ਨਾਲ ਸਟੂਡੈਂਟਸ ਦੇ ਲਈ ਮੁਸ਼ਕਿਲਾਂ ਵਧਾਈਆਂ ਜਾ ਰਹੀਆਂ ਹਨ।ਸਟੱਡੀ ਪਰਮਿਟ ਦੇ ਲਈ ਖਰਚ ਯੋਗ ਫੰਡਸ ਨੂੰ ਪਹਿਲਾਂ ਹੀ ਦੁੱਗਣਾ ਕਰ ਦਿੱਤਾ ਗਿਆ ਹੈ।ਪੀਜੀਡਬਲਯੂਪੀ ਪ੍ਰੋਗਰਾਮ ਦੇ ਤਹਿਤ ਵਰਕ ਪਰਮਿਟ ਨੂੰ ਵੀ 31 ਜਨਵਰੀ 2024 ਦੇ ਬਾਅਦ ਬੰਦ ਕੀਤਾ ਜਾ ਰਿਹਾ ਹੈ।ਇਸ ਤੋਂ ਲਾਗੂ ਵਿਦਿਆਰਥੀਆਂ ਨੂੰ ਕੈਨੇਡਾ ‘ਚ ਰਹਿਣ ਲਈ ਦੂਜੇ ਰਾਹਾਂ ਦੀ ਤਲਾਸ਼ ਕਰਨੀ ਹੋਵੇਗੀ।